ਸਾਫ ਸੁਥਰੀ ਕਲਮ ਦਾ ਮਾਲਕ ਗੀਤਕਾਰ ਮੰਗਾ ਭਾਗੋਵਾਲ
ਪੰਜਾਬ ਦੀ ਧਰਤੀ ਤੇ ਅਨੇਕਾਂ ਗਾਇਕਾਂ ਅਤੇ ਗੀਤਕਾਰਾਂ ਨੇ ਆਪਣੀ ਕਲਾ ਰਾਹੀਂ ਦੁਨੀਆਂ ਤੇ ਵੱਖਰੀ ਪਹਿਚਾਣ ਬਣਾਈ ਹੈ। ਬੇਸ਼ੱਕ ਅਜੋਕੀ ਗਾਇਕੀ ਕਾਫੀ ਗੰਧਲੀ ਬਣਦੀ ਜਾ ਰਹੀ ਹੈ ਪ੍ਰੰਤੂ ਫਿਰ ਵੀ ਬਹੁਤ ਸਾਰੇ ਗੀਤਕਾਰ ਅਜਿਹੇ ਹਨ ਜੋ ਕਿ ਫੋਕੀ ਪ੍ਰਸਿੱਧੀ ਹਾਸਲ ਕਰਨ ਲਈ ਲੱਚਰਤਾ ਨਹੀਂ ਲਿਖਦੇ। ਅੱਜ ਅਸੀਂ ਪੰਜਾਬ ਦੀ ਧਰਤੀ ਤੇ ਜਨਮੇ ਗੀਤਕਾਰ ਮੰਗਾ ਭਾਗੋਵਾਲ ਦੀ ਗੱਲ ਕਰਨ ਜਾ ਰਹੇਂ ਹਾਂ। ਜਿਨ੍ਹਾਂ ਨੇ ਆਪਣੀ ਕਲ੍ਹਮ ਦੇ ਬੋਲਾਂ ਰਾਹੀਂ ਪੰਜਾਬੀ ਮਿਊਜਿਕ ਇੰਡਸਟਰੀ ‘ਚ ਕਦਮ ਰੱਖਿਆ ਹੈ।
ਗੀਤਕਾਰ ਮੰਗਾ ਭਾਗੋਵਾਲ ਦਾ ਜਨਮ ਜਿਲ੍ਹਾ ਗੁਰਦਾਸਪੁਰ ਅੰਦਰ ਪੈਂਦੇ ਪਿੰਡ ਭਾਗੋਵਾਲ ਵਿਖੇ ਪਿਤਾ ਸ.ਇਕਬਾਲ ਸਿੰਘ ਦੇ ਘਰ ਮਾਤਾ ਹਰਦੇਵ ਕੌਰ ਦੀ ਕੁੱਖੋਂ ਹੋਇਆ। ਘਰ ਦੇ ਮੰਦਾ ਹਲਾਤਾਂ ਕਰਕੇ ਮੰਗਾ ਬਹੁਤਾ ਪੜ੍ਹ ਤਾਂ ਨਹੀਂ ਸਕਿਆ ਪਰ ਉਸਦੀ ਕਲਾ ਨੇ ਉਸਨੂੰ ਲੋਕਾਂ ਦੇ ਚਿਹਰੇ ਪੜ੍ਹਨ ਦਾ ਹੁਨਰ ਬਕਸ਼ਿਆ। ਜਿਕਰਯੋਗ ਹੈ ਕਿ ਭਾਵੇਂ ਹੀ ਘਰ ਚ ਗਰੀਬੀ ਹੋਵੇ ਜਾਂ ਫਿਰ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਹੋਣ ਪਰ ਜਿੰਨ੍ਹਾਂ ਨੇ ਮੰਜਿਲ ਤੱਕ ਪਹੁੰਚਣ ਦੇ ਸੁਪਨੇ ਦੇਖੇ ਹੋਣ ਉਹ ਕਦੇ ਹਾਰ ਨਹੀਂ ਮੰਨਦੇ। ਬੱਸ ਕੁਝ ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਕਠਿਨਾਈਆਂ ਦਾ ਸਾਹਮਣਾ ਕਰਦਾ ਹੋਇਆ ਮੰਗਾਂ ਭਾਗੋਵਾਲ ਵੀ ਬੁਲੰਦੀਆਂ ਹਾਸਲ ਕਰ ਰਿਹਾ ਹੈ।
ਗੱਲਬਾਤ ਦੌਰਾਨ ਮੰਗੇ ਨੇ ਦੱਸਿਆ ਕਿ ਉਨ੍ਹਾਂ ਦੁਆਰਾ ਲਿਖਿਆ ਪਹਿਲਾ ਗੀਤ ਧੋਖਾ ਗਾਇਕ ਅਜੇ ਦੀਪ ਦੀ ਆਵਾਜ਼ ‘ਚ ਰਲੀਜ਼ ਹੋਇਆ । ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਤੋਂ ਬਾਅਦ ਮੰਗੇ ਦਾ ਹੌਂਸਲਾ ਵੱਧਦਾ ਰਿਹਾ। ਉਸਤੋਂ ਬਾਅਦ ਮੰਗੇ ਦੁਆਰਾ ਲਿਖੇ ਕਈ ਗੀਤ ਰਲੀਜ਼ ਹੋਏ ਜਿਵੇਂ ਕਿ ਨੱਚਲੋ ਸੋਹਣਿਓਂ ( ਕਮਲ ਸੀਪਾ ), ਸਟਾਰ (ਗਗਨ ਮੱਲ੍ਹਾ), ਡਰਾਇਵਰ ( ਨਿਸ਼ਾਨ ਉੱਚੇਵਾਲਾ ), ਸੂਫੀ ਗੀਤ ਅਲ੍ਹੀ ਮੌਲ੍ਹਾ ( ਸ਼ੇਰਗਿੱਲ ਨੇਕ ) ਅਤੇ ਵਾਅਦੇ ( ਅਜੇ ਅਲੀ ) ਦੀ ਅਵਾਜ਼ ‘ਚ ਕਾਫੀ ਮਕਬੂਲ ਹੋਏ । ਮੰਗੇ ਨੇ ਦੱਸਿਆ ਕਿ ਉਸਨੂੰ ਇਸ ਖੇਤਰ ਤੱਕ ਪਹੁੰਚਣ ਲਈ ਬਹੁਤ ਸਾਰੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਵਿੱਚ ਉਸਦੇ ਛੋਟੇ ਭਰਾ ਸੁੱਖਾ ਭਾਗੋਵਾਲ ਅਤੇ ਗੋਪੀ ਦੀਪ ਦਾ ਬਹੁਤ ਯੋਗਦਾਨ ਰਿਹਾ ਹੈ। ਅੰਤ ਵਿੱਚ ਅਸੀਂ ਇਹੋ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਗੀਤਕਾਰ ਮੰਗਾ ਭਾਗੋਵਾਲ ਨੂੰ ਹਮੇਸ਼ਾ ਤੰਦਰੁਸਤੀ ਬਕਸ਼ੇ ਅਤੇ ਲੰਬੀ ਉਮਰ ਕਰੇ।
ਪਰਗਟ ਸਿੰਘ
81461-02593