ਹਰਾ ਹਰਾ ਘਰ                                                              ਹੁਣ ਗਰਮੀ ਪੈ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਬਹੁਤ ਤਾਪਮਾਨ ਵਧਣ ਨਾਲ ਗਰਮੀ ਨੇ ਵੀ ਵਧਣਾ ਹੈ। ਹਰ ਕੋਈ ਚੰਗੀ ਸਾਫ ਹਵਾ ਵਿੱਚ ਸਾਹ ਲੈਣਾ ਚਹੁੰਦਾ ਹੈਂ। ਸਫਾਈ ਵੀ ਹਰ ਇਕ ਨੂੰ ਪਸੰਦ ਹੈ। ਇਹ ਸਭ ਕਰਨ ਲਈ ਸਾਨੂੰ ਸਭ ਨੂੰ ਅਪਣਾ ਬਣਦਾ ਯੋਗਦਾਨ ਪਾਉਣਾ ਪੈਣਾ ਹੈਂ। ਆਓ ਸਾਰੇ ਰਲ ਕੇ ਅਸੀ ਅਪਣਾ ਬਣਦਾ ਹਿੱਸਾ ਪਾਈਏ ਤੇ ਪਹਿਲਾ ਕਦਮ ਮੈਂ ਵਿਚੋਂ ਹੀ ਸੁਰੂ ਹੋਵੇਗਾ, ਇਸ ਲਈ ਆਪਣੇ ਘਰ ਨੂੰ ਸਭ ਤੋਂ ਪਹਿਲਾਂ ਸੁਰੂ ਕਰਦੇ ਹੋਏ ਘਰ ਵਿਚ ਹੀ ਜਿੰਨੀ ਵੀ ਜਗ੍ਹਾ ਮਿਲੇ ਓਸ ਜਗ੍ਹਾ ਵਿਚ ਹੀ ਸਾਨੂੰ ਕੁਝ ਨਾ ਕੁਝ ਲਾਉਣਾ ਚਾਹੀਦਾ ਹੈ। ਅੱਜ ਅਸੀਂ ਬਹੁਤ ਅਜਿਹੇ ਲੋਕ ਦੇਖਦੇ ਹਾਂ ਜਿਨ੍ਹਾਂ ਨੇ ਆਪਣੇ ਘਰ ਦੀਆਂ ਛੱਤਾਂ ਤੇ ਹੀ ਬਗੀਚਾ ਬਣਾਇਆ ਹੋਇਆ ਹੈ। ਗਮਲਿਆਂ ਵਿਚ ਬਹੁਤ ਤਰਾ ਦੇ ਫਲਦਾਰ ਬੂਟੇ ਲਗਾਏ ਜਾ ਸਕਦੇ ਹਨ। ਛੋਟੇ ਛੋਟੇ ਗਮਲਿਆਂ ਵਿਚ ਹੀ ਫੁੱਲਾਂ ਵਾਲੇ ਤੇ ਕਈ ਤਰ੍ਹਾਂ ਦੀਆਂ ਵੇਲ੍ਹਾ ਲਾਈਆ ਜਾ ਸਕਦੀਆਂ ਨੇ।ਜਿਸ ਨਾਲ ਅਸੀਂ ਆਪਣੇ ਘਰ ਦਾ ਤਾਪਮਾਨ ਘਟ ਕਰ ਸਕਦੇ ਹਾਂ ਤੇ ਫਿਰ ਹਰ ਸਹਿਰ ਪਿੰਡ ਦਾ ਤੇ ਫਿਰ ਰਾਜ ਦਾ ਤੇ ਫਿਰ ਰਾਜ ਦਾ ਤੇ ਫਿਰ ਦੇਸ਼ ਦਾ ਤੇ ਫਿਰ ਸੰਸਾਰ ਦਾ।ਇਸ ਤਰ੍ਹਾਂ ਅਸੀਂ ਇੱਕ ਖੂਬਸੂਰਤ ਤੇ ਸਾਫ ਜਿੰਦਗੀ ਜੀ ਸਕਦੇ ਹਾਂ ਪਰ ਸੁਰੂਆਤ ਸਾਡੇ ਹਰੇ ਘਰ ਤੋਂ ਹੀ ਹੋਵੇਗੀ।

ਰਮਨਦੀਪ ਸਿੰਘ

9781046674