ਨਵੇਂ ਹੋਏ ਤਾਂ ਪੁਰਾਣੇ ਨਹੀ ਮੋਏ
ਪੁਰਾਣੇ ਸਮਿਆਂ ਦੇ ਗੀਤ ਬੜੇ ਹੀ ਰੌਚਿਕ ਅਤੇ ਮਿਠਾਸ ਭਰੇ ਹੁੰਦੇ ਸਨ ਉਹਨਾਂ ਗੀਤਾਂ ਵਿੱਚ ਪੂਰੀ ਕਹਾਣੀ ਦਾ ਨਕਸ਼ਾ ਖਿੱਚਿਆਹੁੰਦਾ ਸੀ ਜਿਵੇਂ ਦਿਓਰ ਭਰਜਾਈ ਦੇ ਗੀਤ, ਜੀਜਾ ਸਾਲੀ ਦੇ ਗੀਤ
, ਜੇਠ ਭਰਜਾਈ ਦੇ ਗੀਤ, ਫੌਜੀ ਫੌਜਣ ਦੇ ਗੀਤ, ਟਰੱਕ ਡਰਾਈਵਰ ਦੇ ਗੀਤ, ਆਦਿ। ਪੁਰਾਣੇ ਗੀਤਾਂ ਦਾ ਮਿਊਜ਼ਿਕ ਬੜਾ ਹੀ ਦਿਲ ਖਿੱਚਵਾਹੁੰਦਾ ਸੀ ਅਤੇ ਦਿਲ ਨੂੰ ਸਕੂਨ ਦੇਣ ਵਾਲਾ ਹੁੰਦਾ ਸੀ ਤੇ ਸਾਰਾ ਮਿਊਜ਼ਿਕਹੱਥਾਂ ਨਾਲ ਵਜਾਇਆ ਜਾਂਦਾ ਸੀ ਅਤੇ ਉਸ ਵੇਲੇ ਮਿਊਜ਼ਿਕ ਵਿੱਚ ਤੂੰਬੀ ਨੂੰ ਬਹੁਤ ਤਰਜੀਹ ਦਿੱਤੀ ਜਾਂਦੀ ਸੀ ਜਿਹੜੇ ਵੀ ਗਾਇਕ ਨੂੰ ਤੂੰਬੀ ਨਹੀ ਸੀ ਆਉਂਦੀ ਉਸਨੂੰ ਗਵਈਆ ਨਹੀ ਸਮਝਿਆ ਜਾਂਦਾ ਸੀ।
ਪੁਰਾਣੇ ਗੀਤਾਂ ਵਿੱਚ ਪੰਜਾਬ ਦਾ ਪੁਰਾਣਾ ਇਤਿਹਾਸ ਵੀ ਪੂਰਾ ਖੋਲ ਕੇ ਗਾਇਆ ਜਾਂਦਾ ਸੀ ਜਿਵੇਂ ਕੇਪੂਰਨ ਭਗਤ ਰਾਣੀ ਇੱਛਰਾ, ਮਿਰਜ਼ਾ ਸਾਹਿਬਾ, ਹੀਰ ਰਾਂਝਾ, ਸੱਸੀ ਪੁੰਨੂੰ,ਸੋਣੀ ਮਹੀਵਾਲ, ਸੀਰੀ ਫਰਿਆਦ, ਵਾਰਿਸ ਸ਼ਾਹ, ਪੀਲੂ, ਬੁੱਲ੍ਹੇ ਸ਼ਾਹ,ਦੁੱਲਾ ਭੱਟੀ, ਰਾਜਾ ਸਲਵਾਨ ਆਦਿ ਦਾ ਜ਼ਿਕਰ ਆਮ ਹੁੰਦਾ ਸੀ।ਪਰ ਇਸਦੇ ਉਲਟ ਅੱਜ ਦੇ ਗੀਤਾਂ ਦਾ ਮਿਆਰ ਕਾਫੀ ਥੱਲੇ ਡਿੱਗ ਚੁੱਕਾਹੈ। ਅੱਜ ਕੱਲ ਦੇ ਗੀਤਾਂ ਵਿਚ ਕੋਈ ਤੁੱਕ ਬੰਦੀ ਨਹੀ ਬਣਦੀ ਇਹਨਾਂ ਦਾ ਮਿਊਜ਼ਿਕਕਾਫੀ ਭੜਕੀਲਾ ਅਤੇ ਤੇਜ ਤਰਾਰ ਹੁੰਦਾ ਜਾ ਰਿਹਾ ਹੈ।
ਪੱਛਮੀ ਦੇਸ਼ਾਂ ਦੀ ਤਰ੍ਹਾਂ ਇਸ ਵਿਚ ਰੈਪ ਨਾ ਦੀ ਚੀਜ ਨੂੰ ਬੜੀ ਤਰਜੀਹ ਦੇ ਕੇ ਫਿੱਟ ਕਰ ਦਿੱਤਾ ਹੈ। ਜੋ ਕਿ ਸਬਜੀ ਵਿਚ ਮਸਾਲੇ ਦੀ ਤਰਾ ਸੁਆਦ ਦਿੰਦਾ ਹੈ ਜੋਂ ਕਿ ਨੌਜੁਆਨਾਂ ਨੂੰ ਬੜਾ ਚੰਗਾ ਲੱਗਦਾ ਹੈ। ਪਰ ਇਹ ਅੱਜ ਕੱਲ ਦੇ ਗੀਤ ਸੁਰੂ ਕਿਤੋ ਹੁੰਦਾ ਅਤੇ ਖ਼ਤਮ ਕੀਤੋ ਹੁੰਦਾ ਹੈ ਭਾਵ ਕਹਾਣੀ ਵਿੱਚ ਬਾਹ ਕਿਸੇਹੋਰ ਦੀ ਟੰਗ ਕਿਸੇ ਹੋਰ ਦੀ।
