You are currently viewing ਅਜਾਦੀ ਦਿਵਸ ਦੀ 75ਵੀਂ ਵਰ੍ਹੇਗੰਢ ਨੂੰ  ਸਮਰਪਿਤ ਵਿੱਦਿਅਕ ਮੁਕਾਬਲੇ/ ਭਾਸਣ ਪ੍ਰਤੀਯੋਗਤਾ ਅੱਜ ਤੋਂ

ਅਜਾਦੀ ਦਿਵਸ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿੱਦਿਅਕ ਮੁਕਾਬਲੇ/ ਭਾਸਣ ਪ੍ਰਤੀਯੋਗਤਾ ਅੱਜ ਤੋਂ

By admin

ਅਜਾਦੀ ਦਿਵਸ ਦੀ 75ਵੀਂ ਵਰ੍ਹੇਗੰਢ ਨੂੰ  ਸਮਰਪਿਤ ਵਿੱਦਿਅਕ ਮੁਕਾਬਲੇ/ ਭਾਸਣ ਪ੍ਰਤੀਯੋਗਤਾ ਅੱਜ ਤੋਂ
ਹੁਸ਼ਿਆਰਪੁਰ 8 ਮਈ: ਆਜਾਦੀ ਦਿਵਸ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ ਸਮਾਗਮਾਂ ਦੀ ਲੜੀ ਵਿੱਚ ਸਕੂਲ ਸਿੱਖਿਆ ਵਿਭਾਗ ਵੱਲੋਂ  ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਪਹਿਲੀ ਪ੍ਰਤੀਯੋਗਤਾ ਭਾਸਣ ਮੁਕਾਬਲਾ ਅੱਜ ਤੋਂ ਰਜਿਸਟ੍ਰੇਸਨ ਫਾਰਮ ਭਰਨ ਉਪਰੰਤ ਆਰੰਭ ਹੋਵੇਗੀ। ਰਾਜ ਸਿੱਖਿਆ, ਸਿਖਲਾਈ ਤੇ ਖੋਜ ਪ੍ਰੀਸ਼ਦ ਵੱਲੋਂ ਆਯੋਜਿਤ ਇੰਨ੍ਹਾਂ ਮੁਕਾਬਲਿਆ ਵਿੱਚ ਰਾਜ ਭਰ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ ਵੱਧ ਤੋਂ ਵੱਧ ਵਿਦਿਆਰਥੀ  ਪੂਰੇ ਉਤਸ਼ਾਹ ਨਾਲ ਹਿੱਸਾ ਲੈ ਸਕਦੇ ਹਨ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਵੀ ਤਿੰਨੇ ਵਰਗਾਂ ਵਿੱਚ ਹਿੱਸਾ ਲੈ ਸਕਦੇ ਹਨ। ਇੰਨ੍ਹਾਂ ਮੁਕਾਬਲਿਆਂ ਸਬੰਧੀ ਜਿਲ੍ਹਾ ਸਿੱਖਿਆ ਅਫਸਰ (ਸ) ਸ. ਗੁਰਸਰਨ ਸਿੰਘ ਅਤੇ ਨੋਡਲ ਅਫਸਰ ਬੇਅੰਤ ਸਿੰਘ ਨੇ ਦੱਸਿਆ ਕਿ ਇਹ ਭਾਸਣ  ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਯੋਗੀ 11 ਮਈ ਤੋਂ 12 ਮਈ  ਰਾਤ 12 ਵਜੇ ਤੱਕ ਆਪਣੇ ਭਾਸਣ ਸੰਬੰਧੀ ਬਣਾਈ ਵੀਡੀਓ ਨੂੰ ਸ਼ੋਸ਼ਲ ਮੀਡੀਆ ਦੇ ਵੱਖ-ਵੱਖ ਮਾਧਿਅਮਾਂ ’ਤੇ ਅਪਲੋਡ (ਪਬਲਿਕ ਲਈ) ਕਰ ਸਕਦੇ ਹਨ। ਪ੍ਰਤੀਯੋਗੀ ਅਜਾਦੀ ਦਿਵਸ ਨਾਲ ਸਬੰਧਤ ਵਿਸ਼ਿਆਂ ਨੂੰ ਲੈਕੇ ਆਪਣੀ ਭਾਸਣ ਦੀ ਵੀਡੀਓ 3-5 ਮਿੰਟ ਦੀ ਬਣਾਉਣਗੇ ਅਤੇ ਸਬੰਧਤ ਫਾਰਮ ਵਿੱਚ ਕਾਪੀ ਪੇਸਟ ਕਰਨਗੇ। 11ਮਈ  ਨੂੰ ਵੱਖ-ਵੱਖ ਸਕੂਲਾਂ ਦੇ ਪਹਿਲੇ ਸਥਾਨ ’ਤੇ ਰਹਿਣ ਵਾਲੇ ਪ੍ਰਤੀਯੋਗੀਆਂ ਦੀਆਂ ਵੀਡੀਓਜ਼ ਦੇ ਲਿੰਕ ਅਤੇ ਬਾਕੀ ਪ੍ਰਤੀਯੋਗੀਆਂ ਦੇ ਵੇਰਵੇ ਸਬੰਧਤ ਸਕੂਲ ਮੁਖੀ ਤੇ ਅਧਿਆਪਕ ਵਿਭਾਗ ਦੀ ਤਕਨੀਕੀ ਟੀਮ ਵੱਲੋਂ ਦਿੱਤੇ ਗਏ ਗੂਗਲ ਫਾਰਮ ਵਿੱਚ ਭਰਨਗੇ। ਇਸ ਤੋਂ ਅੱਗੇ ਬਲਾਕ, ਜਿਲ੍ਹਾ ਤੇ ਰਾਜ ਪੱਧਰੀ ਦੇ ਨਤੀਜਿਆਂ ਦੀ ਪ੍ਰਕਿਰਿਆ ਆਰੰਭ ਹੋਵੇਗੀ। ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਇੰਜੀਨੀਅਰ ਸੰਜੀਵ ਗੌਤਮ (ਐਲੀਮੈਂਟਰੀ ) ਤੋਂ ਇਲਾਵਾ ਉੱਪ ਜ਼ਿਲ੍ਰਾ ਅਫਸਰ , ਸ਼੍ਰੀ ਰਕੇਸ ਕੁਮਾਰ, ਸ੍ਰੀ ਸੁਖਵਿੰਦਰ ਸਿੰਘ, ਸੀ ਧੀਰਜ ਵਸ਼ਿਸ਼ਟ,  ਮੀਡੀਆ ਕੁਆਰਡੀਨੇਟਰ ਸਮਰਜੀਤ ਸਿੰਘ ਸਮੀ, ਯੁਗੇਸਵਰ ਸਲਾਰੀਆ , ਕੰਪਿਊਟਰ ਅਧਿਆਪਕ ਨਰੇਸ ਕੁਮਾਰ ਅਤੇ  ਵੀ ਹਾਜ਼ਰ ਸਨ।