You are currently viewing ਸੁਰੀਲੀ ਅਵਾਜ਼ ਦਾ ਮਾਲਕ ਗਾਇਕ “ਗੁਰਸੇਵਕ ਕੂਲਾਰ”

ਸੁਰੀਲੀ ਅਵਾਜ਼ ਦਾ ਮਾਲਕ ਗਾਇਕ “ਗੁਰਸੇਵਕ ਕੂਲਾਰ”

ਸੁਰੀਲੀ ਅਵਾਜ਼ ਦਾ ਮਾਲਕ ਗਾਇਕ “ਗੁਰਸੇਵਕ ਕੂਲਾਰ”

ਗੁਰਸੇਵਕ ਕੂਲਾਰ ਦਾ ਜਨਮ ਸੂਬਾ ਰਾਜਸਥਾਨ ਦੇ ਜ਼ਿਲ੍ਹਾ ਹਨੂੰਮਾਨਗੜ੍ਹ ਤੇ ਤਹਿਸੀਲ ਸੰਗਰੀਆ ਅਧੀਨ ਪੈਂਦੇ ਪਿੰਡ ਢਾਬਾਂ ਵਿਖੇ ਪਿਤਾ ਸ. ਬਲਵਿੰਦਰ ਸਿੰਘ ਕੂਲਾਰ ਦੇ ਘਰ ਮਾਤਾ ਸਰਵਜੀਤ ਕੌਰ ਦੀ ਕੁੱਖੋਂ ਹੋਇਆ। ਬਚਪਨ ਤੋਂ ਹੀ ਸੰਗੀਤ ਨਾਲ ਲਗਾਵ ਰੱਖਣ ਵਾਲੇ ਗੁਰਸੇਵਕ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ , ਨੌਵੀਂ ਤੋਂ ਬਾਰ੍ਹਵੀਂ ਤੱਕ ਦੀ ਪੜ੍ਹਾਈ ਖਾਲਸਾ ਸਕੂਲ ਸੰਗਰੀਆ ਅਤੇ ਬਾਕੀ ਉੱਚ ਵਿੱਦਿਆ ਐੱਸ.ਜੀ.ਐੱਨ ਖਾਲਸਾ ਕਾਲਜ ਸ੍ਰੀ ਗੰਗਾਨਗਰ ਵਿਖੇ ਹਾਸਲ ਕੀਤੀ। ਸ਼ੁਰੂਆਤ ਸਮੇਂ ਗੁਰਸੇਵਕ ਨੇ ਸੰਗੀਤ ਦੀ ਸਿੱਖਿਆ ਗਾਇਕ ਰਾਜਾ ਸਿੱਧੂ ਤੋਂ ਹਾਸਲ ਕੀਤੀ ਅਤੇ ਉਸ ਤੋਂ ਬਾਅਦ ਸੰਗੀਤ ਦੀਆਂ ਬਾਰੀਕੀਆਂ ਦਾ ਗਿਆਨ ਉਸਤਾਦ ਸੁਨੀਲ ਸੰਗਰੀਆ ਤੋਂ ਪ੍ਰਾਪਤ ਕੀਤਾ।

ਗੁਰਸੇਵਕ ਦਾ 2016‌ ‌ਵਿਚ ਪਹਿਲਾ ਗਾਣਾ “ਸਰਕਾਰ” ਰਲੀਜ਼ ਹੋਇਆ ਜਿਸਨੂੰ ਸ੍ਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਗਿਆ। ਇਸ ਤੋਂ ਬਾਅਦ ਉਸਦੇ ਕਾਫ਼ੀ ਗੀਤ ਰਲੀਜ਼ ਹੋਏ ਜਿੰਨ੍ਹਾਂ ਵਿੱਚੋਂ “ਬਰੈਂਡ”, “ਦਿੱਲੀ ਵਸ ਕਿਸਾਨ”, “ਰਾਸ਼ੀ ਵਸ ਮਨੀ”, “ਗੁਰੂ ਗੋਬਿੰਦ ਸਿੰਘ ਜੀ”, “ਕਬੀਲਦਾਰੀ”,”ਲੈਂਡਕਰੂਜ਼ਰ”, “ਦੇਸੀ ਜਿਹਾ” ਅਤੇ “ਸ਼ੌਂਕ” ਕੁਝ ਯਾਦਗਾਰੀ ਮਕਬੂਲ ਹੋਏ ਗੀਤ ਹਨ। ਇਨ੍ਹਾਂ ਸਭਨਾਂ ਗੀਤਾਂ ਨੂੰ ਹੀ ਸ੍ਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਇੱਥੋਂ ਤੱਕ ਦੇ ਸਫ਼ਰ ਤੱਕ ਗੁਰਪਿਆਸ ਹਰੀਪੁਰਾ, ਰਾਜਾ ਸਿੱਧੂ, ਰਜਿੰਦਰ ਪ੍ਰਿੰਸ ਅਤੇ ਸਰਪੰਚ ਰਮਨ ਸਿੱਧੂ ਦਾ ਬਹੁਤ ਸਹਿਯੋਗ ਰਿਹਾ ਹੈ।