ਅੱਜ ਕੱਲ ਦੇ ਕਲਾਕਾਰ ਜਿਆਦਾਤਰ ਹਥਿਆਰਾ ਨੂੰ ਅਤੇ ਵੈਲਪੁਣੇਨੂੰ ਪਰਮੋਟ ਕਰਦੇ ਹਨ ਜੋਂ ਕੇ ਸਾਡੇ ਆਉਣ ਵਾਲੇ ਕੱਲ ਲਈ ਗ਼ਲਤ ਹੈ। ਤਕਰੀਬਨ ਹਰ ਇਕ ਗੀਤ ਵਿੱਚ ਇੱਕ ਕੁੜੀ ਨੂੰ ਹੀ ਪਾਤਰ ਬਣਾਇਆ ਜਾਂਦਾ ਹੈ ਜਿਵੇਂ, ਨੀ ਤੂੰ ਮੇਰੇ ਨਾਲ ਧੋਖਾ ਕਰਗਈ, ਨੀ ਮੈ ਤੇਰੇ ਪਿੱਛੇ ਬੰਦਾ ਮਾਰਦੂ, ਨੀ ਤੂੰ ਮੇਰੀ ਤੂੰ ਟੌਰ ਤੇ ਮਰਗਈ ਵਗੈਰਾ ਵਗੈਰਾ।ਅੱਜ ਕੱਲ੍ਹ ਦੇ ਗੀਤਾਂ ਦੀ ਉਮਰ ਵੀ ਬਹੁਤ ਥੋੜੀ ਹੁੰਦੀ ਹੈ ਉਹ ਦੋ ਚਾਰ ਮਹੀਨੇ ਚੱਲਦੇ ਹਨ ਅਤੇ ਵੱਧ ਵਿੱਚ ਓਹਨਾ ਨੂੰ ਕੋਈ ਬੇਰਾ ਬੱਟੇ ਨਹੀ ਸਿਆਣਦਾ । ਇਹਨਾ ਦੇ ਉਲਟ ਪੁਰਾਣੇ ਗੀਤਾ ਦੀ ਉਮਰ ਬਹੁਤ ਲੰਬੀ ਹੈਦੀਦਾਰ ਸੰਧੂ, ਅਮਰ ਚਮਕੀਲਾ, ਮੁਹੰਮਦ ਸਦੀਕ, ਸੁਰਿੰਦਰ ਸ਼ਿੰਦਾ, ਕੁਲਦੀਪ ਮਾਣਕ, ਕਰਤਾਰ ਰਮਲਾ,ਵਰਗਿਆ ਦੇ ਅੱਜ ਕੱਲ੍ਹ ਵੀ ਬੜੇ ਨਵੇਂ ਨਕੋਰ ਜਾਪਦੇ ਹਨ ਅਤੇ ਅੱਜ ਕੱਲ ਖੁਸ਼ੀ ਦੇ ਮੌਕਿਆਂ ਤੇਫਰਮਾਇਸ਼ ਨਾਲ ਪੁਰਾਣੇ ਗੀਤ ਚਲਵਾਏ ਜਾਂਦੇ ਹਨ।
ਅੰਤ ਵਿੱਚ ਅਸੀਂ ਕਹਦੀਏ ਪੁਰਾਣੇ ਗੀਤ ਸੁਣਨ ਵਿੱਚ ਚੰਗੇ ਹੋਣ ਦੇ ਨਾਲ ਨਾਲ ਸੱਭਿਆਚਾਰ ਨਾਲ ਜੋੜਨ ਦਾ ਵੀ ਕੰਮ ਕਰਦੇ ਹਨ ਪਰ ਅੱਜ ਕੱਲ ਵਾਲੇ ਤੋੜਨ ਦਾ ।ਸੋ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣਿਆਂ ਬੱਚਿਆ ਨੂੰ ਪੁਰਾਣੇ ਗੀਤਾ ਬਾਰੇ ਦੱਸੀਏ ਤਾਂ ਜੋਂ ਸਾਡਾ ਸੱਭਿਆਚਾਰ
ਬਰਕਰਾਰ ਰਹੇ।
ਲੇਖਕ
ਸੁਰਿੰਦਰ ਸਿੰਘ 7696280417