ੲਿੱਕ ਦਿਨ ੲਿੱਕ ਨੇਕ ੲਿਨਸਾਨ ਵੱਲੋਂ ਸਵਾਲ ਹੋੲਿਅਾ ਕਿ ੲਿੱਕ ਕੁੜੀ ਬਚਪਨ ਤੋਂ ਜਵਾਨੀ ਵੱਲ ਵੱਧਦੇ ਹੋੲੇ ਕਿਹੜੇ ੳੁਸ ੲਿੱਕ ਪੜਾਅ ‘ਤੇ ੲਿੱਕ ਹਮਸਫ਼ਰ ਦੇ ਖ਼ਾਬ ਦੇਖਣ ਲੱਗਦੀ ੲੇ ?
ਮੇਰਾ ਜਵਾਬ ਸੀ ਕਿ ਬਚਪਨ ‘ਚ ਸਾਡੇ ਸਭ ਤੋਂ ਪਿਅਾਰੇ ਖਿਡੌਣੇ ਗੁੱਡਾ -ਗੁੱਡੀ ਹੁੰਦੇ ਨੇ । ੳੁਹ ਗੁੱਡਾ ਸਾਡੇ ਅਚੇਤ ਮਨ ਵਿਚਲਾ ਹਮਸਫ਼ਰ ੲੀ ਹੁੰਦਾ ੲੇ ਤੇ ਅਸੀਂ ੳੁਹ ਗੁੱਡੀਅਾਂ ਹੀ ਹੁੰਦੀਅਾਂ ਹਾਂ। ਬਚਪਨ ਵਿੱਚ ਚਾਹੇ ਸਾਨੂੰ ਵਿਅਾਹ ਦੇ ਅਸਲ ਮਤਲਬ ਪਤਾ ਵੀ ਨਹੀਂ ਹੁੰਦੇ ਪਰ ਵਿਅਾਹੀਅਾਂ ਹੋੲੀਅਾਂ ਵੱਡੀਅਾਂ ਭੈਣਾਂ ਜਾਂ ਹੋਰ ਕੁੜੀਅਾਂ ਨੂੰ ਦੇਖ ਕੇ ੲਿੱਕ ਹਮਸਫ਼ਰ ਦੀ ਅਚੇਤ ਮਨ ਚ ੲਿਹ ਛਵੀ ਬਣ ਜਾਂਦੀ ੲੇ ਕਿ ਜਦੋਂ ਜ਼ਿੰਦਗੀ ‘ਚ ਕੋੲੀ ਹਮਸਫ਼ਰ ਬਣ ਕੇ ਅਾ ਜਾਂਦਾ ੲੇ ਤਾਂ ਅਸੀਂ ਕਿਤੇ ਵੀ ਜਾ ਸਕਦੇ ਹਾਂ , ਜੋ ਦਿਲ ਕਰੇ ਪਹਿਨ ਸਕਦੇ ਹਾਂ , ਜਿਵੇਂ ਦਿਲ ਕਰਦਾ ਜੀਅ ਸਕਦੇ ਹਾਂ ।
ਮੇਰੇ ਜਵਾਬ ਦੇਣ ਬਾਅਦ ੳੁਸ ੲਿਨਸਾਨ ਦਾ ਅਾਪਣੇ ਦੋਸਤ ਨੂੰ ਸਨਮੁੱਖ ਹੁੰਦਿਅਾਂ ਜਵਾਬ ਸੀ ਕਿ ਦੇਖਿਅਾ ਜਾਵੇ ਤਾਂ ਅਸੀਂ ਮੁੰਡੇ ੲਿਹਨਾਂ ਗੱਲਾਂ ਲੲੀ ਜ਼ਿੰਦਗੀ ‘ਚ ਛੇਤੀ ਕਿਤੇ ਗੰਭੀਰ ਨਹੀਂ ਹੁੰਦੇ । ਅਸੀਂ ਜ਼ਿੰਦਗੀ ਨੂੰ ਖੁੱਲ ਕੇ ਜੀਣ ਦੇ ਨਾਂ ਹੇਠ ਬਹੁਤ ਕੁਝ ਅੈਸਾ ਕਰਦੇ ਹਾਂ ਜਿਸ ਤਰ੍ਹਾਂ ਦੇ ਹਮਸਫ਼ਰ ਦੇ ਖ਼ਾਬ ਨਾ ਕੁੜੀਅਾਂ ਦੇਖਦੀਅਾਂ ਨਾ ੳੁਹਨਾਂ ਦੇ ਮਾਪੇ । ਅਸੀਂ ੳੁਸ ਕੁੜੀ ਸਾਮਣੇ ਕਿੰਨੀਅਾਂ ਕਮੀਅਾਂ ਤੇ ਗਲਤੀਅਾਂ ਨਾਲ ੳੁਹ ਹਮਸਫ਼ਰ ਬਣ ਕੇ ਜਾਂਦੇ ਹਾਂ ਜਿਸ ਲੲੀ ੳੁਹਨਾਂ ਬਚਪਨ ਤੋਂ ਹੀ ੳੁਸ ਗੁੱਡੇ-ਗੁੱਡੀਅਾਂ ਦੀਅਾਂ ਖੇਡਾਂ ਖੇਡਦੇ ਹੋੲੇ ਸਾਨੂੰ ਚਿਤਵਿਅਾ ਹੁੰਦਾ ੲੇ, ਸਾਡੇ ਖ਼ਾਬ ਦੇਖੇ ਹੁੰਦੇ ਨੇ ।
