ਆਨਲਾਈਨ ਕਲਾਸਾਂ ਦੇ ਫਾਇਦੇ ਘੱਟ ਨੁਕਸਾਨ ਵੱਧ

ਕੋਵਿਡ 19 ਨੇ ਜ਼ਿੰਦਗੀ ਦੇ ਹਰ ਪਹਿਲੂ ਨੂੰ ਬਦਲਕੇ ਰੱਖ ਦਿੱਤਾ ,ਜਦੋਂ 22 ਮਾਰਚ 2020 ਵਿੱਚ ਪਹਿਲੀ ਵਾਰ ਲੋਕਡਾਊਨ ਲੱਗਾ ਤਾਂ ਇਸਦਾ ਹਰ ਇੱਕ ਦੀ ਜ਼ਿੰਦਗੀ ਤੇ ਬਹੁਤ ਪ੍ਰਭਾਵ ਪਿਆ,ਕੁਝ ਲੋਕਾਂ ਲਈ ਲੋਕਡਾਊਨ ਬਹੁਤ ਹੀ ਲਾਭਦਾਇਕ ਰਿਹਾ ਤੇ ਕਈਆਂ ਲਈ ਇੰਨਾ ਬੁਰਾ ਕਿ ਮੁੜ੍ਹਕੇ ਓਹਨਾ ਦੀ ਜ਼ਿੰਦਗੀ ਟਰੈਕ ਤੇ ਆਈ ਹੀ ਨਹੀਂ , ਪੂਰਾ ਇੱਕ ਸਾਲ ਭਾਰਤ ਇਸ ਕਸ਼ਮਕਸ਼ ‘ਚ ਰਿਹਾ ਕਿ ਇਸ ਤੋਂ ਕਿਵੇਂ ਨਿੱਬੜਿਆ ਜਾ ਸਕੇ,ਇਸੇ ਦਰਮਿਆਨ ਬੱਚਿਆਂ ਨੂੰ ਮੌਝਾਂ ਤਾਂ ਜਰੂਰ ਲੱਗ ਗਈਆਂ,ਹਰ ਰੋਜ ਬਸਤੇ ਚੱਕ ਕੇ ਸਕੂਲ ਕਾਲਜ ਜਾਣ ਦਾ ਝੰਜਟ ਹੀ ਖਤਮ ਹੋ ਗਿਆ , ਇਸੇ ਦੌਰਾਨ ਔਨਲਾਈਨ ਕਲਾਸਾਂ ਦਾ ਟਰੇਂਡ ਸ਼ੁਰੂ ਹੋਇਆ। ਹਾਲਾਂਕਿ ਬਹੁਤ ਸਾਰੇ ਲੋਕ ਆਨਲਾਈਨ ਕੰਮ ( Work From Home ) ਜਰੂਰ ਕਰ ਰਹੇ ਸੀ। ਪਰ ਇਸ ਦਰਮਿਆਨ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਪੜ੍ਹਾਈ ਦਾ ਧਿਆਨ ਰੱਖਦੇ ਹੋਏ ਆਨਲਾਈਨ ਕਲਾਸਾਂ ਮੁਹੱਈਆਂ ਕਰਵਾਈਆਂ ਗਈਆਂ ਸਿਰਫ ਆਨਲਾਈਨ ਕਲਾਸਾਂ ਹੀ ਨਹੀਂ ਬਲਕਿ ਆਨਲਾਈਨ ਪੇਪਰ ਕਰਨ ਦੀ ਸੁਵਿਧਾ ਵੀ ਦਿੱਤੀ ਗਈ ਤਾਂ ਕਿ ਬੱਚਿਆਂ ਦੀ ਪੜ੍ਹਾਈ ਅਤੇ ਸਾਲ ਵੀ ਖਰਾਬ ਨਾ ਹੋਵੇ ਤੇ ਵਿਦਿਆਰਥੀ ਇਸ ਭਿਆਨਕ ਬਿਮਾਰੀ ਤੋਂ ਬਚੇ ਵੀ ਰਹਿ ਸਕਣ। ਪਰ ਆਨਲਾਈਨ ਕਲਾਸਾਂ ਦਾ ਜਿੰਨਾ ਫਾਇਦਾ ਹੋਇਆ ਓਨਾ ਹੀ ਨੁਕਸਾਨ ਵੀ ਹੋਇਆ ਕਿਉਂ ਕਿ ਹਰ ਇੱਕ ਸਿੱਕੇ ਦੇ 2 ਪਹਿਲੂ ਹੁੰਦੇ ਨੇ। ਬੇਸ਼ੱਕ ਆਨਲਾਈਨ ਕਲਾਸਾਂ ਦੇ ਜਰੀਏ ਵਿਦਿਆਰਥੀ ਘਰਾਂ ‘ਚ ਬੈਠੇ ਪੜ੍ਹ ਰਹੇ ਨੇ ,ਪਰ ਇਸ ਦੌਰਾਨ ਬੱਚਿਆਂ ਨੂੰ ਨੈਟਵਰਕ ਪ੍ਰੋਬਲਮ ਦਾ ਵੀ ਸਾਹਮਣਾ ਕਰਨਾ ਪਿਆ। ਕਈ ਵਾਰ ਤਾਂ ਅਧਿਆਪਕ ਸਾਰਾ ਲੈਕਚਰ ਵੀ ਪੂਰਾ ਕਰ ਜਾਂਦੇ ਸਨ ਪਰ ਬੱਚਿਆਂ ਕੋਲ ਅਵਾਜ ਹੀ ਨਹੀਂ ਸੀ ਜਾਂਦੀ। ਸਭ ਤੋਂ ਵੱਡੀ ਦਿੱਕਤ ਅਧਿਆਪਕਾਂ ਨੂੰ ਇਹ ਆਈ ਕਿ ਓਹਨਾ ਨੂੰ ਪਤਾ ਹੀ ਨਹੀਂ ਹੁੰਦਾ ਸੀ ਕਿ ਕਿਹੜਾ ਵਿਦਿਆਰਥੀ ਓਹਨਾ ਨੂੰ ਸੁਣ ਰਿਹਾ ਤੇ ਕਿਹੜਾ ਨਹੀਂ। ਜਿੰਨੀਆਂ ਮਰਜੀ ਆਨਲਾਈਨ ਕਲਾਸਾਂ ਲਗਾਈਆਂ ਜਾਣ,ਪਰ ਜੋ ਮਹੌਲ ਇੱਕ ਕਲਾਸਰੂਮ ‘ਚ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਮਿਲਦਾ ਹੈ ਉਹ ਸਿਰਫ ਇੱਕ zoom ਦੀਆਂ ਕਲਾਸਾਂ ‘ਚ ਨਹੀਂ ਮਿਲ ਸਕਦਾ। ਆਨਲਾਈਨ ਕਲਾਸਾਂ ਕਾਰਨ ਵਿਦਿਆਰਥੀ ਕਿਤੇ ਨਾ ਕਿਤੇ ਹੁਣ ਪੜ੍ਹਾਈ ਨੂੰ ਲੈਕੇ ਇੰਨੇ ਗੰਭੀਰ ਨਹੀਂ ਹਨ। ਜਿਹੜੇ ਵਿਦਿਆਰਥੀ ਪੜ੍ਹਦੇ ਨਹੀਂ ਹਨ ਓਹਨਾ ਨਹੀਂ ਨਕਲ ਮਾਰਕੇ ਕੋਈ ਵੀ ਪੇਪਰ ਦੇਣਾ ਹੁਣ ਹੋਰ ਆਸਾਨ ਹੋ ਗਿਆ ਸਭ ਤੋਂ ਵੱਡਾ ਨੁਕਸਾਨ ਮੇਰੇ ਵਰਗੇ ਪੜ੍ਹਾਕੂ ਵਿਦਿਆਰਥੀਆਂ ਨੂੰ ਹੋ ਰਿਹਾ, ਪੜ੍ਹਕੇ ਹੀ ਆਨਲਾਈਨ ਪੇਪਰ ਦੇਣ ਵਾਲੇ ਵਿਦਿਆਰਥੀਆਂ ਦੇ ਰਿਜ਼ਲਟ ਵਿੱਚ ਹੁਣ ਪਰਸੈਂਟੇਜ ਘੱਟ ਗਈ ਹੈ। ਕਿਉਂ ਕਿ ਰਿਜ਼ਲਟ ਸ਼ੀਟ ਤੇ ਲਿਖੇ ਨੰਬਰ ਤੇ ਪਰਸੈਂਟੇਜ ਓਹਨਾ ਬੱਚਿਆਂ ਲਈ ਬਹੁਤ ਮਾਇਨੇ ਰੱਖਦੇ ਨੇ ਜਿਹਨਾਂ ਨੇ Competative Exam ਦੀ ਤਿਆਰੀ ਕਰਨੀ ਹੋਵੇ। ਕਿਉਂ ਕਿ ਆਨਲਾਈਨ ਕਲਾਸਾਂ ਨਾਲ ਸਿਰਫ ਤੇ ਸਿਰਫ ਪਾਸ ਹੋਇਆ ਜਾ ਸਕਦਾ ਵਧੀਆਂ ਨੰਬਰ ਪ੍ਰਾਪਤ ਨਹੀਂ ਕੀਤੇ ਜਾ ਸਕਦੇ।
ਕੋਵਿਡ 19 ਨੇ ਸਭ ਦੀ ਜ਼ਿੰਦਗੀ ਟ੍ਰੈਕ ਤੋਂ ਉਤਾਰ ਦਿੱਤੀ ਹੈ। ਕੁੱਝ ਵੀ ਨੌਰਮਲ ਨਹੀਂ ਹੋ ਰਿਹਾ। ਹੁਣ ਵੀ 10 ਅਪ੍ਰੈਲ 2021 ਤੱਕ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਸਕੂਲ ਕਾਲਜ ਬੰਦ ਰਹਿਣਗੇ। ਜਦੋਂ ਇਸ ਜਾਨਲੇਵਾ ਬਿਮਾਰੀ ‘ਤੇ ਠੱਲ ਪਵੇਗੀ ਉਦੋਂ ਹੀ ਪਟੜੀ ਤੋਂ ਉੱਤਰੀ ਹੋਈ ਇਹ ਜ਼ਿੰਦਗੀ ਮੁੜ ਟ੍ਰੈਕਟ ‘ਤੇ ਵਾਪਸ ਆਵੇਗੀ

ਸਿਮਰਨਜੀਤ ਕੌਰ
ਸੰਪਰਕ
8146726302