You are currently viewing ਕੋਰੋਨਾ ਮਹਾਂਮਾਰੀ ਦੌਰਾਨ ਵੀ ਨਿਰਵਿਘਨ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਜਿਲੇ ਦੇ ਸਾਰੇ ਸੇਵਾ ਕੇਂਦਰ – ਡਿਪਟੀ ਕਮਿਸ਼ਨਰ

ਕੋਰੋਨਾ ਮਹਾਂਮਾਰੀ ਦੌਰਾਨ ਵੀ ਨਿਰਵਿਘਨ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਜਿਲੇ ਦੇ ਸਾਰੇ ਸੇਵਾ ਕੇਂਦਰ – ਡਿਪਟੀ ਕਮਿਸ਼ਨਰ

ਕੋਰੋਨਾ ਮਹਾਂਮਾਰੀ ਦੌਰਾਨ ਵੀ ਨਿਰਵਿਘਨ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਜਿਲੇ ਦੇ ਸਾਰੇ ਸੇਵਾ ਕੇਂਦਰ – ਡਿਪਟੀ ਕਮਿਸ਼ਨਰ


ਸੇਵਾ ਕੇਂਦਰਾਂ ਤੋਂ ਸੇਵਾਵਾਂ ਹਾਸਿਲ ਕਰਨ ਲਈ ਅਗੇਤੀ ਪ੍ਰਵਾਨਗੀ ਲੈਣਾ ਲਾਜ਼ਮੀ,
ਈ-ਕੋਰਟ ਫੀਸ ਦੇ ਭੁਗਤਾਨ ਦੀ ਸਹੁਲਤ 1 ਜੂਨ ਤੋਂ ਸ਼ੁਰੂ


 ਸ੍ਰੀ ਮੁਕਤਸਰ ਸਾਹਿਬ 7 ਜੂਨ( ਪਰਗਟ ਸਿੰਘ )
ਜਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਸੇਵਾ ਕੇਂਦਰਾਂ ਵਲੋਂ ਕਰੋਨਾ ਮਹਾਂਮਾਰੀ ਦੇ ਦੌਰਾਨ ਵੀ ਨਾਗਰਿਕਾਂ ਨੂੰ ਬੇਹਤਰ ਅਤੇ ਸੁਰੱਖਿਅਤ ਵਾਤਾਵਰਨ ਵਿਚ ਨਿਰਵਿਘਨ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਐਮ ਕੇ ਅਰਾਵਿੰਦ ਕੁਮਾਰ ਨੇ ਦੱਸਿਆ ਕੇ ਜਿਲੇ ਵਿਚ ਚੱਲ ਰਹੇ 15  ਸੇਵਾ ਕੇਂਦਰਾਂ ਤੇ ਕਰੋਨਾ ਕਾਲ ਦੌਰਾਨ ਇੱਕ ਸਾਲ ਦੇ ਸਮੇਂ ਵਿਚ 114802  ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਹਨ ਓਹਨਾ ਦੱਸਿਆ ਕੇ  31 ਮਈ 2020 ਤੋਂ 1 ਜੂਨ 2021 ਤਕ ਸੇਵਾ ਕੇਂਦਰਾਂ ਵਿਚ ਵੱਖ -ਵੱਖ ਸੇਵਾਵਾਂ ਹਾਸਿਲ ਕਰਨ ਲਈ 114802  ਅਰਜ਼ੀਆਂ ਆਈਆਂ ਜਿੰਨਾ ਵਿਚੋਂ 108604 ਅਰਜ਼ੀਆਂ  ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ , ਜਦਕਿ ਬਾਕੀ ਵਿਚਾਰ ਅਧੀਨ ਹਨ।  ਉਨਾਂ ਦੱਸਿਆ ਕਿ ਸੇਵਾ ਕੇਂਦਰਾਂ ਤੇ ਡਿਪਾਰਟਮੈਂਟ ਆਫ ਗਵਰਨੈਂਸ ਰਿਫੋਰਮਜ ਵਲੋਂ ਈ-ਕੋਰਟ ਫੀਸ ਦੇ ਭੁਗਤਾਨ ਦੀ ਸਹੁਲਤ 1 ਜੂਨ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਿਲੇ ਵਿਚ ਕਰੋਨਾ ਕਾਲ ਵਿਚ ਵੀ ਲੋਕਾਂ ਦੀ ਸੁਵਿਧਾ ਲਈ ਸੇਵਾ ਕੇਂਦਰ  ਸਵੇਰੇ 9  ਤੋਂ  ਸ਼ਾਮ 4  ਵਜੇ ਤੱਕ ਖ਼ੁਲੇ ਹਨ। ਉਨਾਂ ਇਹ ਵੀ ਦੱਸਿਆ ਕਿ ਸੇਵਾ ਕੇਂਦਰਾਂ ਵਿਚ ਸਿਹਤ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਹਰੇਕ ਸੇਵਾ ਦੀ ਫੀਸ ਦੀ ਅਦਾਇਗੀ ਆਨਲਾਈਨ  ਢੰਗ ਨਾਲ ਡਿਜੀਟਲ ਰੂਪ ਵਿਚ ਪੀ ਓ ਐਸ ਮਸ਼ੀਨਾਂ ਰਹੀ ਕੀਤੀ ਜਾ ਰਹੀ ਹੈ। ਕਰੋਨਾ ਦੇ ਮੱਦੇ ਨਜ਼ਰ  ਸੇਵਾ ਕੇਂਦਰਾਂ ਤੋਂ ਕਿਸੇ ਵੀ ਤਰਾਂ ਦੀ ਸੇਵਾ ਲੈਣ ਲਈ ਅਗੇਤੀ ਪ੍ਰਵਾਨਗੀ ਲੈਣਾ ਲਾਜ਼ਮੀ ਕੀਤਾ ਗਿਆ ਹੈ ਇਹ ਪ੍ਰਵਾਨਗੀ ਐਮ ਸੇਵਾ , ਕੋਵਾ ਐੱਪ, ਸੇਵਾ ਕੇਂਦਰਾਂ ਦੀ ਵੈਬਸਾਈਟ ਅਤੇ ਜਿਲੇ ਦੀ ਵੈਬਸਾਈਟ ਤੋਂ ਲਈ ਜਾ ਸਕਦੀ ਹੈ, ਇਸ ਦੇ ਨਾਲ ਹੀ ਸੇਵਾ ਕੇਂਦਰਾਂ ਅੰਦਰ  ਸਟਾਫ ਅਤੇ ਨਾਗਰਿਕਾਂ ਦੇ ਲਈ ਮਾਸਕ ਪਾਉਣਾ ਅਤਿ ਲਾਜ਼ਮੀ ਹੈ ਅਤੇ ਸੇਵਾ ਕੇਂਦਰਾਂ ਦੇ ਅੰਦਰ ਸੇਵਾ ਕਾਊਂਟਰਾਂ ਦੀ ਗਿਣਤੀ ਦੇ ਅਨੁਸਾਰ ਹੀ ਪ੍ਰਾਰਥੀ ਜਾ ਸਕਦੇ ਹਨ, ਨਾਗਰਿਕਾਂ ਨੂੰ ਓਹਨਾ ਦੇ ਦਸਤਾਵੇਜ ਘਰ ਪਹੰਚਾਉਂਣ ਦੇ ਲਈ ਸਪੀਡ ਪੋਸਟ ਅਤੇ ਕੋਰੀਅਰ ਦਾ ਉਪਰਾਲਾ ਵੀ ਕੀਤਾ ਗਿਆ ਹੈ।