You are currently viewing ਜੇਕਰ ਮਜ਼ਦੂਰਾਂ ਨੂੰ ਇਨਸਾਫ਼ ਨਾ ਦਿੱਤਾ ਗਿਆ ਤਾਂ ਥਾਣੇ ਮੂਹਰੇ ਦੇਵਾਂਗੇ ਧਰਨਾ- ਕਾਕਾ ਖੁੰਡੇ ਹਲਾਲ

ਜੇਕਰ ਮਜ਼ਦੂਰਾਂ ਨੂੰ ਇਨਸਾਫ਼ ਨਾ ਦਿੱਤਾ ਗਿਆ ਤਾਂ ਥਾਣੇ ਮੂਹਰੇ ਦੇਵਾਂਗੇ ਧਰਨਾ- ਕਾਕਾ ਖੁੰਡੇ ਹਲਾਲ

ਜੇਕਰ ਮਜ਼ਦੂਰਾਂ ਨੂੰ ਇਨਸਾਫ਼ ਨਾ ਦਿੱਤਾ ਗਿਆ ਤਾਂ ਥਾਣੇ ਮੂਹਰੇ ਦੇਵਾਂਗੇ ਧਰਨਾ- ਕਾਕਾ ਖੁੰਡੇ ਹਲਾਲ

ਸ੍ਰੀ ਮੁਕਤਸਰ ਸਾਹਿਬ, 14 ਜੂਨ( ਪਰਗਟ ਸਿੰਘ )

ਪੰਚਾਇਤੀ ਸੰਸਥਾਵਾਂ ਤੇ ਕਾਬਜ਼ ਹੋਣ ਪਿੱਛੋਂ ਮਜ਼ਦੂਰਾਂ ‘ਚੋਂ ਬਣੇ ਸਰਪੰਚ ਅਤੇ ਪੰਚਾਇਤ ਮੈਂਬਰ ਹੀ ਮਜ਼ਦੂਰਾਂ ਦੇ ਮਨਰੇਗਾ ਕੰਮ ਖ਼ੋਹਣ ਲੱਗੇ। ਪਿੰਡ ਕੋਟਲੀ ਦੇਵਨ ਚ ਪਿਛਲੇ ਦਿਨੀਂ ਮਹਿਲਾ ਸਰਪੰਚ ਦੇ ਪਤੀ ਵੱਲੋਂ ਯੂਨੀਅਨ ਵੱਲੋਂ ਚਲਾਏ ਮਨਰੇਗਾ ਕੰਮ ਤੇ ਪਹੁੰਚ ਕੇ ਹਾਜ਼ਰੀਆਂ ਲਾਉਣ ਵਾਲੀ ਔਰਤ ਕਰਮਜੀਤ ਕੌਰ ਤੋਂ ਫੜ ਕੇ ਕਾਪੀ ਪਾੜ ਦਿੱਤੀ ਅਤੇ ਔਰਤਾਂ ਨਾਲ ਗਾਲੀ ਗਲੋਚ ਅਤੇ ਖਿੱਚਿਆ ਇੱਥੋਂ ਹੀ ਖੇਤੀ ਛੇ ਪੰਚਾਇਤ ਤੋਂ ਬਿਨਾਂ ਤੁਸੀਂ ਕੰਮ ਨਹੀਂ ਚਲਾ ਸਕਦੇ ਜਿਸ ਸੰਬੰਧੀ ਦਰਖਾਸਤ ਹੋਈ ਹੈ।
ਉਸ ਸਬੰਧੀ ਅੱਜ ਥਾਣਾ ਸਦਰ ਦੇ ਪੁਲੀਸ ਅਧਿਕਾਰੀਆਂ ਵੱਲੋਂ ਪੀੜਤ ਮਹਿਲਾਵਾਂ ਨੂੰ ਥਾਣੇ ਬੁਲਾਇਆ ਗਿਆ ਅਤੇ ਪੰਚਾਇਤ ਵੱਲੋ ਸਰਪੰਚ ਦੀ ਥਾਂ ਤੇ ਉਸ ਦਾ ਪਤੀ ਮੈਂਬਰਾਂ ਸਮੇਤ ਥਾਣੇ ਪਹੁੰਚਿਆ। ਇੱਥੇ ਇਹ ਜ਼ਿਕਰਯੋਗ ਹੈ ਕਿ ਪਿੰਡਾਂ ਵਿੱਚ ਔਰਤਾਂ ਨੂੰ ਸਰਪੰਚ ਤਾਂ ਬਣਾ ਦਿੱਤਾ ਜਾਂਦਾ ਹੈ ਪਰ ਸਰਪੰਚੀ ਉਨ੍ਹਾਂ ਦੇ ਪਤੀ ਹੀ ਕਰਦੇ ਹਨ। ਕਾਂਗਰਸ ਲੀਡਰ ਕਰਨ ਬਰਾੜ ਦੀ ਸ਼ਹਿ ਤੇ ਮਹਿਲਾ ਸਰਪੰਚ ਦੇ ਪਤੀ ਗੁਰਪ੍ਰੀਤ ਸਿੰਘ ਨੇ ਪੁਲਸ ਪ੍ਰਸ਼ਾਸਨ ਤੇ ਦਬਾਅ ਬਣਾਇਆ, ਜਿਸ ਦੇ ਚੱਲਦਿਆਂ ਮਜ਼ਦੂਰਾਂ ਨੂੰ ਇਨਸਾਫ ਨਹੀਂ ਮਿਲ ਸਕਿਆ। ਰੋਸ ਵਜੋਂ ਮਜ਼ਦੂਰਾਂ ਨੇ ਪੰਜਾਬ ਖੇਤ ਮਜ਼ਦੂਰ ਰੀੜ੍ਹ ਦੀ ਅਗਵਾਈ ਵਿਚ ਥਾਣੇ ਦੇ ਬਾਹਰ ਨਾਅਰੇਬਾਜ਼ੀ ਕੀਤੀ। ਇਸ ਸਮੇਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਬਲਾਕ ਪ੍ਰਧਾਨ ਕਾਕਾ ਸਿੰਘ ਖੁੰਡੇ ਹਲਾਲ ਨੇ ਆਖਿਆ ਕਿ ਜੇਕਰ ਮਜ਼ਦੂਰਾਂ ਨੂੰ ਜਲਦੀ ਇਨਸਾਫ਼ ਨਾ ਦਿੱਤਾ ਗਿਆ ਤਾਂ ਥਾਣਾ ਸਦਰ ਮੂਹਰੇ ਧਰਨਾ ਦਿੱਤਾ ਜਾਵੇਗਾ। ਇਸ ਸਮੇਂ ਵਿਜੇ ਸਿੰਘ ਥਾਂਦੇਵਾਲਾ, ਨਿਰਮਲ ਸਿੰਘ , ਕਰਮਜੀਤ ਕੌਰ, ਗੁਰਵਿੰਦਰ ਕੌਰ, ਮਲਕੀਤ ਕੌਰ, ਰਮਨਦੀਪ ਕੌਰ ਬਖਸ਼ੀਸ ਸਿੰਘ ਸੂਬਾ ਸਿੰਘ ਮੰਦਰ ਸਿੰਘ ਆਦਿ ਹਾਜ਼ਰ ਸਨ।