ਵਿਦਿਆਰਥੀ ਅਤੇ ਮੋਬਾਈਲ

ਮੋਬਾਈਲ ਨੂੰ ਪੰਜਾਬੀ ਵਿੱਚ ਦੂਰ ਸੰਚਾਰ ਯੰਤਰ ਵੀ ਕਿਹਾ ਜਾਂਦਾ ਹੈ ਭਾਵ ਦੂਰ ਬੈਠੇ ਆਪਣਿਆ ਨਾਲ ਗੱਲ ਬਾਤ ਕਰਨ ਵਾਲਾ ਯੰਤਰ । ਅੱਜ ਕੱਲ੍ਹ ਇਹ ਸਾਰਿਆ ਲਈ ਜਰੂਰੀ ਹੋਗਿਆ ਹੈ ਕਿ ਮੋਬਾਈਲ ਫੋਨ ਉਹਨਾਂ ਕੋਲ ਹੋਵੇ ਜੇਕਰ ਤੁਸੀਂ ਦੁਨਿਆ ਨਾਲ ਜੁੜੇ ਰਹਿਣਾ ਚਾਹੁੰਦੇ ਹੋ ।ਇਹ ਸਾਡੀ ਜ਼ਿੰਦਗੀ ਦਾ ਇਕ ਅੰਗ ਬਣ ਚੁੱਕਿਆ ਹੈ । ਇਸਤੋਂ ਬਿਨਾਂ ਅੱਜ ਕੱਲ ਜ਼ਿੰਦਗੀ ਅਧੂਰੀ ਲੱਗਦੀ ਹੈ। ਇਹ ਵਿਗਿਆਨ ਦੁਆਰਾ ਮਨੁੱਖਤਾ ਨੂੰ ਦਿੱਤਾ ਗਿਆ ਇੱਕ ਤੋਹਫ਼ਾ ਹੈ । ਜੇਕਰ ਇਸਦੀ ਵਰਤੋ ਸਹੀ ਢੰਗ ਨਾਲ ਕੀਤੀ ਜਾਵੇ ਤਾ ਇਸਦੇ ਬਹੁਤ ਸਾਰੇ ਗੁਣ ਸਾਡੀ ਜ਼ਿੰਦਗੀ ਬਦਲ ਸਕਦੇ ਹਨ ਪਰ ਜੇਕਰ ਇਸਦੀ ਵਰਤੋ ਅਸੀਂ ਗਲਤ ਤਰੀਕੇ ਨਾਲ ਕਰਦੇ ਹਾ  ਤਾਂ ਇਹ ਸਾਡੀ ਜ਼ਿੰਦਗੀ ਬਰਬਾਦ ਵੀ ਕਰ ਸਕਦਾ ਹੈ । ਅੱਜ ਕੱਲ੍ਹ ਦੇ ਨੌਜੁਆਨਾ ਨੂੰ ਮੋਬਾਈਲ ਦਾ ਵੱਡਾ ਸ਼ੋਂਕ ਹੈ। ਇੱਕ ਟਾਈਮ ਦੀ ਰੋਟੀ ਭਾਵੇਂ ਨਾ ਮਿਲੇ ਪਰ ਉਹਨਾ ਕੋਲ ਮੋਬਾਈਲ ਤੇ ਮੋਬਾਈਲ ਵਿੱਚ ਨੈੱਟ ਹੋਣਾ ਜਰੂਰੀ ਹੈ । ਜਿੱਥੋਂ ਤੱਕ ਇਸਦੀ ਵਰਤੋਂ ਸਹੀ ਢੰਗ ਨਾਲ ਕੀਤੀ ਜਾਂਦੀ ਹੈ ਤਦ ਤੱਕ ਇਹ ਵਰਦਾਨ ਹੈ ਜਦੋਂ ਇਸਦੀ ਵਰਤੋਂ ਗਲਤ ਹੋਣ ਲੱਗਜੇ ਤਾਂ ਇਹ ਸਰਾਪ ਦਾ ਰੂਪ ਧਾਰਨ ਕਰ ਲੈਂਦਾ ਹੈ।

