ਜਿਲ੍ਹਾ ਪੁਲਿਸ ਨੇ ਸੁਲਝਾਈ 10 ਘੰਟਿਆਂ ਵਿੱਚ ਅੰਨੇ ਕਤਲ ਦੀ ਗੁੱਥੀ
ਭੈਣ ਵੱਲੋਂ ਹੀ ਆਪਣੇ ਪ੍ਰੇਮੀਆਂ ਨਾਲ ਮਿਲ ਕਰਵਾਇਆ ਭਰਾ ਦਾ ਕਤਲ
ਸ੍ਰੀ ਮੁਕਤਸਰ ਸਾਹਿਬ, 8 ਜੂਨ ( ਪਰਗਟ ਸਿੰਘ )
ਮਾਨਯੋਗ ਸ੍ਰੀਮਤੀ ਡੀ.ਸੁਡਰਵਿਲੀ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਦੀਆਂ ਹਦਾਇਤਾਂ ਤਹਿਤ ਪੁਲਿਸ ਪਾਰਟੀ ਵੱਲੋਂ 10 ਘੰਟਿਆਂ ਵਿੱਚ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਜਾਣਕਾਰੀ ਮੁਤਾਬਿਕ ਸੁਖਜਿੰਦਰ ਕੌਰ ਪਤਨੀ ਲੇਟ ਇਕਬਾਲ ਸਿੰਘ ਪਿੰਡ ਜੱਸੇਆਣਾ ਨੇ ਦੱਸਿਆ ਕਿ ਮੈਂ ਆਪਣੇ ਪੁੱਤਰ ਅਤੇ ਆਪਣੀ ਲੜਕੀ ਨਾਲ ਰਹਿ ਰਹੀ ਹਾਂ ਤੇ ਮੇਰੀ ਲੜਕੀ ਸੁਮਨਦੀਪ ਕੌਰ ਦੇ ਸਹੁਰੇ ਪਰਿਵਾਰ ਨਾਲ ਅਣਬਣ ਹੋ ਉਹ ਵੀ ਦੋ ਸਾਲ ਤੋਂ ਮੇਰੇ ਨਾਲ ਰਹਿ ਰਹੀ ਹੈ । ਰਾਤੀ ਕ੍ਰੀਬ 8 ਵਜੇ ਮੇਰਾ ਲੜਕਾ ਸੰਦੀਪ ਸਿੰਘ ਕਰਿਆਣੇ ਦਾ ਸਮਾਨ ਲੈਣ ਵਾਸਤੇ ਘਰ ਤੋਂ ਬਾਹਰ ਗਿਆ ਸੀ ਪਰ ਮੁੜ ਕੇ ਵਾਪਸ ਨਹੀ ਆਇਆ, ਉਨ੍ਹਾਂ ਕਿਹਾ ਕਿ ਮੈਂ ਆਪਣੀ ਨੂੰਹ ਨਾਲ ਸਾਰੀ ਰਾਤ ਆਪਣੇ ਪੁੱਤਰ ਸੰਦੀਪ ਸਿੰਘ ਨੂੰ ਲੱਭਦੀ ਰਹੀ ਪਰ ਕੁਝ ਵੀ ਪਤਾ ਨਹੀ ਚਲਿਆ, ਸੁਬਹ ਪਤਾ ਲੱਗਿਆ ਕਿ ਪਿੰਡ ਦੇ ਮਾਇਨਰ ਦੀ ਝਾਲ ਵਾਲੇ ਪਾਸੇ ਖੇਤਾਂ ਵਿੱਚ ਨਾਮਲੂਮ ਵਿਅਕਤੀ ਦੀ ਲਾਸ਼ ਪਈ ਹੈ ਜਿਸ ਤੇ ਅਸੀਂ ਮੌਕੇ ਪਰ ਜਾ ਕੇ ਦੇਖਿਆ ਕਿ ਇਹ ਲਾਸ਼ ਮੇਰੇ ਲੜਕੇ ਸੰਦੀਪ ਕੁਮਾਰ ਦੀ ਹੈ ਜਿਸ ਨੂੰ ਕਿ ਕਿਸੇ ਨਾਮੂਲਮ ਵਿਅਕਤੀਆ ਨੇ ਗਲ ਵਿੱਚ ਡੂੰਘੇ ਜਖਮ ਦੇ ਕੇ ਕਤਲ ਕਰ ਦਿੱਤਾ ਹੈ। ਜਿਸ ਤੇ ਪੁਲਿਸ ਪਾਰਟੀ ਵੱਲੋਂ ਮੌਕੇ ਪਰ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਮ੍ਰਿਤਕ ਦੀ ਮਾਤਾ ਸੁਖਜਿੰਦਰ ਕੌਰ ਦੇ ਬਿਆਨਾ ਤੇ ਮੁਕੱਦਮਾ ਨੰਬਰ 118 ਮਿਤੀ 07.06.2021 ਅ/ਧ 302/34 120ਬੀ ਬਰਖਿਲਾਫ ਨਾ ਮਾਮੂਲ ਵਿਅਕਤੀਆ ਪਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਦਰਜ ਰਜਿਸ਼ਟਰ ਕਰ ਤਫਤੀਸ਼ ਸ਼ੁਰੂ ਕਰ ਦਿੱਤੀ। ਦੌਰਾਨੇ ਤਫਤੀਸ਼ ਸ੍ਰੀ ਹਰਵਿੰਦਰ ਸਿੰਘ ਚੀਮਾ ਡੀ.