You are currently viewing

By Gurlal

ਕੋਵਿਡ-19

ਦੂਸਰੀ  ਆਕਸੀਜਨ ਐਕਸਪ੍ਰੈਸ ਟ੍ਰੇਨ 32 ਐਮ.ਟੀ. ਆਕਸੀਜਨ ਗੈਸ ਲੈ ਕੇ ਬਠਿੰਡਾ ਪਹੁੰਚੀ : ਡਿਪਟੀ ਕਮਿਸ਼ਨਰ

ਬਠਿੰਡਾ, 23 ਮਈ : ਸੂਬਾ ਸਰਕਾਰ ਵੱਲੋਂ ਕੋਵਿਡ ਮਹਾਂਮਾਰੀ ਦੇ ਚਲਦਿਆਂ ਇਸ ਭਿਆਨਕ ਬਿਮਾਰੀ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਦੇ ਮੱਦੇਨਜ਼ਰ ਦੂਸਰੀ ਸਪੈਸ਼ਲ ਆਕਸੀਜਨ ਐਕਸਪ੍ਰੈਸ ਟ੍ਰੇਨ ਗੁਜਰਾਤ ਦੇ ਹਜ਼ੀਰਾ ਤੋਂ 16-16 ਐਮ.ਟੀ. ਦੇ 2 ਕੰਨਟੇਨਰ ਲੈ ਕੇ ਬਠਿੰਡਾ ਦੇ ਕੈਂਟ ਰੇਲਵੇ ਸਟੇਸ਼ਨ ‘ਤੇ ਪਹੁੰਚੀ। ਜਿਨ੍ਹਾਂ ਵਿਚੋਂ 28 ਐਮ.ਟੀ. ਆਕਸੀਜਨ ਗੈਸ ਬਠਿੰਡਾ ਤੇ 4 ਐਮ.ਟੀ. ਆਕਸੀਜਨ ਗੈਸ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨੂੰ ਮੁਹੱਈਆ ਕਰਵਾਈ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਸਾਂਝੀ ਕੀਤੀ। 

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਜੂਦਾ ਸਮੇਂ ਜ਼ਿਲੇ ਵਿੱਚ ਆਕਸੀਜਨ ਗੈਸ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਹੈ ਤੇ ਭਵਿੱਖ ਵਿੱਚ ਵੀ ਆਕਸੀਜਨ ਗੈਸ ਨੂੰ ਲੈ ਕੇ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫ਼ਿਲਹਾਲ ਆਕਸੀਜਨ ਗੈਸ ਲਿਆਉਣ ਦਾ ਪ੍ਰਬੰਧ ਅਤੇ ਰੇਲ ਗੱਡੀ ਦਾ ਕਿਰਾਇਆ ਮਾਰਕਫ਼ੈਡ ਵਲੋਂ ਹੀ ਦਿੱਤਾ ਜਾ ਰਿਹਾ ਹੈ। 

       ਇਸ ਦੌਰਾਨ ਡੀ.ਐਮ. ਮਾਰਕਫੈਡ ਸ਼੍ਰੀ ਐਚ. ਐਸ. ਧਾਲੀਵਾਲ ਨੇ ਹੋਰ ਦੱਸਿਆ ਕਿ ਪਹਿਲਾ ਇਹ ਆਕਸੀਜਨ ਗੈਸ ਵਾਇਆ ਰੋਡ ਆਉਂਦੀ ਸੀ ਜਿਸ ਨੂੰ ਕਿ ਪਹੁੰਚਣ ਵਿਚ 4-5 ਦਿਨ ਲੱਗ ਜਾਂਦੇ ਸਨ ਪ੍ਰੰਤੂ ਹੁਣ ਰੇਲ ਗੱਡੀ ਰਾਹੀਂ ਇਹ ਆਕਸੀਜਨ ਗੈਸ ਸਿਰਫ਼ 1 ਦਿਨ ਵਿਚ ਹੀ ਪਹੁੰਚੀ ਜਾਂਦੀ ਹੈ। 

         ਇਸ ਮੌਕੇ ਮਾਰਕਫ਼ੈਡ ਦੇ ਟੈਕਨੀਕਲ ਅਫ਼ਸਰ ਸ਼੍ਰੀ ਰਮਨਕਾਂਤ, ਜੇ.ਐਸ. ਗੈਸ ਦੇ ਮਾਲਕ ਦੀਪਇੰਦਰ ਬਰਾੜ ਤੋਂ ਇਲਾਵਾ ਭਾਰਤੀ ਫ਼ੌਜ ਅਤੇ ਰੇਲਵੇ ਵਿਭਾਗ ਦੇ ਉੱਚ ਅਧਿਕਾਰੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।