ਐਸ.ਏ.ਐਸ.ਨਗਰ, 15 ਜੂਨ
ਮੁੱਖ ਚੋਣ ਅਫਸਰ ਪੰਜਾਬ , ਚੰਡੀਗੜ੍ਹ ਵੱਲੋਂ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ 18 ਸਾਲ ਉਮਰ ਦੇ ਨਵੇਂ ਯੁਵਾ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਨ ਲਈ ਕਾਲਜਾਂ ਦੇ ਚੋਣ ਸਾਖਰਤਾ ਕਲੱਬਾਂ ਦੇ ਮੈਬਰ ਹੁਣ ਬਣ ਸਕਦੇ ਹਨ ਇਲੈਕਸ਼ਨ ਸਟਾਰ ਅਤੇ ਕਾਲਜਾਂ ਵਿੱਚ ਨਿਯੁਕਤ ਕੀਤੇ ਗਏ ਚੋਣ ਸਾਖਰਤਾ ਕਲੱਬਾਂ ਦੇ ਮੈਂਬਰ ਹਰ ਮਹੀਨੇ ਵੋਟਰ ਹੈਲਪਲਾਈਨ ਮੋਬਾਇਲ ਐਪ ਜਾਂ ਵੋਟਰ ਪੋਰਟਲ (www.voterportal.eci.gov.in) ਅਤੇ https://www.nvsp.in ਰਾਹੀਂ ਸਭ ਤੋਂ ਵੱਧ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਵਾਉਣ ’ਤੇ ਇਲੈਕਸ਼ਨ ਸਟਾਰ ਬਨਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਪਹਿਲੇ ਜੇਤੂ ਨੂੰ 11 ਜੂਨ, 2021 ਤੋਂ 10 ਜੁਲਾਈ 2021 ਵਿਚਕਾਰ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਦੀ ਗਿਣਤੀ ਦੇ ਅਧਾਰ ’ਤੇ ਚੁਣਿਆ ਜਾਵੇਗਾ। ਇਲੈਕਸ਼ਨ ਸਟਾਰ ਬਨਣ ਤੇ ਪ੍ਰਮਾਣ-ਪੱਤਰ ਅਤੇ ਤੋਹਫਾ ਦਿੱਤਾ ਜਾਵੇਗਾ। ਜ਼ਿਲ੍ਹੇ ਦੇ ਸਮੂਹ ਚੋਣ ਸਾਖਰਤਾ ਕਲੱਬ ਮੈਬਰਾਂ ਵੱਲੋਂ ਨਵੀਂ ਰਜਿਸਟ੍ਰੇਸ਼ਨ ਦੀ ਰਿਪਰੋਟ ਜ਼ਿਲ੍ਹੇ ਦੇ ਚੋਣ ਤਹਿਸੀਲਦਾਰ ਦੀ ਈ ਮੇਲ ਆਈ ਡੀ etsas@punjab,gov,in ਪਾਸ ਮਿਤੀ 10, ਜੁਲਾਈ 2021 ਤੱਕ ਜਮ੍ਹਾ ਕਰਵਾਈ ਜਾਵੇਗੀ। ਦਸੰਬਰ, 2021 ਦੇ ਅੰਤ ਤੱਕ ਸਭ ਤੋਂ ਵੱਧ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਸਾਖਰਤਾ ਮੈਂਬਰ ਦਾ 25 ਜਨਵਰੀ, 2022 ਨੂੰ ਰਾਸ਼ਟਰੀ ਵੋਟਰ ਦਿਵਸ ਦੇ ਮੌਕੇ ’ਤੇ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
ਇਲੈਕਸ਼ਨ ਸਟਾਰ ਬਨਣ ਤੇ ਪ੍ਰਮਾਣ-ਪੱਤਰ ਅਤੇ ਤੋਹਫਾ ਦਿੱਤਾ ਜਾਵੇਗਾ : ਜਿਲ੍ਹਾ ਚੋਣ ਅਫ਼ਸਰ
ਇਲੈਕਸ਼ਨ ਸਟਾਰ ਬਨਣ ਤੇ ਪ੍ਰਮਾਣ-ਪੱਤਰ ਅਤੇ ਤੋਹਫਾ ਦਿੱਤਾ ਜਾਵੇਗਾ : ਜਿਲ੍ਹਾ ਚੋਣ ਅਫ਼ਸਰ