ਕਰੋਨਾ ਤੋਂ ਜ਼ਿਆਦਾ ਲੋਕ ਡਰ ਰਹੇ ਹਨ ਲੌਕਡਾਉਣ ਤੋਂ

ਕਰੋਨਾ ਦੇ ਕਾਰਨ ਭਾਰਤ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ । ਸਰਕਾਰਾ ਕਰੋਨਾ ਦੀ ਰੋਕਥਾਮ ਲਈ ਹਰ ਜਰੂਰੀ ਕਦਮ ਚੱਕ ਰਹੀ ਹੈ । ਪਹਿਲਾਂ ਰਾਤ ਨੂੰ 8 ਤੋਂ ਸਵੇਰੇ 5 ਵਜੇ ਤੱਕ ਦਾ ਕਰਫਿਊ ਕੀਤਾ ਗਿਆ ਤੇ ਬਾਅਦ ਵਿਚ ਉਸ ਨੂੰ ਵਧਾ ਕੇ ਸ਼ਾਮ 5 ਵਜੇ ਤੋਂ ਸਵੇਰੇ 5 ਵਜੇ ਤੱਕ ਦਾ ਕਰ ਦਿੱਤਾ ਗਿਆ ਹੈ ਤੇ ਹਫਤੇ ਦੇ ਆਖਰੀ ਦੋ ਦਿਨਾਂ ਸ਼ਨੀਵਾਰ ਅਤੇ ਐਤਵਾਰ ਨੂੰ ਪੂਰਨ ਲੋਕਡਾਉਣ ਦੇ ਆਦੇਸ਼ ਜਾਰੀ ਕਰ ਦਿਤੇ ਗਏ ਹਨ । ਸਕੂਲ, ਕਾਲਜ਼ ,ਜਿਮ ਅਤੇ ਰੈਸਟੋਰੈਂਟ ਆਦਿ ਬੰਦ ਕਰ ਦਿਤੇ ਗਏ ਹਨ । ਪਿਛਲੇ ਸਾਲ ਵੀ ਲੋਕਡਾਉਣ ਨਾਲ ਲੋਕਾਂ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪਿਆ । ਬਹੁਤ ਸਾਰੇ ਲੋਕਾਂ ਨੂੰ ਅਪਣੇ ਰੋਜ਼ਗਾਰ ਤੋਂ ਹੱਥ ਧੋਣੇ ਪਿਆ ਹੈ। ਕਈ ਕਾਰੋਬਾਰ ਲੋਕਡਾਉਣ ਦੇ ਕਾਰਨ ਬੰਦ ਹੋ ਗਏ ਤੇ ਕਈ ਘਾਟੇ ਚ ਚਲੇ ਗਏ ਹਨ । ਲੋਕ ਹੁਣ ਕਰੋਨਾ ਤੋਂ ਜ਼ਿਆਦਾ ਲੋਕਡਾਉਣ ਤੋਂ ਡਰ ਰਹੇ ਹਨ ਕਿਉਂਕਿ ਸਰਕਾਰਾ ਲੋਕਡਾਉਣ ਦੇ ਆਦੇਸ਼ ਤਾਂ ਜਾਰੀ ਕਰ ਦਿੰਦੀਆਂ ਹਨ ਪਰ ਰਾਹਤ ਦੇ ਨਾਮ ਤੇ ਲੋਕਾਂ ਨੂੰ ਬੱਸ ਹੌਸਲਾ ਹੀ ਦਿੱਤਾ ਜਾਂਦਾ ਹੈ । ਬਹੁਤ ਸਾਰੇ ਸ਼ਹਿਰਾਂ ਵਿੱਚ ਵਪਾਰੀ ਮਿਲਕੇ ਲੋਕਡਾਉਣ ਦਾ ਵਿਰੋਧ ਕਰ ਰਹੇ ਹਨ । ਹੁਣ ਆਉਣ ਵਾਲੇ ਸਮੇਂ ਚ ਜਿਸ ਤਰਾ ਦੇ ਹਾਲਾਤ ਨਜ਼ਰ ਆ ਰਹੇ ਹਨ ਲੋਕ ਕਰੋਨਾ ਨਾਲ ਘੱਟ  ਜਦਕਿ ਕਰਜੇ ਅਤੇ ਭੁੱਖਮਰੀ ਨਾਲ ਜ਼ਿਆਦਾ ਜਾਨਾਂ ਗੁਆ ਸਕਦੇ ਹਨ ।ਸਰਕਾਰ ਨੂੰ ਹਰ ਵਰਗ ਦੇ ਬਾਰੇ ਸੋਚਦੇ ਹੋਏ ਜਲਦ ਹੀ ਪੁਖਤਾ ਕਦਮ ਚੁੱਕਣੇ ਚਾਹੀਦੇ ਹਨ ।

ਰਮਨਦੀਪ ਸਿੰਘ

9878705808