ਗਿੱਦੜਬਾਹਾ ਤੋਂ ਕਾਂਗਰਸ਼ ਨੂੰ ਵੱਡਾ ਝਟਕਾ
ਗਿੱਦੜਬਾਹਾ 22 ਮਾਰਚ (ਗੁਰਲਾਲ ਸਿੰਘ)
ਗਿੱਦੜਬਾਹਾ ਦੇ ਵਾਰਡ ਨੰਬਰ 17 ਵਿੱਚ ਕਾਂਗਰਸ ਨੂੰ ਉਸ ਸਮੇ ਵੱਡਾ ਝਟਕਾ ਲੱਗਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਤੇ ਹਲਕਾ ਗਿੱਦੜਬਾਹਾ ਦੇ ਮੁੱਖ ਸੇਵਾਦਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਅਗਵਾਈ ਵਿੱਚ ਸਾਬਕਾ ਕੌਸਲਰ ਪੂਰਨ ਚੰਦ, ਬਾਬੂ ਲਾਲ, ਜੈ ਕਿਸ਼ਨ ਅਤੇ ਅਕਬਰ ਦੀ ਪ੍ਰੇਰਣਾ ਸਦਕਾ ਅਮਰਦੀਪ ਕੁਮਾਰ, ਜਗਦੀਸ਼ ਕੁਮਾਰ, ਘਨਸ਼ਾਮ, ਸੁਰੇਸ਼ ਕੁਮਾਰ, ਵਿਰੈਕੰਰ ਕੁਮਾਰ, ਜੈ ਕਿਸ਼ਨ ਮਾਸਟਰ, ਸਤਪਾਲ ਡਾਬਲਾ, ਵਿਨੋਦ ਕੁਮਾਰ, ਰਾਜ ਕੁਮਾਰ, ਭਾਰਤ ਕੁਮਾਰ, ਜਿੰਦਰ ਇੰਦੌਰਾ, ਮਨੋਜ ਕੁਮਾਰ, ਜੈਨੀ ਕੁਮਾਰ, ਬਬਲ ਇੰਦੌਰਾ ਅਤੇ ਭੂਸ਼ਨ ਡਾਬਲਾ ਆਪਣੇ ਪਰਿਵਾਰ ਅਤੇ ਸਾਥੀਆਂ ਸਮੇਤ ਕਾਂਗਰਸ ਨੂੰ ਅਲਵਿਦਾ ਆਖ ਕੇ ਸ਼ੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਕੇ ਡਿੰਪੀ ਢਿੱਲੋਂ ਨੂੰ ਆਪਣਾ ਸਾਥ ਦੇਣ ਦਾ ਭਰੋਸਾ ਦਿੱਤਾ ।
ਇਸ ਮੌਕੇ ਡਿੰਪੀ ਢਿੱਲੋਂ ਨੇ ਸ਼ੋ੍ਰਮਣੀ ਅਕਾਲੀ ਦਲ ਵਿੱਚ ਸ਼ਾਮਲ ਵਾਲਿਆਂ ਨੂੰ ਜੀ ਆਇਆ ਨੂੰ ਆਖਦੇ ਹੋਏ ਪਾਰਟੀ ਚਿੰਨ ਦੇ ਕੇ ਸਨਮਾਨਿਤ ਕੀਤਾ ਤੇ ਉਨਾਂ ਨੂੰ ਪਾਰਟੀ ਵਿੱਚ ਬਣਦਾ ਮਾਨ ਸਨਮਾਨ ਦੇਣ ਦਾ ਵਾਅਦਾ ਕੀਤਾ। ਡਿੰਪੀ ਢਿੱਲੋਂ ਨੇ ਕਿਹਾ ਕਿ ਗਿੱਦੜਬਾਹਾ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਲਈ ਮੈਂ ਹਰ ਵੇਲੇ ਹਾਜ਼ਰ ਹਾਂ।
ਉਨਾ ਕਿਹਾ ਕਿ ਕਿਸਾਨਾਂ, ਮਜਦੂਰਾਂ ਅਤੇ ਹੋਰ ਵਰਗਾਂ ਨੂੰ ਜਿੰਨੀਆਂ ਵੀ ਸਹੂਲਤਾਂ ਮਿਲੀਆਂ ਹਨ ਉਹ ਸਿਰਫ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸ਼ੋਮਣੀ ਅਕਾਲੀ ਦਲ ਦੀ ਸਰਕਾਰ ਸਮੇ ਹੀ ਮਿਲੀਆਂ ਹਨ ਤੇ ਕਾਂਗਰਸ ਸਰਕਾਰ ਨੇ ਦਿੱਤੀਆਂ ਸਹੂਲਤਾਂ ਖੋਹ ਕੇ ਹਮੇਸ਼ਾਂ ਪੰਜਾਬ ਦੇ ਲੋਕਾਂ ਨਾਲ ਧੋਖਾ ਹੀ ਕੀਤਾ ਹੈ। ਇਸ ਮੌਕੇ ਲਿੱਲੀ ਜੈਨ ਸਾਬਕਾ ਪ੍ਰਧਾਨ ਨਗਰ ਕੌਸਲ, ਪੋਡੀ ਪ੍ਰਧਾਨ, ਰਾਜ ਕੁਮਾਰ, ਸੰਦੀਪ ਕੁਮਾਰ, ਰਿੰਕੂ, ਕਿਸ਼ੋਰ ਕੁਮਾਰ, ਰਾਜਪਾਲ, ਰਾਜਿੰਦਰ ਕੁਮਾਰ, ਰਿੰਪਾ ਫਕਰਸਰ ਅਤੇ ਜਗਤਾਰ ਸਿੰਘ ਧਾਲੀਵਾਲ ਤੋਂ ਇਲਾਵਾ ਅਕਾਲੀ ਵਰਕਰ ਹਾਜ਼ਰ ਸਨ।