ਐਸ.ਪੀ ਜੀ ਵੱਲੋਂ ਮੁਕੱਦਮੇ ਦੀ ਬਰੀਕੀ ਨਾਲ ਛਾਨਬੀਨ ਕਰਦਿਆਂ ਅਤੇ ਟੈਕਨੀਕਲ ਵਿੰਗ ਦੀ ਸਹਾਇਤਾ ਨਾਲ ਇਸ ਮੁਕੱਦਮੇ ਨੂੰ ਟਰੇਸ ਕਰ ਲਿਆ ਅਤੇ ਪੁਲਿਸ ਵੱਲੋਂ ਦੋਸ਼ੀ ਮ੍ਰਿਤਕ ਦੀ ਭੈਣ ਸੁਮਨਦੀਪ ਕੌਰ, ਗਗਨਦੀਪ ਸਿੰਘ ਗਗਨਾ ਪੁੱਤਰ ਛਿਦਰਪਾਲ ਸਿੰਘ ਵਾਸੀ ਜੱਸੇਆਣਾ, ਅੰਕੁਸ਼ ਕੁਮਾਰ ਪੁੱਤਰ ਅਸ਼ੋਕ ਵਾਸੀ ਸ੍ਰੀ ਮੁਕਤਸਰ ਸਾਹਿਬ ਨੂੰ ਉੱਕਤ ਮੁਕਦਮੇ ਵਿੱਚ ਨਾਮਜਦ ਕਰਕੇ ਦੋਸ਼ੀ ਗਗਨਦੀਪ ਗਗਨਾ ਪੁੱਤਰ ਛਿੰਦਰਪਾਲ ਸਿੰਘ ਨੂੰ ਕਾਬੂ ਕਰ ਲਿਆਂ ਹੈ। ਪੁਲਿਸ ਵੱਲੋਂ ਅੱਗੇ ਤਫਤੀਸ਼ ਕੀਤੀ ਜਾ ਰਹੀ ਹੈ।
ਐਸ.ਐਸ.ਪੀ ਨੇ ਦੱਸਿਆ ਕਿ ਸੁਮਨਦੀਪ ਦੀ ਦੋਸਤੀ ਪਹਿਲਾਂ ਗਗਨਦੀਪ ਸਿੰਘ ਗਗਨਾ ਅਤੇ ਹੁਣ ਅੰਕੁਸ਼ ਕੁਮਾਰ ਨਾਲ ਸੀ। ਇਸ ’ਤੇ ਮਿ੍ਰਤਕ ਸੰਦੀਪ ਕੁਮਾਰ ਇਤਰਾਜ ਕਰਦਾ ਸੀ, ਜਿਸ ’ਤੇ ਤਿੰਨਾਂ ਨੇ ਸਕੀਮ ਬਣਾ ਕੇ ਇਸਦਾ ਕਤਲ ਕੀਤਾ। ਉਨ੍ਹਾਂ ਦੱਸਿਆ ਕਿ ਮਿ੍ਰਤਕ ਕੁਝ ਸਮਾਂ ਪਹਿਲਾਂ ਨਸ਼ਾ ਕਰਦਾ ਸੀ, ਇਹ ਦੋਵੇਂ ਉਸਨੂੰ ਇਸੇ ਬਹਾਨੇ ਨਾਲ ਸੂਏ ਨੇੜੇ ਲੈ ਗਏ, ਜਿੱਥੇ ਇੰਨ੍ਹਾਂ ਉਸਦੇ ਖਾਲੀ ਸਰਿੰਜ਼ ਵੀ ਲਾਈ ਕਿ ਉਸ ਨਾਲ ਕੋਈ ਖੂਨ ਦਾ ਧੱਬਾ ਆਦਿ ਬਣ ਜਾਵੇਗਾ ਤੇ ਸੰਦੀਪ ਦੀ ਮੌਤ ਹੋ ਜਾਵੇਗੀ, ਪਰ ਜਦ ਅਜਿਹਾ ਨਾ ਹੋਇਆ ਤਾਂ ਦੋਵਾਂ ਨੇ ਉਸਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਸੀ। ਪ੍ਰੈਸ ਕਾਨਫਰੰਸ ਦੌਰਾਨ ਐਸ.ਪੀ ਕੁਲਵੰਤ ਰਾਏ, ਐਸ.ਪੀ ਰਾਜਪਾਲ ਸਿੰਘ ਹੁੰਦਲ, ਡੀ.ਐਸ.ਪੀ ਹਰਵਿੰਦਰ ਸਿੰਘ ਚੀਮਾ, ਵਿਸ਼ਨ ਲਾਲ ਐਸ.ਐਚ.ਓ ਆਦਿ ਹਾਜ਼ਰ ਸਨ।