You are currently viewing 33 ਸਾਲ ਦੀ ਸੇਵਾ ਨਿਭਾਉਣ ਉਪਰੰਤ ਨਛੱਤਰ ਸਿੰਘ ਹੋਏ ਸੇਵਾ ਮੁਕਤ

33 ਸਾਲ ਦੀ ਸੇਵਾ ਨਿਭਾਉਣ ਉਪਰੰਤ ਨਛੱਤਰ ਸਿੰਘ ਹੋਏ ਸੇਵਾ ਮੁਕਤ

33 ਸਾਲ ਦੀ ਸੇਵਾ ਨਿਭਾਉਣ ਉਪਰੰਤ ਨਛੱਤਰ ਸਿੰਘ ਹੋਏ ਸੇਵਾ ਮੁਕਤ

ਬਠਿੰਡਾ, 16 ਮਾਰਚ(ਜਗਮੀਤ ਚਹਿਲ) 

ਪੰਜਾਬ ਹੋਮਗਾਰਡ ਵਿੱਚ ਅਪਣੀ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਕਰਮਚਾਰੀ ਸ਼੍ਰੀ ਨਛੱਤਰ ਸਿੰਘ ਸੇਵਾ ਮੁਕਤ ਹੋ ਗਏ ਹਨ। ਉਹਨਾਂ ਅਪਣੀ ਨੌਕਰੀ ਦੇ 33 ਸਾਲਾਂ ਵਿਚੋ 31 ਸਾਲ ਦੀਆਂ ਸੇਵਾਵਾਂ ਡੀ. ਸੀ. ਕੈਂਪ ਆਫਿਸ ਵਿਚ ਹੀ ਨਿਭਾਈਆਂ ਹਨ। ਇਸ ਮੌਕੇ ਉਨਾਂ ਵੱਲੋਂ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਵੀ ਕੀਤੀ ਗਈ।

ਇਸ ਮੌਕੇ ਸਮੂਹ ਸਟਾਫ ਨੇ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਈਆਂ ਸੇਵਾਵਾਂ ਦਾ ਜ਼ਿਕਰ ਕਰਦਿਆਂ ਉਨਾਂ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ। ਇਸ ਸਮੇਂ ਰਾਜਨ ਗੋਇਲ, ਸੈਕਟਰੀ ਰੈੱਡ ਕਰਾਸ ਦਰਸ਼ਨ ਕੁਮਾਰ, ਪੀ.ਐਸ.ਓ ਜਸਕਰਨ ਸਿੰਘ ਤੋ ਇਲਾਵਾ ਹੋਰ ਕਰਮਚਾਰੀ ਆਦਿ ਹਾਜ਼ਰ ਸਨ।