ਮੈਂ ਸੋਚਣ ਲੱਗੀ ਕਿ ਸੱਚਮੁੱਚ ਹੁੰਦਾ ਤਾਂ ੲੇਦਾਂ ਹੀ ੲੇ ।ਕੁਝ ਦਿਨ ਤੋਂ ਮਨ ਪ੍ਰੇਸ਼ਾਨ ਸੀ ਜਦੋਂ ਦਾ ਮੇਰੇ ਅਾਸ-ਪਾਸ ਕੁਝ ਕੁੜੀਅਾਂ ਦੀ ਪ੍ਰੇਸ਼ਾਨੀ ਪਤਾ ਲੱਗੀ ਸੀ । ੲਿਹ ਵੀ ੳੁਹਨਾਂ ਕੁੜੀਅਾਂ ਵਰਗੀਅਾਂ ੲੀ ਨੇ ਜਿੰਨਾਂ ਨੇ ਇੱਕ ਚੰਗੇ ਹਮਸਫ਼ਰ ਦੇ ਖ਼ਾਬ ਦੇਖੇ ਸੀ ਪਰ ਅੱਜ ੳੁਹਨਾਂ ਦੇ ੳੁਹ ਸੁਪਨਿਅਾਂ ਦੇ ਹਮਸਫ਼ਰ ਨਸ਼ਾ ਕਰਕੇ ੳੁਹਨਾਂ ਨੂੰ ਮਾਨਸਿਕ ਪ੍ਰੇਸ਼ਾਨੀ ਤਾਂ ਦਿੰਦੇ ਹੀ ਨੇ ਨਾਲ ਹੀ ਅਾਰਥਿਕ ਤੇ ਸਮਾਜਿਕ ਤੌਰ ‘ਤੇ ਵੀ ੳੁਹਨਾਂ ਨੂੰ ਬਹੁਤ ਨੀਵਾਂ ਕਰ ਛੱਡਿਅਾ ੲੇ।
ਵਾਰ – ਵਾਰ ਮਨ ੲਿਹ ਸੋਚਦਾ ੲੇ ਕਿ ਜੇ ਕੁੜੀ ਲੲੀ ੲਿਸ ਗੱਲ ਦੇ ਮਾਪਦੰਡ ਤਿਅਾਰ ਕਰ ਦਿੱਤੇ ਜਾਂਦੇ ਨੇ ਕਿ ਜੇ ੲਿਹਨਾਂ ਹੱਦਾਂ ਤੋ ਪਾਰ ਜਾੲੇਂਗੀ ਤਾਂ ੲੇਦਾਂ ਹੋਜੂ, ਜੇ ਅੈਸਾ ਖਾਵੇਂਗੀ ਤਾਂ ਸਰੀਰ ਤੇ ਬੁਰਾ ਪ੍ਰਭਾਵ ਪਵੇਗਾ , ਲੋੜ ਤੋਂ ਜਿਅਾਦਾ ਤੇ ਬੇਵਕਤਾ ਬਾਹਰ ਜਾਂਵੇਗੀ ਤਾਂ ੲੇਦਾਂ ਹੋਜੂ ਵਗੈਰਾ ਵਗੈਰਾ । ਦੇਖਿਅਾ ਜਾਵੇ ਤਾਂ ਹਰ ਵਕਤ ਕੁੜੀ ਨੂੰ ਅੈਸਾ ਬਣਾੳੁਣ ਦੀ ਟਰੇਨਿੰਗ ਜਾਰੀ ਰਹਿੰਦੀ ੲੇ ਜਿਵੇਂ ਦੀਅਾਂ ਅਾਦਰਸ਼ਵਾਦੀ ਕੁੜੀਅਾਂ ਤੇ ਵਹੁਟੀਅਾਂ ਦੀ ਸਮਾਜ ਨੂੰ ਲੋੜ ਹੈ । ਫੇਰ ਮੁੰਡੇ ਲੲੀ ਹਰ ਸਮੇਂ ੲਿਸ ਟਰੇਨਿੰਗ ਵੱਲ ਕਿੳੁਂ ਧਿਅਾਨ ਨਹੀਂ ਦਿੱਤਾ ਜਾਂਦਾ ਜਿਸ ੳੁੱਪਰ ਅਾਪਣੇ ਘਰਦਿਅਾਂ ਦੀਅਾਂ ੳੁਮੀਦਾਂ ਦੀ ਹੀ ਨਹੀਂ ਸਗੋਂ ਅਾੳੁਣ ਵਾਲੀ ਹਮਸਫ਼ਰ ਦੇ ਪ੍ਰੀਵਾਰ ਦੀਅਾਂ ੳੁਮੀਦਾਂ ਦੀ ਵੀ ਜ਼ਿੰਮੇਵਾਰੀ ਹੁੰਦੀ ੲੇ ਤੇ ੳੁਸਦੇ ਸੁਪਨਿਅਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਜੋ ੳੁਸਨੂੰ ਬਚਪਨ ਤੋਂ ਅਾਪਣੇ ਸੁਪਨਿਅਾਂ ‘ਚ ਚਿਤਵਦੀ ਅਾ ਰਹੀ ਹੁੰਦੀ ੲੇ………..
####### ਰਮਨ ਤੂਰ