ਕਿਉਂ ਖ਼ਤਮ ਨਹੀਂ ਹੋ ਰਿਹਾ ਕਰੋਨਾ
ਪੂਰੇ ਭਾਰਤ ਚ ਕਰੋਨਾ ਦਾ ਟੀਕਾ ਜੰਗੀ ਮੁਹਿੰਮ ਤੇ ਲਗਾਇਆ ਜਾ ਰਿਹਾ ਹੈ । ਲੋਕ ਕਰੋਨਾ ਨੂੰ ਲੈ ਕੇ ਸਖ਼ਤੀ ਨਾਲ ਸਾਵਧਾਨੀਆਂ ਦੀ ਪਾਲਣਾ ਕਰ ਰਹੇ ਹਨ। ਪਰ ਪੰਜਾਬ ਵਿੱਚ ਵੋਟਾਂ ਖ਼ਤਮ ਹੋਣ ਤੋਂ ਬਾਅਦ ਕਰੋਨਾ ਦੇ ਕੇਸ ਲਗਾਤਾਰ ਵਧਣ ਲੱਗ ਪਏ ਹਨ।ਕਰੋਨਾ ਦੇ ਮਰੀਜ਼ ਜੋ ਹਸਪਤਾਲਾਂ ਵਿੱਚ ਦਾਖਲ ਹੁੰਦੇ ਹਨ ਬਹੁਤ ਘੱਟ ਗਿਣਤੀ ਵਿੱਚ ਆਪਣੇ ਘਰਾਂ ਨੂੰ ਵਾਪਸ ਆ ਰਹੇ ਹਨ, ਪਰ ਜਿਹੜੇ ਆਪਣੇ ਘਰਾਂ ਵਿੱਚ ਖ਼ੁਦ ਨੂੰ ਕੋਰਨਟਾਈਨ ਕਰ ਰਹੇ ਹਨ ਉਹ ਇੱਕ ਹਫ਼ਤੇ ਵਿੱਚ ਠੀਕ ਹੋ ਰਹੇ ਹਨ।ਅਮੀਰ ਲੋਕ ਜਲਦੀ ਠੀਕ ਹੋ ਰਹੇ ਹਨ ਜਦਕਿ ਗ਼ਰੀਬ ਲੋਕਾਂ ਦੀ ਕਰੋ ਨਾ ਕਰਕੇ ਜਲਦੀ ਮੌਤ ਹੋ ਰਹੀ ਹੈ । ਕਈ ਬੁੱਧੀਜੀਵੀ ਕਰੋਨਾ ਦੇ ਵਧਦੇ ਹੋਏ ਕੇਸਾਂ ਨੂੰ ਕਰੋਨਾ ਦੀ ਆੜ ਵਿੱਚ ਸਰਕਾਰਾ ਦੀਆਂ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਦੀ ਚਾਲ ਸਮਝ ਰਹੇ ਹਨ । ਕਿਉਂਕਿ ਪੰਜਾਬ ਵਿਚ ਕਾਂਗਰਸ ਸਰਕਾਰ ਦਾ ਆਖਰੀ ਸਾਲ ਹੈ ਤੇ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਦੇ ਲੋਕਾਂ ਨੂੰ ਏਸ ਸਰਕਾਰ ਤੋਂ ਕੁਝ ਖਾਸ ਰਾਹਤ ਨਹੀਂ ਮਿਲੀ ਹੈ। ਹੁਣ ਕਰੋਨਾ ਕਰਕੇ ਪੂਰੇ ਦੇਸ਼ ਭਰ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ । ਦੇਖਣਯੋਗ ਹੈ ਕਿ ਜੇਕਰ ਅਸੀਂ ਬਜਾਰਾਂ ਵਿਚ ਜਾਂਦੇ ਹਾਂ ਤਾਂ ਕਰੋਨਾ ਦਾ ਕੁਝ ਖਾਸ ਅਸਰ ਦੇਖਣ ਨੂੰ ਨਹੀਂ ਮਿਲਦਾ ਹੈ ਪਰ ਜਦੋ ਅਸੀਂ ਟੀਵੀ ਤੇ ਖਬਰਾਂ ਸੁਣਦੇ ਜਾ ਦੇਖਦੇ ਹਾਂ ਤਾਂ ਇੰਝ ਲੱਗਦਾ ਕਿ ਪੂਰੇ ਦੇਸ਼ ਚ ਸਭ ਕੁਝ ਤਬਾਹ ਹੋ ਗਿਆ ਹੈ । ਸੱਚਾਈ ਕੀ ਹੈ ਲੋਕਾਂ ਨੂੰ ਕੁਝ ਸਮਝ ਨਹੀਂ ਆ ਰਹੀ ਹੈ ਪਰ ਹਰ ਪਾਸੇ ਇਕ ਵਾਰ ਫਿਰ ਡਰ ਦਾ ਮਾਹੌਲ ਬਣਿਆ ਹੋਇਆ ਹੈ । ਸਮਾਂ ਏਨ੍ਹਾ ਮਾੜਾ ਆ ਗਿਆ ਹੈ ਕਿ ਕੁਝ ਲੋਕ ਤਾਂ ਆਪਣੇ ਹੀ ਪਾਰਿਵਾਰਿਕ ਮੈਂਬਰਾ ਦਾ ਸੰਸਕਾਰ ਕਰਨ ਤੋਂ ਡਰ ਰਹੇ ਹਨ । ਪੂਰੇ ਵਿਸ਼ਵ ਭਰ ਵਿਚ ਭਾਰਤ ਦੇ ਹਾਲਾਤ ਏਸ ਵਕਤ ਬਹੁਤ ਬੁਰੇ ਬਣੇ ਹੋਏ ਹਨ । ਕਸੂਰ ਕਿਸਦਾ ਹੈ ਇਹ ਸੋਚਣ ਦੀ ਲੋੜ ਹੈ । ਬਹੁਤ ਸਾਰੀਆਂ ਸਰਕਾਰਾ ਆਈਆ ਤੇ ਗਈਆਂ ਜਿਨ੍ਹਾਂ ਨੇ ਆਪਣੀਆਂ ਵੋਟਾਂ ਲੈ ਲੋਕਾਂ ਨੂੰ ਬਹੁਤ ਕੁਝ ਮੁਫਤ ਚ ਵੰਡਿਆ ਅਤੇ ਮੰਦਰ ਮਸਜਿਦ ਤੇ ਮੂਰਤੀਆਂ ਦੇ ਮਸਲਿਆਂ ਚ ਲੋਕਾਂ ਨੂੰ ਉਲਝਾਈ ਰੱਖਿਆ। ਸਿਹਤ ਸੇਵਾਵਾਂ ਵਲ ਕਿਸੇ ਨੇ ਕੋਈ ਖਾਸ ਧਿਆਨ ਨਹੀਂ ਦਿੱਤਾ ਜਿਸਦਾ ਖਮਿਆਜ਼ਾ ਅੱਜ ਪੂਰੇ ਭਾਰਤ ਨੂੰ ਭੁਗਤਣਾ ਪੈ ਰਿਹਾ ਹੈ । ਸੋ ਅੱਜ ਲੋਕਾਂ ਨੂੰ ਅਪਣੀ ਵੋਟ ਦੀ ਕੀਮਤ ਸਮਝ ਆ ਰਹੀ ਹੈ ਕਿ ਜੇਕਰ ਸੋਚ ਸਮਝ ਕੇ ਅਪਣੇ ਹੱਕ ਦੀ ਵਰਤੋ ਕਰਦੇ ਤਾਂ ਅੱਜ ਭਾਰਤ ਦੀ ਤਸਵੀਰ ਕੁਝ ਹੋਰ ਹੋਣੀ ਸੀ ।
ਰਮਨਦੀਪ ਸਿੰਘ
9878705808