You are currently viewing ਅੰਤਰ-ਰਾਸ਼ਟਰੀ ਯੋਗਾ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ” ਇਮਿਊਟੀ ਬੂਸਟਰ ਪ੍ਰੋਗਰਾਮ

ਅੰਤਰ-ਰਾਸ਼ਟਰੀ ਯੋਗਾ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ” ਇਮਿਊਟੀ ਬੂਸਟਰ ਪ੍ਰੋਗਰਾਮ

ਅੰਤਰ-ਰਾਸ਼ਟਰੀ ਯੋਗਾ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ” ਇਮਿਊਟੀ ਬੂਸਟਰ ਪ੍ਰੋਗਰਾਮ “*

*21 ਜੂਨ ਤੋਂ 23 ਜੂਨ ਤੱਕ ਤਿੰਨ ਦਿਨ ਆਨਲਾਇਨ ਹੋਵੇਗਾ ਯੋਗਾ ਪ੍ਰੋਗਰਾਮ*

*ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਯੋਗ, ਪ੍ਰਾਣਾਯਾਮ ਅਤੇ ਮੈਡੀਟੇਸ਼ਨ ਦੁਆਰਾ ਸਿੱਖਣਗੇ ਇਮਿਊਨਿਟੀ ਵਧਾਉਣ ਦੇ ਤਰੀਕੇ : ਡਿਪਟੀ ਕਮਿਸ਼ਨਰ*

ਐਸ.ਏ.ਐਸ ਨਗਰ, 19 ਜੂਨ:

ਕੋਵਿਡ ਮਹਾਂਮਾਰੀ ਦੇ ਮੌਜ਼ੂਦਾ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਰਟ ਆਫ ਲਿਵਿੰਗ  (ਵਿਅਕਤੀ ਵਿਕਾਸ ਕੇਂਦਰ) ਦੇ ਸਹਿਯੋਗ ਨਾਲ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਮੂਹ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਸਿਹਤ ਸਬੰਧੀ ਚੁਣੌਤੀਆਂ ਨੂੰ ਵੇਖਦਿਆਂ ਇਮਿਊਨਿਟੀ ਬੂਸਟਰ ਯੋਗਾ ਪ੍ਰੋਗਰਾਮ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਸਮਰਪਿਤ ਇਹ ਪ੍ਰੋਗਰਾਮ 21 ਤੋਂ 23 ਜੂਨ ਤੱਕ ਆਨਲਾਈਨ ਵਿਧੀ ਰਾਹੀਂ ਕਰਵਾਇਆ ਜਾਵੇਗਾ, ਜਿਸ ਵਿਚ ਸਮੂਹ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਯੋਗ, ਪ੍ਰਾਯਾਮ ਅਤੇ ਮੈਡੀਟੇਸ਼ਨ ਦੁਆਰਾ ਇਮਿਊਨਿਟੀ ਵਧਾਉਣ ਦੇ ਤਰੀਕੇ ਸਿੱਖਣਗੇ, ਤਾਂ ਜੋ ਉਹ ਕੇਵਿਡ-19 ਦੀ ਚੁਣੌਤੀ ਦਾ ਬਹਾਦਰੀ ਨਾਲ ਸਾਹਮਣਾ ਕਰਕੇ ਆਪਣੀ ਡਿਊਟੀ ਨਿਭਾਅ ਸਕਣ।

ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਸ ਪ੍ਰੋਗਰਾਮ ਜ਼ਰੀਏ ਉਨ੍ਹਾਂ ਨੂੰ ਅਜਿਹੀਆਂ ਤਕਨੀਕਾਂ ਸਿਖਾਈਆਂ ਜਾਣਗੀਆਂ, ਜਿਨਾਂ ਨਾਲ ਉਹ ਤਣਾਅ ਮੁਕਤ ਮਹਿਸੂਸ ਕਰਨਗੇ ਅਤੇ ਉਨ੍ਹਾਂ ਦੀ ਇਮਿਊਨਿਟੀ ਵੀ ਵਧੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿਚ ਵਿਭਾਗੀ ਅਧਿਕਾਰੀ, ਸਟਾਫ ਅਤੇ ਅਧਿਆਪਕ ਹਿੱਸਾ ਲੈ ਸਕਣਗੇ।

ਇਸ ਮੌਕੇ ਪੰਜਾਬ ਦੇ ਆਰਟ ਆਫ ਲਿਵਿੰਗ ਦੇ ਸਟੇਟ ਕੋਆਰਡੀਨੇਟਰ ਸੁਰੇਸ਼ ਗੋਇਲ  ਨੇ ਦੱਸਿਆ ਕਿ ਇਹ ਪ੍ਰੋਗਰਾਮ ਪੂਰੀ ਤਰ੍ਹਾਂ ਮੁਫ਼ਤ ਹੈ, ਇਸ ਲਈ ਚਾਹਵਾਨ ਭਾਗੀਦਾਰਾਂ ਨੂੰ ਆਪਣੀ ਨਿਰਧਾਰਤ ਮਿਤੀ ਲਈ ਗੂਗਲ ਫਾਰਮ ਦੁਆਰਾ ਇਸ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਰਜਿਸਟਰ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਪ੍ਰਤੀਭਾਗੀਆਂ ਨੂੰ ਪ੍ਰੋਗਰਾਮ ਤੋਂ ਅਨੁਮਾਨਤ ਲਾਭ ਪ੍ਰਾਪਤ ਕਰਨ ਲਈ ਪ੍ਰੋਗਰਾਮ ਦੇ ਸਾਰੇ ਸੈਸ਼ਨਾਂ ਵਿਚ ਸ਼ਾਮਲ ਹੋਣਾ ਪਵੇਗਾ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਉਨ੍ਹਾਂ ਨੂੰ ਇੰਸਟ੍ਰਕਟਰ ਦੁਆਰਾ ਦਿੱਤੇ ਲਿੰਕ ‘ਤੇ ਵਰਚੂਅਲ ਪਲੇਟਫਾਰਮ ਦੁਆਰਾ ਆਨਲਾਈਨ ਸ਼ਾਮਲ ਹੋਣਾ ਪਵੇਗਾ। ਉਨ੍ਹਾਂ ਦੱਸਿਆ ਕਿ ਇਸ ਕੋਰਸ ਤਹਿਤ 30 ਮਿੰਟ ਦੇ ਵੱਖ ਵੱਖ ਤਿੰਨ ਸੈਸ਼ਨ ਤਿੰਨ ਦਿਨਾਂ ਲਈ ਆਨਲਾਈਨ ਆਯੋਜਿਤ ਕੀਤੇ ਜਾਣਗੇ।