ਨਸ਼ਾ ਵਿਰੋਧੀ ਮੁਹਿੰਮ ਤਹਿਤ ਬਠਿੰਡਾ ਪੁਲਿਸ ਵਲੋਂ ਵੱਖ-ਵੱਖ ਮਾਰਕਾਂ ਦੀਆਂ 30 ਹਜ਼ਾਰ ਗੋਲੀਆਂ ਕੀਤੀਆਂ ਬਰਾਮਦ

 

ਨਸ਼ਾ ਵਿਰੋਧੀ ਮੁਹਿੰਮ ਤਹਿਤ ਬਠਿੰਡਾ ਪੁਲਿਸ ਵਲੋਂ ਵੱਖ-ਵੱਖ ਮਾਰਕਾਂ ਦੀਆਂ 30 ਹਜ਼ਾਰ ਗੋਲੀਆਂ ਕੀਤੀਆਂ ਬਰਾਮਦ

ਬਠਿੰਡਾ, 20 ਜੂਨ : ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਸ. ਜਸਕਰਨ ਸਿੰਘ ਆਈ.ਪੀ.ਐਸ ਤੇ ਜ਼ਿਲਾ ਪੁਲਿਸ ਮੁਖੀ ਸ. ਭੁਪਿੰਦਰਜੀਤ ਸਿੰਘ ਵਿਰਕ ਦੇ ਦਿਸ਼ਾ-ਨਿਰਦੇਸਾ ਅਨੁਸਾਰ ਨਸ਼ਾ ਵਿਰੋਧੀ ਮੁਹਿੰਮ ਤਹਿਤ ਵੱਖ-ਵੱਖ ਮਾਰਕਾਂ ਦੀਆਂ 30,000 ਗੋਲੀਆਂ ਬਰਾਮਦ ਕੀਤੀਆਂ।

ਇਸ ਸਬੰਧੀ ਥਾਣਾ ਸੰਗਤ ਦੇ ਮੁਖੀ ਗੌਰਵਬੰਸ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਏਰੀਆ ’ਚ ਵਿੱਢੀ ਤਲਾਸੀ ਮਹਿੰਮ ਦੌਰਾਨ 19 ਜੂਨ 2021 ਨੂੰ ਸ:ਥ ਰਣਜੀਤ ਸਿੰਘ 754/ਬਠਿੰਡਾ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਚੈਕਿੰਗ ਦੌਰਾਨ ਮੇਨ ਸੜਕ ਜੀ.ਟੀ. ਰੋਡ ਡੱਬਵਾਲੀ ਨੇੜੇ ਜੱਸੀ ਬਾਗਵਾਲੀ ਤੋ ਕਰੀਬ ਅੱਧਾ ਕਿਲੋਮੀਟਰ ਅੱਗੇ ਸੜਕ ਦੇ ਖੱਬੇ ਪਾਸੇ ਖੜੇ ਘੋੜਾ ਟਰਾਲਾ ਰੰਗ ਸੰਤਰੀ ਨੰਬਰ ਪੀ.ਬੀ.-04-ਏ.ਬੀ.-7133 ਜੋੋ ਲੋਡ ਕੀਤਾ ਹੋਇਆ ਤੇ ਤਰਪਾਲ ਨਾਲ ਢੱਕਿਆਂ ਹੋਇਆ ਸੀ।

ਉਨਾਂ ਅੱਗੇ ਜਤਣਕਾਰੀ ਦਿੰਦਿਆਂ ਦੱਸਿਆ ਕਿ ਸ: ਥ ਰਣਜੀਤ ਸਿੰਘ ਨੇ ਗੱਡੀ ਰੁਕਵਾ ਕੇ ਟਰਾਲੇ ਕੋਲ ਜਾ ਕੇ ਦੇਖਿਆ ਤਾਂ ਟਰਾਲੇ ਦਾ ਡਰਾਇਵਰ ਆਪਣੇ ਕਡੰਕਟਰ ਦੀ ਸੀਟ ਪਰ ਪਏ ਗੱਟਾ ਪਲਾਸਟਿਕ ਰੰਗ ਚਿੱਟਾ ਦੀ ਫਰੋਲਾ ਫਰਾਲੀ ਕਰ ਰਿਹਾ ਸੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਤੇ ਤਾਕੀ ਖੋਲ ਕੇ ਭੱਜਣ ਦੀ ਕੋਸ਼ਿਸ ਕਰਨ ਲੱਗਾ ਤਾਂ ਸ:ਥ ਰਣਜੀਤ ਸਿੰਘ ਨੇ ਸਮੇਤ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੁਛਿਆ ਜਿਸਨੇ ਆਪਣਾ ਨਾਮ ਰਾਜਵਿੰਦਰ ਸਿੰਘ ਉਰਫ ਰਾਜੂ ਵਾਸੀ ਧਾਰੀਵਾਲ ਜਿਲਾ ਤਰਨਤਾਰਨ ਦੱਸਿਆ ਤੇ ਰਾਜਵਿੰਦਰ ਸਿੰਘ ਉਕਤ ਨੂੰ ਟਰਾਲੇ ਕਡੰਕਟਰ ਦੀ ਸੀਟ ਪਾਸ ਲਿਜਾ ਕੇ ਦੇਖਿਆ ਤਾਂ ਟਰਾਲੇ ਵਿੱਚ ਪਏ ਗੱਟਾ ਪਲਾਸਟਿਕ ਜਿਸਦਾ ਮੂੰਹ ਖੁੱਲਾ ਹੋਣ ਕਰਕੇ ਗੱਟਾ ਵਿੱਚ ਨਸ਼ੀਲੀਆਂ ਗੋਲੀਆਂ ਹੋਣ ਬਾਰੇ ਪਤਾ ਲੱਗਾ ਜਿਸ ਤੇ ਸ: ਥ ਰਣਜੀਤ ਸਿੰਘ ਵੱਲੋ ਥਾਣਾ ਸੰਗਤ ਇਤਲਾਹ ਦੇਣ ’ਤੇ ਮੌਕੇ ’ਤੇ ਐਸ.ਆਈ ਦਿਲਬਾਗ ਸਿੰਘ ਨੇ ਪਹੁੰਚ ਕੇ ਦੋਸੀ ਰਾਜਵਿੰਦਰ ਸਿੰਘ ਉਕਤ ਪਾਸੋ 30,000 ਗੋਲੀਆ ਵੱਖ-ਵੱਖ ਮਾਰਕਾਂ ਦੀਆਂ ਬਰਾਮਦ ਕਰਕੇ ਮੁਕਦਮਾ ਨੰਬਰ 102 19 ਜੂਨ 2021 ਅ/ਧ 22 ਸੀ/61/85 ਐਨ.ਡੀ.ਪੀ.ਸੀ. ਐਕਟ ਥਾਣਾ ਸੰਗਤ ਦਰਜ ਰਜਿਸਟਰ ਕਰਵਾਇਆ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਦੋਸੀ ਪਾਸੋ ਹੋਰ ਪੁੱਛ-ਗਿੱਛ ਕਰਕੇ ਅਗਲੀ ਤਫਤੀਸ ਅਮਲ ਵਿੱਚ ਲਿਆਂਦੀ ਜਾਵੇਗੀ