ਵਿਦਿਆਰਥੀ ਵਰਗ ਲਈ ਮੋਬਾਈਲ ਵਡਮੁੱਲੀ ਦੇਣ ਹੈ ਪਰ ਇਹ ਸਿਰਫ ਉਹਨਾ ਵਿਦਿਆਰਥੀਆਂ ਲਈ ਹੈ ਜੋ ਇਸਦੀ ਸਹੀ ਰੂਪ ਵਿੱਚ ਵਰਤੋ ਕਰਦੇ ਹਨ । ਮੈਂ ਅੱਜ ਜਿਸ ਵਿਸ਼ੇ ਤੇ ਆਪਣੀ ਚਿੰਤਾ ਪਰਗਟ ਕਰਨਾ ਚਹੁੰਦਾ ਹਾਂ ਉਹ ਹੈ ਵਿਦਿਆਰਥੀਆਂ ਦਾ ਮੋਬਾਈਲ ਸਕੂਲ ਦੇ ਕੰਮ ਵਿੱਚ ਵਰਤਣਾ । ਜਦੋਂ ਦਾ ਸਰਕਾਰ ਨੇ ਹੋਮਵਰਕ ਕਰੋਨਾ ਵਾਇਰਸ ਕਰਕੇ ਮੋਬਾਈਲ ਤੇ ਕਰਨ ਲਈ ਕਿਹਾ ਹੈ । ਮੈਂ ਬੱਚਿਆ ਦੀ ਗੱਲ ਨਹੀਂ ਕਰ ਰਿਹਾ ਪਰ ਇੱਦਾ ਕਹਿ ਸਕਦਾ ਹਾਂ ਕਿ ਅੱਧ ਤੋਂ ਵੱਧ ਬੱਚੇ ਮੋਬਾਈਲ ਦੀ ਵਰਤੋਂ ਪੜ੍ਹਨ ਲਈ ਘੱਟ ਤੇ ਗੇਮਾ ਖੇਡਣ ਅਤੇ ਗਲਤ ਕੰਮਾਂ ਲਈ ਜਿਆਦਾ  ਕਰਦੇ ਹਨ । ਬੱਚਿਆ ਦੇ ਮਾਂ-ਬਾਪ ਉਹਨਾ ਨੂੰ ਮੋਬਾਈਲ ਦਿੰਦੇ ਹਨ ਕਿ ਉਹ ਆਪਣਾ ਸਕੂਲ ਦਾ ਕੰਮ ਕਰਨ ਪਰ ਬੱਚੇ ਉਹਨਾ ਦੇ ਅੱਖ਼ੀ ਘੱਟਾ ਪਾ ਰਹੇ ਹਨ । ਅੱਜ ਕੱਲ ਬੱਚੇ ਆਪਣੀ ਉਮਰ ਤੋਂ ਪਹਿਲਾਂ ਹੀ ਬਹੁਤ ਸਾਰੀਆਂ ਗਲਤ ਸਾਈਟਸ ਦੀ ਵਰਤੋ ਕਰਨ ਲੱਗੇ ਹਨ ਜੋ ਕੇ ਉਹਨਾ ਦੇ ਆਉਣ ਵਾਲ਼ੇ ਭਵਿੱਖ ਨੂੰ ਅੰਦੇਰੇ ਵੱਲ ਲੈ ਕੇ ਜਾ ਰਹਿਆ ਹਨ ।

ਬੱਚੇ ਮੋਬਾਈਲ ਦੀ ਦੁਰਵਰਤੋਂ ਬਹੁਤ ਕਰਨ ਲੱਗੇ ਹਨ ਨਾਲ ਨਾਲ ਆਪਣੇ ਮਾਂ ਬਾਪ ਨੂੰ ਝੂਠ ਵੀ ਬੋਲਦੇ ਹਨ ਹੋਮਵਰਕ ਦਾ ਬਹਾਨਾ ਲਾ ਕੇ ਗੇਮਸ ਖੇਡਣਾ ਜਾਂ ਚੇਟਿੰਗ ਕਰਨ ਲੱਗ ਜਾਂਦੇ ਹਨ। ਕਈ ਬੱਚਿਆ ਦੇ ਮਾਂ ਬਾਪ ਅਨਪੜ੍ਹ ਹਨ ਫਿਰ ਵੀ ਉਹਨਾ ਨੇ ਆਪਣੇ ਬੱਚਿਆ ਦੇ ਸੁਨਿਹਰੀ ਭਵਿੱਖ ਲਈ ਕੰਮ ਕਰਨ ਲਈ ਮੋਬਾਈਲ ਲੈ ਕਿ ਦਿੱਤਾ ਹੈ । ਪਰ ਮੇਰੀ ਮੋਬਾਇਲ ਸ਼ੋਪ ਹੋਣ ਕਰਕੇ ਮੇਰੇ ਕੋਲ ਬਹੁਤ ਸਾਰੇ ਛੋਟੀ ਉਮਰ ਦੇ ਬੱਚੇ ਆਉਂਦੇ ਰਹਿੰਦੇ ਹਨ ਅਤੇ ਉਹ ਮੈਨੂੰ ਅਲੱਗ ਅਲੱਗ ਗੇਮਸ ਲਈ ਜਿਵੇਂ ਫ੍ਰੀ ਫਾਇਰ ਵਰਗੀਆ ਗੇਮਸ ਲਈ ਟੋਪ ਅੱਪ ਕਰਨ ਲਈ ਕਹਿੰਦੇ ਹਨ । ਭਾਵੇਂ ਮੈ ਉਹਨਾ ਨੂੰ ਇਹ ਨਹੀਂ ਕਰਕੇ ਦਿੰਦਾ ਪਰ ਮੇਰੇ ਸਿਵਾ ਉਹ ਕਿਸੇ ਹੋਰ ਕੋਲੋਂ ਕਰਵਾ ਲੈਂਦੇ ਹਨ ਜਿਸ ਨਾਲ ਉਹਨਾ ਦੇ ਪੈਸੇ ਬਰਬਾਦ ਹੋਣ ਦੇ ਨਾਲ ਨਾਲ ਜ਼ਿੰਦਗੀ  ਵੀ ਬਰਬਾਦ ਹੋ ਰਹੀ ਹੈ ਨਾਲ ਹੀ ਉਹ ਆਪਣੇ ਮਾਂ ਬਾਪ ਦੇ ਸੁਪਨੇ ਵੀ ਚੂਰ ਚੂਰ ਕਰ ਰਹੇ ਹਨ ।

