ਮਿਸ਼ਨ ਤਹਿਤ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਸ਼੍ਰੀ ਮੁਕਤਸਰ ਸਾਹਿਬ ਨੌਜਵਾਨ ਲੜਕੇ-ਲੜਕੀਆਂ ਨੂੰ ਕਰਵਾ ਰਿਹਾ ਹੈ ਰੁਜ਼ਗਾਰ ਮੁਹੱਇਆ
ਸ੍ਰੀ ਮੁਕਤਸਰ ਸਾਹਿਬ,18 ਜੂਨ, ( ਪਰਗਟ ਸਿੰਘ )
ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ, ਮਿਸ਼ਨ ਤਹਿਤ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਸ਼੍ਰੀ ਮੁਕਤਸਰ ਸਾਹਿਬ ਨੌਜਵਾਨ ਲੜਕੇ-ਲੜਕੀਆਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਰੋਜਗਾਰ ਅਤੇ ਸਵੈ-ਰੋਜਗਾਰ ਮੁਹੱਇਆ ਕਰਵਾਕੇ ਉਨ੍ਹਾਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਕਰਨ ਲਈ ਹਰ ਸੰਭਵ ਉਪਰਾਲਾ ਕਰ ਰਿਹਾ ਹੈ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਨਿਰਮਲ ਕੁਮਾਰ ਪਿੰਡ ਮਾਹਣੀ ਖੇੜਾ, ਤਹਿਸੀਲ ਮਲੋਟ, ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੇ ਕੀਤਾ। ਨਿਰਮਲ ਕੁਮਾਰ ਅਨੁਸਾਰ ਦੋ ਸਾਲ ਪਹਿਲਾਂ ਉਹ ਬੇਰੁਜ਼ਗਾਰ ਸੀ ਅਤੇ ਉਸ ਨੂੰ ਆਪਣੇ ਦੋਸਤ ਤੋਂ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਬਾਰੇ ਪਤਾ ਚੱਲਿਆ, ਫਿਰ ਉਸ ਨੇ ਆਪਣੀ ਰਜਿਸਟ੍ਰੇਸ਼ਨ ਜਿਲ੍ਹਾ ਰੋਜਗਾਰ ਦਫਤਰ, ਸ਼੍ਰੀ ਮੁਕਤਸਰ ਸਾਹਿਬ ਵਿਖੇ ਕਰਵਾਈ।
ਇਸ ਉਪਰੰਤ ਉਸ ਨੂੰ ਯੋਗਤਾ ਅਨੁਸਾਰ ਗਾਇਡ ਕੀਤਾ ਗਿਆ ਅਤੇ ਉਸ ਦੀ ਸਿਲੈਕਸ਼ਨ ਐਲ.ਐਂਡ.ਟੀ. ਫਾਇਨਾਂਸ ਬੈਂਕ ਵਿੱਚ ਲੋਨ ਅਫ਼ਸਰ ਦੇ ਅਹੁਦੇ ਤੇ ਹੋਈ। ਹੁਣ ਉਹ ਗੋਨਿਆਣਾ ਮੰਡੀ ਵਿਖੇ ਲੋਨ ਅਫ਼ਸਰ ਦੇ ਅਹੁਦੇ ਤੇ ਤਾਇਨਾਤ ਹੈ ਅਤੇ ਹੁਣ ਤੀਹ ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਲੈ ਰਿਹਾ ਹੈ। ਸ਼੍ਰੀ ਨਿਰਮਲ ਕੁਮਾਰ ਨੇ ਦੱਸਿਆ ਕਿ ਉਹ ਹੁਣ 2 ਤੋਂ 3 ਮਹੀਨੇ ਬਾਅਦ ਬਰਾਂਚ ਮੈਨੇਜਰ ਦੇ ਅਹੁਦੇ ਤੇ ਤਰੱਕੀ ਲੈ ਰਿਹਾ ਹੈ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਕਰਦਿਆਂ ਉਸ ਨੇ ਦੱਸਿਆ ਕਿ ਨੌਜਵਾਨਾਂ ਨੂੰ ਆਪਣੀ ਰਜਿਸਟ੍ਰੇਸ਼ਨ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਸ਼੍ਰੀ ਮੁਕਤਸਰ ਸਾਹਿਬ ਵਿਖੇ ਕਰਵਾਉਣੀ ਚਾਹੀਦੀ ਹੈ ਤਾਂ ਜੋ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਨੌਕਰੀ ਮਿਲ ਸਕੇ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਸ਼੍ਰੀ ਮੁਕਤਸਰ ਸਾਹਿਬ ਦਾ ਧੰਨਵਾਦ ਕੀਤਾ।