You are currently viewing ਸਿਵਲ ਸਰਜਨ ਨੇ ਫੇਸ ਬੁੱਕ ਲਾਈਵ ਰਾਹੀਂ ਕੀਤਾ ਜਿਲਾ ਵਾਸੀਆਂ ਨਾਲ ਰਾਬਤਾ

ਸਿਵਲ ਸਰਜਨ ਨੇ ਫੇਸ ਬੁੱਕ ਲਾਈਵ ਰਾਹੀਂ ਕੀਤਾ ਜਿਲਾ ਵਾਸੀਆਂ ਨਾਲ ਰਾਬਤਾ

ਸਿਵਲ ਸਰਜਨ ਨੇ ਫੇਸ ਬੁੱਕ ਲਾਈਵ ਰਾਹੀਂ ਕੀਤਾ ਜਿਲਾ ਵਾਸੀਆਂ ਨਾਲ ਰਾਬਤਾ


ਸ੍ਰੀ ਮੁਕਤਸਰ ਸਾਹਿਬ,3 ਜੂਨ( ਪਰਗਟ ਸਿੰਘ )
                    ਸਿਵਲ ਸਰਜਨ ਸ੍ਰੀ ਮਤੀ ਰੰਜੂ ਸਿੰਗਲਾ ਨੇ ਡੀ.ਪੀ.ਆਰ.ਓ ਸ੍ਰੀ ਮੁਕਤਸਰ ਸਾਹਿਬ ਦੇ ਫੇਸ ਬੁੱਕ ਪੇਜ ਰਾਹੀਂ ਸਿਹਤ ਵਿਭਾਗ ਵੱਲੋਂ ਕਰੋਨਾ ਮਹਾਮਾਰੀ ਨੂੰ ਠੱਲ ਪਾਉਣ ਲਈ ਹੁਣ ਤੱਕ ਕੀਤੇ ਉਪਰਾਲਿਆਂ ਸਬੰਧੀ ਜਾਣਕਾਰੀ ਦਿੱਤੀ।ਸੋਸ਼ਲ ਮੀਡੀਆ ਰਾਹੀਂ ਜਿਲੇ ਦੀ ਜੰਤਾ ਨਾਲ ਸਿਧੇ ਤੋਰ ਤੇ ਜੁੜਦਿਆਂ ਸ੍ਰੀ ਮਤੀ ਸਿੰਗਲਾ ਨੇ ਦੱਸਿਆ ਕਿ ਜਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਹੁਣ ਤੱਕ 2 ਲੱਖ 24 ਹਜਾਰ 315 ਕਰੋਨਾ ਜਾਂਚ ਲਈ ਸੈਂਪਲ ਲਏ ਗਏ ਜਿਨਾ ਵਿਚੋਂ 17 ਹਜਾਰ 559 ਸੈਂਪਲ ਕਰੋਨਾ ਪਾਜ਼ੇਟਿਵ ਪਾਏ ਗਏ ਜਿਨਾ ਵਿਚੋਂ 15 ਹਜਾਰ 218 ਮਰੀਜ ਠੀਕ ਹੋ ਕੇ ਆਪਣੇ ਕੰਮਾਂ ਕਾਰਾਂ ਤੇ ਚਲੇ ਗਏ ਅਤੇ ਇਸ ਸਮੇਂ 1885 ਕਰੋਨਾ ਐਕਟਿਵ ਕੇਸ ਹਨ ਜੋ ਕਿ ਜਿਆਦਾ ਤਰ ਆਪਣੇ ਘਰਾਂ ਵਿਚ ਹੀ ਇਕਾਂਤਵਾਸ ਵਿੱਚ ਹਨ ਅਤੇ ਕੁੱਝ ਮਰੀਜ਼ ਲੈਵਲ-2 ਤੇ ਲੈਵਲ-3 ਫੈਸੀਲਿਟੀ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲਾਂ ਵਿਚ ਦਾਖਲ ਹਨ। ਉਹਨਾ ਜਾਣਕਾਰੀ ਦਿੱਤੀ ਕਿ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਵਿਚ ਸੁਰੂਆਤੀ ਦਿਨਾਂ ਵਿਚ 50 ਬੈਡ ਉਪਲਬਧ ਸਨ ਜਿਨਾ ਨੂੰ ਹੁਣ ਵਧਾ ਕਿ 100 ਬੈਡ ਤੱਕ ਕਰ ਦਿੱਤਾ ਗਿਆ ਹੈ। ਉਹਨਾ ਨੇ ਜਾਣਕਾਰੀ ਦਿਤੀ ਕਿ ਜਿਵੇਂ ਜਿਵੇਂ ਕਰੋਨਾ ਮਰੀਜਾਂ ਦਾ ਵਾਧਾ ਹੁੰਦਾ ਗਿਆ ਤਾਂ ਗਿਦੜਬਾਹਾ ਅਤੇ ਬਾਦਲ ਦੇ ਸਿਵਲ ਹਸਪਤਾਲਾਂ ਵਿਚ ਵੀ ਇਸੇ ਤਰਾਂ ਮਰੀਜਾਂ ਲਈ ਬੈਡਾਂ ਅਤੇ ਹੋਰ ਸਹੂਲਤਾਂ ਵਿਚ ਵਾਧਾ ਕੀਤਾ ਗਿਆ। ਇਸ ਤੋਂ ਇਲਾਵਾ ਪਿੰਡ ਥੇਹੜੀ ਵਿਖੇ ਕੋਵਿਡ ਸੈਂਟਰ ਬਣਾਇਆ ਗਿਆ ਉਹਨਾ ਦੱਸਿਆ ਕਿ ਕੋਵਿਡ ਮਰੀਜਾਂ ਨੂੰ ਖਾਣ ਪੀਣ ਤੋਂ ਇਲਾਵਾ ਉਹਨਾ ਦਾ ਇਮਯੂਨ ਸਿਸਟਮ ਦਰੂਸਤ ਰੱਖਣ ਦੇ ਮੰਤਵ ਨਾਲ ਯੋਗਾ ਅਤੇ ਹੋਰ ਸਰੀਰਕ ਕਸਰਤਾਂ ਵੀ ਕਰਵਾਈਆਂ ਜਾ ਰਹੀਆਂ ਹਨ।
                       ਵੈਕਸੀਨ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲਾ ਸ੍ਰੀ ਮੁਕਤਸਰ ਸਾਹਿਬ ਵਿਚ 1 ਲੱਖ ਤੋਂ ਵੱਧ ਵਅਕਤੀਆਂ ਨੂੰ ਵੈਕਸੀਨ ਕੀਤੀ ਗਈ ਅਤੇ ਜਿਲਾ ਸ੍ਰੀ ਮੁਕਤਸਰ ਸਾਹਿਬ ਕੋਵੀ ਸੀਲਡ ਅਤੇ ਕੋ ਵੈਕਸੀਨ ਲੋੜੀਂਦੀ ਮਾਤਰਾ ਵਿਚ ਉਪਲਬਧ ਹ। ਉਹਨਾ ਲੋਕਾਂ ਨੂੰ ਅਪੀਲ ਕੀਤੀ ਕਿ ਅਫਵਾਹਾਂ ਤੋਂ ਦੂਰ ਹੋ ਕੇ ਵੱਧ ਤੋਂ ਵੱਧ ਵੈਕਸੀਨ ਲਗਵਾਈ ਜਾਵੇ। ਉਹਨਾ ਸਮੂਹ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕਿਤਾ ਜਿਨਾ ਨੇ ਇਸ ਮਹਾਮਾਰੀ ਦੋਰਾਨ ਆਪਣੀ ਭੂਮੀਕਾ ਨਿਭਾਈ।