ਇਨਸਾਨ ਦਾ ਟੁਟਿਆ ਗ਼ਰੂਰ

ਇਨਸਾਨ ਨੂੰ ਹਮੇਸ਼ਾ ਆਪਣੇ ਉੱਤੇ ਬਹੁਤ ਗ਼ਰੂਰ ਰਿਹਾ ਹੈ। ਇਨਸਾਨ ਆਹੀ ਸੋਚਦਾ ਰਿਹਾ ਕਿ  ਉਸਨੇ ਕੁਦਰਤ ਨੂੰ ਆਪਣੇ ਮੁੱਠੀ ਵਿੱਚ ਕਰ ਲਿਆ  ਪਰ ਅਸਲ ਸੱਚ ਤਾ ਕੁਝ ਹੋਰ ਹੀ ਬਿਆਨ ਕਰ ਰਿਹਾ। ਕੁਦਰਤ ਦੀਆਂ ਸੁਗਾਤਾ ਸਾਡੀ ਮੁੱਠੀ ਵਿੱਚੋ ਹੋਲੀ – ਹੋਲੀ  ਰੇਤ ਵਾਂਗੋਂ ਫਿਸਲ ਦੀਆਂ ਜਾ ਰਿਹਾ ਹਨ।  ਅੱਜ ਦੇ ਸਮੇਂ ਦੀ ਗੱਲ ਕਰਦੇ ਹਾਂਤਾਂ ਕਰੋਨਾ ਜੀ ਦਾ ਜੰਜਾਲ ਬਣ ਗਿਆ। ਜਿਸ ਵਿੱਚ ਅਸੀਂ ਲੋਕਾਂ ਨੂੰ ਆਕਸੀਜਨ ਦੀ ਘਾਟ ਕਾਰਨ ਮਾਰਦੇ ਦੇਖ ਰਹੇ ਹਨ ਜੋਕਿ ਸਾਡੇ ਸਾਰਿਆਂ ਲਈ ਸ਼ਰਮ ਦੀ ਗੱਲ ਹੈ ਕਿਉਕਿ ਇਨਸਾਨ ਦੀ ਮੁੱਖ ਜ਼ਰੂਰਤ ਆਕਸੀਜਨ  ਜੋ ਕਿ ਸਾਨੂ ਰੁੱਖਾਂ ਤੋਂ ਮੁਫ਼ਤ ਵਿੱਚ ਮਿਲਦੀ ਹੈ ਪਰ ਅਸੀਂ ਇਸ ਦੀ ਪ੍ਰਵਾਹ ਕੀਤੇ ਬਿਨਾਂ ਰੁੱਖਾਂ ਨੂੰ ਵੱਢ ਰਹੇ ਹਾਂ ਸਾਫ਼ ਗੱਲ ਤਾ ਇਹ ਹੈ ਕਿ ਅਸੀਂ ਰੁੱਖਾਂ ਨੂੰ ਨਹੀਂ ਅਪਣਿਆਂ ਸਾਹਾ ਦਿਨ ਡੋਰ ਨੂੰ ਵੱਢ ਰਹੇ ਹਨ। ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਰੁੱਖ ਲਾਗੋ।