ਸਨੇਹਾ ਸਾਹਿਬਾ ਦਾ ਜਨਮ ਲੁਧਿਆਣਾ ਸ਼ਹਿਰ ਵਿਖੇ ਪਿਤਾ ਸ. ਨਾਨਕ ਸਿੰਘ ਦੇ ਘਰ ਮਾਤਾ ਸ੍ਰੀ. ਮਨਜੀਤ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਸਟਾਰ ਪਬਲਿਕ ਸਕੂਲ ਲੁਧਿਆਣਾ ਵਿਖੇ ਪ੍ਰਾਪਤ ਕੀਤੀ । ਬਚਪਨ ਸਮੇਂ ਘਰ ਦੀ ਮੰਦਹਾਲੀ ਹਾਲਤ ਠੀਕ ਨਹੀਂ ਸੀ ਜਿਸ ਦੌਰਾਨ ਆਰਥਿਕ ਤੰਗੀਆਂ ਕਰਕੇ ਅੱਠਵੀਂ ਜਮਾਤ ਤੋਂ ਅੱਗੇ ਸਨੇਹਾ ਪੜ੍ਹਾਈ ਨਹੀਂ ਕਰ ਸਕੀ। ਨਿੱਕੀ ਉਮਰੇ ਹੀ ਸਨੇਹਾ ਦਾ ਗਾਇਕੀ ਨਾਲ ਬਹੁਤ ਲਗਾਵ ਸੀ ਅਤੇ ਗਾਇਕੀ ਦੇ ਖੇਤਰ ‘ਚ ਵੱਖਰੀ ਪਹਿਚਾਣ ਬਣਾਉਣ ਦਾ ਸੁਪਨਾ ਵੇਖ ਲਿਆ ਸੀ। ਇਸ ਸੁਪਨੇ ਨੂੰ ਪੂਰਾ ਕਰਨ ਲਈ ਸਨੇਹਾ ਨੇ ਉਸਤਾਦ ਕਾਲੂ ਸ਼ਾਹਕੋਟੀ ਤੋਂ ਸੰਗੀਤ ਦੀਆਂ ਬਾਰੀਕੀਆਂ ਬਾਰੇ ਗਿਆਨ ਹਾਸਲ ਕੀਤਾ।
ਸੰਗੀਤ ਦੀ ਸ਼ੁਰੂਆਤ ਸਨੇਹਾ ਨੇ ਗਾਇਕ ਅਸ਼ਵਨੀ ਕੁਮਾਰ ਦੇ ਧਾਰਮਿਕ ਗੀਤ “ਮੁੜ ਆ ਜੋਗੀਆ”, “ਜੋਗੀ ਵੇ ਤੇਰੀ ਮਿੰਨਤ ਕਰਾਂ” ਅਤੇ ਗਾਇਕ ਅਵਤਾਰ ਵਰਮਾ ਦੇ ਗੀਤ “ਗੱਲਾਂ ਤਾਰਿਆਂ ਦੇ ਨਾਲ ‘ਚ ਬਤੌਰ ਮੌਡਲ ਵਜੋਂ ਕੰਮ ਕੀਤਾ। ਇਸ ਸਦਕਾ ਸਨੇਹਾ ਦਾ ਨਾਮ ਦਰਸ਼ਕਾਂ ਦੀ ਜ਼ੁਬਾਨ ਤੇ ਆਉਣਾ ਸ਼ੁਰੂ ਹੋ ਗਿਆ ਸੀ। ਇਸ ਤੋਂ ਬਾਅਦ ਸਨੇਹਾ ਨੇ ਬਤੌਰ ਗਾਇਕ ਮਾਤਾ ਦੀਆਂ ਭੇਟਾਂ “ਪਾ ਘੁੰਗਰੂ”, “ਸ਼ੇਰ ਦੀ ਸਵਾਰੀ” ਅਤੇ “ਮਾਂ ਕੀਹਨੂੰ ਆਖਾਂ” ਰਲੀਜ ਹੋਈਆਂ ਅਤੇ ਕਾਫ਼ੀ ਮਕਬੂਲ ਹੋਈਆਂ। ਜਿਸ ਨੇ ਸਨੇਹਾ ਦੀ ਵੱਖਰੀ ਪਹਿਚਾਣ ਬਣਾ ਦਿੱਤੀ। ਹੁਣ ਤੱਕ ਸਨੇਹਾ ਦੇ ਬਤੌਰ ਗਾਇਕ ਤੇ ਗੀਤਕਾਰ ਵਜੋਂ ਮਾਰਕਿਟ ‘ਚ 20 ਤੋਂ ਵੱਧ ਗੀਤ ਆ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਉਹ ਆਪਣੇ ਦਰਦ ਨੂੰ ਗੀਤਾਂ ਰਾਹੀਂ ਲਿਖ ਕੇ ਬਿਆਨ ਕਰਦੀ ਰਹਿੰਦੀ ਹੈ। ਅੱਜ ਦੇ ਸਮੇਂ ਸਨੇਹਾ ਆਪਣੀ 9 ਸਾਲ ਦੀ ਲੜਕੀ ਨਾਲ ਪਰਿਵਾਰ ਤੋਂ ਅਲੱਗ ਕਿਰਾਏ ਤੇ ਰਹਿ ਰਹੀ ਹੈ ।
ਪੈਰੀ ਪਰਗਟ
81461-02593