ਸਫਾਈ ਕਰਮਚਾਰੀ ਆਪਣੀਆਂ ਮੰਗਾ ਨੂੰ ਲੈ ਕੇ ਜਾਂਦੇ ਰੋਸ ਜਤਾਈ, ਰਾਜਾ ਵੜਿੰਗ ਨੇ ਖੁਦ ਟ੍ਰੈਕਟਰ ਚਲਾ ਕੇ ਸ਼ੁਰੂ ਕੀਤੀ ਸਫ਼ਾਈ
ਸ੍ਰੀ ਮੁਕਤਸਰ ਸਾਹਿਬ, 20 ਮਈ ( ਪਰਗਟ ਸਿੰਘ )
ਕੌਂਸਲ ਦੇ ਸਫਾਈ ਸੇਵਕ ਜਿੱਥੇ ਮੰਗਾਂ ਨੂੰ ਲੈ ਕੇ ਹੜਤਾਲ ’ਤੇ ਚੱਲ ਰਹੇ ਹਨ, ਉੱਥੇ ਹੀ ਸ਼ਹਿਰ ’ਚ ਹੜਤਾਲ ਦੇ ਚਲਦਿਆਂ ਗੰਦਗੀ ਦੇ ਢੇਰ ਲੱਗ ਗਏ ਹਨ। ਅੱਜ ਸਵੇਰੇ ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮੌਜੂਦਗੀ ’ਚ ਕੌਂਸਲ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਮਿੰਟੂ ਕੰਗ ਤੇ ਹੋਰ ਕੌਂਸਲਰਾਂ ਵੱਲੋਂ ਨਗਰ ਕੌਂਸਲ ਮੂਹਰੇ ਸਫਾਈ ਅਭਿਆਨ ਚਲਾਇਆ ਗਿਆ।
ਇਸੇ ਦੌਰਾਨ ਸਫਾਈ ਸੇਵਕ ਵਿਰੋਧ ’ਚ ਉਤਰ ਆਏ ਤੇ ਸਰਕਾਰ ਖਿਲਾਫ ਨਾਅਰੇਬਾਜੀ ਸ਼ੁਰੂ ਕਰ ਦਿੱਤੀ, ਪਰ ਵਿਧਾਇਕ ਰਾਜਾ ਵੜਿੰਗ ਨੇ ਸਫਾਈ ਸੇਵਕਾਂ ਨੂੰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨਾਲ ਮੀਟਿੰਗ ਕਰਾਉਣ ਤੇ ਮੰਗਾਂ ਪੂਰੀਆਂ ਕਰਾਉਣ ਦਾ ਭਰੋਸਾ ਦੁਆਇਆ ਤਾਂ ਸਫਾਈ ਸੇਵਕਾਂ ਦਾ ਰੋਸ ਕੁੱਝ ਸ਼ਾਂਤ ਹੋਇਆ, ਜਿਸ ਮਗਰੋਂ ਰਾਜਾ ਵੜਿੰਗ ਨੇ ਖੁਦ ਟਰੈਕਟਰ ਚਲਾਕੇ ਨਗਰ ਕੌਂਸਲ ਮੂਹਰੇ ਸਫਾਈ ਕਰਵਾਈ।
ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਵਿਜੈ ਕੁਮਾਰ ਦਾ ਕਹਿਣਾ ਹੈ ਕਿ ਹੜਤਾਲ ਦਾ ਫੈਸਲਾ ਪੰਜਾਬ ਪੱਧਰ ’ਤੇ ਹੈ ਇਸ ਲਈ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨੀ ਮੰਨੀਆਂ ਜਾਂਦੀਆਂ ਉਦੋਂ ਤੱਕ ਹੜਤਾਲ ਪਹਿਲਾਂ ਵਾਂਗ ਜਾਰੀ ਰਹੇਗੀ।