ਜ਼ਿੰਦਗੀ ਖੂਬਸੂਰਤ ਹੈ ਪਰ ਮਾਰੂਥਲ ਦੇ ਉਸ ਪਾਰ ਮ੍ਰਿਗਤ੍ਰਿਸ਼ਨਾ ਵਰਗੀ …. ਕਮਾਲ ਤੇ ਹੈਰਾਨਗੀ ਭਰੀ । ਜਿੱਥੇ ਇਮਾਨਦਾਰੀ ਏ ਉੱਥੇ ਸਾਮਣ੍ਹੇ ਸਾਂਭਣ ਵਾਲੇ ਜ਼ਿੰਮੇਵਾਰ ਦਿਲ ਨਹੀਂ ਹੁੰਦੇ । ਜਿੱਥੇ ਪਿਆਰ ੲਏ ਉਹਦੇ ਸਾਮਣ੍ਹੇ ਧੋਖਾ, ਹਵਸ,ਇੱਕ ਤੋਂ ਬਾਅਦ ਹੋਰ- ਹੋਰ ਸਰੀਰਾਂ ‘ਚ ਸਕੂਨ ਭਾਲਦੇ ਬੇਸਕੂਨੀ ਦੇ ਆਲਮ ‘ਚ ਜਿਉਂਦੇ ਲੋਕ , ਆਪੂੰ ਚੁਣੇ ਰਿਸ਼ਤਿਆਂ ਤੋਂ ਵੀ ਘੁੱਟੇ-ਵੱਟੇ ਲੋਕ ਹੋਰ ਚਿਹਰਿਆਂ ‘ਚ ਖ਼ੁਸ਼ੀ ਭਾਲਦੇ, ਅੰਦਰੋਂ ਟੁੱਟੇ ਬਾਹਰੋਂ ਹੌਂਸਲਿਆਂ ਦੀ ਮੂਰਤ ਬਣੇ ਅੱਧੇ-ਅਧੂਰੇ ਹਜ਼ਾਰਾਂ ਮਾਨਸਿਕ ਰੋਗੀ ਆਲੇ ਦੁਆਲੇ ਵਿਚਰ ਰਹੇ ਨੇ । ਮਨੁੱਖ ਜਦੋਂ ਵੀ ਆਪਣੀ ਕਿਸੇ ਸਰੀਰਕ ਜਾਂ ਮਾਨਸਿਕ ਲੋੜ ਦਾ ਗੁਲਾਮ ਹੁੰਦਾ ੲੇ ੳੁਦੋਂ ੳੁਹ ਅਾਪਣੇ ਲੲੀ ਸਕੂਨ ਨਹੀਂ ਜੁਟਾ ਪਾਂੳੁਂਦਾ ਤੇ ਨਾ ੳੁਹ ਕੋੲੀ ਸੰਪੂਰਨ ਮਹਾਨ ਸਖ਼ਸ਼ੀਅਤ ਬਣ ਪਾਂੳੁਂਦਾ ੲੇ । ਬਹੁਤ ਪੈਸਾ, ਬਹੁਤ ਸ਼ੌਹਰਤ ਬਹੁਤ ਸਾਰਾ ਨਾਮ ਕਮਾ ਲੈਣਾ , ਕਿਸੇ ‘ਤੇ ਝੂਠੀ ਜਿੱਤ ਹਾਸਿਲ ਕਰ ਲੈਣਾ,… ਨਾ ਸਕੂਨ ਦੀ ਨਿਸ਼ਾਨੀ ੲੇ ਨਾ ਖਰੀ ਸਖ਼ਸ਼ੀਅਤ ਦੀ ।

ਸੋਹਣੇ ਮਕਸਦ,  ਸੋਹਣੀ ਦੁਨੀਅਾਂ, ਪਿਅਾਰ ਤੇ ੲਿਨਸਾਨੀਅਤ ਵਾਲੇ,  ਮਨੁੱਖਤਾ ਦੇ ਦਰਦ ਨਾਲ ਭਰੇ ਲੋਕ ਵੀ ੲਿਸੇ ਦੁਨੀਅਾਂ ਦਾ ਹਿੱਸਾ ਨੇ ਸ਼ਾੲਿਦ ਤਾਂ ਹੀ ੲਿਹ ਦੁਨੀਅਾਂ ਅਜੇ ਵੀ ਜਿੳੁਣ ਲਾੲਿਕ ਬਚੀ ਹੋੲੀ ੲੇ …. ਬੜੀ ਲੋੜ ੲੇ ਖੁਦ ਨਾਲ ਅੱਖਾਂ ਮਿਲਾੳੁਣ ਦੀ, ਅਾਪਾ ਪਹਿਚਾਨਣ ਦੀ,  ਸੋਹਣੇ ਰਾਹਾਂ ‘ਤੇ ਚੰਗੇ ਟੀਚੇ ਲੈ ਕੇ ਤੁਰਨ ਦੀ …ਵੱਡਾ ਮਕਸਦ ਖੁਦ ਦੀਅਾਂ ਲੋੜਾਂ ਦੇ ਗੁਲਾਮ ਨਾ ਹੋ ਕੇ ਅਾਪਣੇ ਅਾਪ ਦੀ ਨਜ਼ਰ ‘ਚ ਬਾਕਮਾਲ ਤੇ ੲਿੱਜ਼ਤਦਾਰ ੲਿਨਸਾਨ ਹੋਣ ਦੀ ਜਿਸ ਦੇ ਬਾਹਰ ਚੰਗਿਅਾੲੀ ਤੇ ਅੰਦਰ ਚਿੱਕੜ ਭਰਿਅਾ ਹੋੲਿਅਾ ਨਾ ਹੋਵੇ ……

—- ਰਮਨ ਤੂਰ