ਰਾਏਪੁਰ ਕਲਾਂ ਵਿਖੇ ਲਗਾਇਆ ਗਿਆ ਕੋਵਿਡ ਵੈਕਸੀਨੇਸ਼ਨ ਕੈਂਪ
ਪੰਜਾਬ ਸਰਕਾਰ ਦੁਆਰਾਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਲੋਕਾਂ ਲਈ ਹੋ ਰਹੀਆਂ ਹਨ ਲਹੇਵੰਦ ਸਾਬਤ
ਐਸ.ਏ.ਐਸ ਨਗਰ 19 ਜੂਨ (ਗੁਰਲਾਲ ਸਿੰਘ)
ਕਰੋਨਾਂ ਮਹਾਂਮਾਰੀ ਤੇ ਫਤਿਹ ਪਾਉਂਣ ਲਈ ਇਥੋਂ ਨੇੜਲੇ ਪਿੰਡ ਰਾਏਪੁਰ ਕਲਾਂ ਦੇ ਪ੍ਰਾਇਮਰੀ ਸਕੂਲ ਵਿਖੇ ਕੋਵਿਡ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ। ਪਿੰਡ ਵਾਸੀਆਂ ਨੇ ਵੱਧ- ਚੜ੍ਹ ਕੇ ਵੈਕਸੀਨ ਡੋਜ਼ ਲਗਵਾਈ ਤਾ ਜੋ ਕੋਵਿਡ 19 ਦੀ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕੇ । ਇਸ ਤੋਂ ਇਲਾਵਾ ਪਿੰਡ ਵਾਸੀਆਂ ਨੇ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਵੱਖ- ਵੱਖ ਸਕੀਮਾਂ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ।
ਜਾਣਕਾਰੀ ਦਿੰਦੇ ਹੋਏ ਉਘੇ ਸਮਾਜ ਸੇਵੀ ਚਮਨ ਲਾਲ ਸ਼ਰਮਾ ਨੇ ਦੱਸਿਆ ਕਿ ਲੋਕਾਂ ਨੂੰ ਪੰਜਾਬ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾ ਜਿਵੇਂ ਬੁਢਾਪਾ ਪੈਨਸ਼ਨ, ਸਗਨ ਸਕੀਮ, ਅੰਗਹੀਣ ਪੈਨਸ਼ਨ, ਲੇਬਰ ਕਾਰਡ ਆਦਿ ਦਾ ਲਾਭ ਭਰਪੂਰ ਮਿਲ ਰਿਹਾ ਹੈ । ਉਨ੍ਹਾਂ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਲੋਕ ਭਲਾਈ ਦੀਆਂ ਵੱਖ -ਵੱਖ ਸਕੀਮਾ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਲੋਕਾ ਨੂੰ ਕੋਵਿਡ ਵੈਕਸੀੁਨ ਲਗਾਵਾਉਂਣ ਲਈ ਅਪੀਲ ਕੀਤੀ ।
ਧਰਮਿੰਦਰ ਸਿੰਘ,ਗੁਰਮੀਤ ਕੌਰ ,ਸਵਰਨ ਸਿੰਘ,ਪ੍ਰਭਜੋਤ ਸ਼ਰਮਾ, ਸਿਮਰਨਪ੍ਰੀਤ ਆਦਿ ਪਿੰਡ ਵਾਸੀਆਂ ਨੇ ਕਿਹਾ ਕਿ ਸਾਨੂੰ ਪੰਜਾਬ ਸਰਕਾਰ ਦੁਆਰਾ ਚਲਾਈਆਂ ਜਾ ਰਹੀਆ ਸਕੀਮਾਂ ਦਾ ਲਾਭ ਸਮੇਂ ਤੇ ਮਿਲ ਰਿਹਾ ਹੈ । ਅਸੀ ਪੰਜਾਬ ਸਰਕਾਰ ਦੇ ਧੰਨਵਾਦ ਕਰਦੇ ਹਾ।
ਇਸ ਮੌਕੇ ਸਰਪੰਚ ਜਸਪ੍ਰੀਤ ਸਿੰਘ , ਬਲਾਕ ਸੰਮਤੀ ਮੈਂਬਰ ਰਜਿੰਦਰ ਸਿੰਘ , ਸਾਬਕਾ ਸਰਪੰਚ ਰਾਕੇਸ਼ ਸ਼ਰਮਾ , ਸਮਾਜ ਸੇਵੀ ਭਾਗ ਸਿੰਘ, ਹਰਭਜਨ ਸਿਘ ਪੰਚਾਇਤ ਮੈਂਬਰ,ਗੁਰਮੀਤ ਸਿੰਘ ਪੰਚ, ਰਣਧੀਰ ਸਿੰਘ,ਜਰਨੈਲ ਸਿੰਘ ਅਤੇ ਪਿੰਡ ਵਾਸੀ ਵਿਸ਼ੇਸ ਤੌਰ ਤੇ ਹਾਜ਼ਰ ਸਨ।