ਇਹ ਗੱਲ ਇੱਥੇ ਹੀ ਨਹੀਂ ਮੁੱਕਦੀ ਬੱਚੇ ਇੱਥੋਂ ਤੱਕ ਮੋਬਾਈਲ ਦੀ ਗਲਤ ਵਰਤੋ ਕਰਨ ਲੱਗੇ ਹਨ ਕਿ ਜਦੋਂ ਮੇਰੇ ਕੋਲ ਬੱਚਿਆ ਦੇ ਮਾਂ ਬਾਪ ਜੋ ਕੇ ਅਨਪੜ੍ਹ ਹਨ ਮੋਬਾਈਲ ਲੈ ਕੇ ਆਉਂਦੇ ਹਨ ਕਿ ਉਹਨਾਂ ਦੇ ਮੋਬਾਈਲ ਉੱਪਰ ਕੁਝ ਗੰਦੀਆ ਤਸਵੀਰਾਂ ਆ ਰਹੀਆਂ ਹਨ। ਮੈ ਉਹਨਾਂ ਨੂੰ ਬੰਦ ਕਰ ਦਵਾ ਜਦੋਂ ਮੈੰ ਪੁੱਛਦਾ ਹਾਂ ਕਿ ਇਹ ਮੋਬਾਈਲ ਦੀ ਵਰਤੋ ਕੌਣ ਕਰਦਾ ਹੈ ਤਾਂ ਬਹੁਤਿਆ ਦੇ ਜਵਾਬ ਬੱਚੇ ਹੁੰਦਾ ਹੈ।  ਇਹ ਗੱਲ ਸੁਣਕੇ ਮੈ ਚੁੱਪ ਚਾਪ ਉਹਨਾ ਗਲਤ ਸਾਈਟਸ ਨੂੰ ਬੰਦ ਕਰ ਦਿੰਦਾ ਹਾਂ। ਪਰ ਮਨ ਬਡ਼ਾ ਉਦਾਸ ਹੁੰਦਾਂ ਉਹਨਾ ਮਾਂ ਬਾਪ ਨੂੰ ਵੇਖ ਕੇ ਜਿਨ੍ਹਾਂ ਦੇ ਬੱਚੇ ਗਲਤ ਰਾਹ ਤੇ ਜਾ ਰਹੇ ਹਨ।

ਇਸ ਕਰਕੇ ਸਾਰੇ ਹੀ ਬੱਚਿਆ ਤੇ ਮਾਂ ਬਾਪ ਨੂੰ ਨਾਲ ਹੀ ਅਧਿਆਪਕਾਂ ਨੂੰ ਇਕ ਗੱਲ ਤੇ ਜੋਰ ਦੇਣਾ ਚਾਹੀਦਾ ਹੈ ਕਿ ਉਹ ਬੱਚਿਆ ਨੂੰ ਜਿਆਦਾ ਤੋਂ ਜਿਆਦਾ ਆੱਫਲਾਈਨ ਕੰਮ ਕਰਵਾਇਆ ਜਾਵੇ ਤੇ ਬੱਚਿਆ ਨੂੰ ਸਮੇਂ ਸਮੇਂ ਨਾਲ ਸਮਝਾਉਣਾ ਚਾਹੀਦਾ ਗਲਤ ਕੰਮਾਂ ਤੋਂ ਰੋਕਣ ਲਈ ।