You are currently viewing 15 ਰੋਜ਼ਾ ਸਪੈਸ਼ਲ ਹੈਲਥ ਐਂਡ ਵੈਲਨੈਸ ਪ੍ਰੋਗਰਾਮ ਆਯੋਜਿਤ

15 ਰੋਜ਼ਾ ਸਪੈਸ਼ਲ ਹੈਲਥ ਐਂਡ ਵੈਲਨੈਸ ਪ੍ਰੋਗਰਾਮ ਆਯੋਜਿਤ

15 ਰੋਜ਼ਾ ਸਪੈਸ਼ਲ ਹੈਲਥ ਐਂਡ ਵੈਲਨੈਸ ਪ੍ਰੋਗਰਾਮ ਆਯੋਜਿਤ

ਬਠਿੰਡਾ, 7 ਮਾਰਚ ( ਜਗਮੀਤ ਚਹਿਲ ) 

ਡਾਇਰੈਕਟਰ, ਜਨਰਲ ਆਫ਼ ਪੰਜਾਬ ਪੁਲਿਸ (ਡੀ.ਜੀ.ਪੀ.) ਸ਼੍ਰੀ ਦਿਨਕਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਇਸਪੈਕਟਰ ਜਨਰਲ ਪੁਲਿਸ ਸ਼੍ਰੀ ਜਸਕਰਨ ਸਿੰਘ ਬਠਿੰਡਾ ਰੇਂਜ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ. ਭੁਪਿੰਦਰਜੀਤ ਸਿੰਘ ਵਿਰਕ ਦੀ ਨਿਗਰਾਨੀ ਹੇਠ ਪੰਜਾਬ ਪੁਲਿਸ ਦੇ ਓਵਰਵੇਟ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਹੋਰਨਾਂ ਰੋਗਾਂ ਤੋਂ ਪੀੜਤਾਂ ਲਈ 15 ਦਿਨਾਂ ਦਾ ਸਪੈਸ਼ਲ ਹੈਲਥ ਐਂਡ ਵੈਲਨੈਸ ਪ੍ਰੋਗਰਾਮ ਪੁਲਿਸ ਪਬਲਿਕ ਸਕੂਲ ਗਰਾਊਂਡ ਵਿਖੇ ਕਰਵਾਇਆ ਗਿਆ। ਇਹ ਜਾਣਕਾਰੀ ਫਾਰਮੇਸੀ ਅਫਸਰ ਪੁਲਿਸ ਲਾਇਨ ਬਠਿੰਡਾ ਸੁਖਮੰਦਰ ਸਿੰਘ ਸਿੱਧੂ ਨੇ ਸਾਂਝੀ ਕੀਤੀ।

ਇਸ ਦੌਰਾਨ ਹੋਰ ਜਾਣਕਾਰੀ ਦਿੰਦਿਆਂ ਸੁਖਮੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਕੈਂਪ ਦਾ ਉਦਘਾਟਨ ਐਸ.ਪੀ. ਹੈਡ ਕੁਆਰਟਰ ਸ਼੍ਰੀ ਸੁਰਿੰਦਰਪਾਲ ਸਿੰਘ ਵੱਲੋਂ ਕੀਤਾ ਗਿਆ ਸੀ। ਉਸ ਦਿਨ ਤੋਂ ਲੈ ਕੇ ਯੋਗ ਗੁਰੂ ਸ਼੍ਰੀ ਰਾਧੇ ਸ਼ਿਆਮ ਬਾਂਸਲ, ਮੈਡਮ ਮੂਨ ਬਾਂਸਲ ਯੋਗਾ ਇਸਟਰੱਕਟਰ ਅਤੇ ਮੈਡਮ ਚੇਤਨਾ ਯੋਗਾ ਇਸਟਰੱਕਟਰ ਵੱਲੋਂ ਮੈਡੀਟੇਸ਼ਨ ਤੇ ਯੋਗ ਆਸਣ ਕਰਵਾਏ ਗਏ।

ਉਨ੍ਹਾਂ ਦੱਸਿਆ ਕਿ ਮੈਡੀਕਲ ਅਫਸਰ ਪੁਲਿਸ ਹਸਪਤਾਲ ਬਠਿੰਡਾ ਡਾ. ਉਮੇਸ਼ ਗੁਪਤਾ ਸੀਨੀਅਰ ਦੇ ਯਤਨਾਂ ਸਦਕਾ ਮੈਕਸ ਸੁਪਰ ਸਪੈਸਲਿਸਟੀ ਹਸਪਤਾਲ ਦੇ ਗੋਲਡ ਮੈਡਲਿਸਟ ਡਾ. ਈਸ਼ਾ ਪੁਰੀ, ਮਾਸਟਰ ਇਨ ਡਾਇਟੀਅਸ਼ਨ ਐਂਡ ਨਿਊਟਰੀਸ਼ੀਅਨ ਸ਼੍ਰੀ ਮਨਪਰਵੇਸ਼ ਸਿੰਘ ਚਹਿਲ, ਡਬਲਯੂ.ਐਚ.ਓ. ਦੇ ਬਲੱਡ ਪ੍ਰੈਸ਼ਰ ਕੰਟਰੋਲ ਪ੍ਰੋਗਰਾਮ ਦੇ ਸੀਨੀਅਰ ਟਰੀਟਮੈਟ ਸੁਪਰਵਾਈਜਰ ਅਤੇ ਜ਼ਿਲ੍ਹਾ ਕੁਆਡੀਨੇਟਰ ਮੈਡਮ ਰਾਜਵੰਤ ਕੌਰ ਵੱਲੋਂ ਜਾਣਕਾਰੀ ਭਰਪੂਰ ਸ਼ੈਸ਼ਨ ਅਟੈਂਡ ਕੀਤੇ ਗਏ ਤੇ ਹਾਜ਼ਰ ਪੁਲਿਸ ਮਾਲਜਮਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।

ਇਸ ਦੌਰਾਨ ਫਾਰਮੇਸੀ ਅਫਸਰ ਪੁਲਿਸ ਲਾਇਨ ਬਠਿੰਡਾ ਸੁਖਮੰਦਰ ਸਿੰਘ ਸਿੱਧੂ ਵੱਲੋਂ ਵੀ ਰੋਜ਼ਾਨਾ ਸ਼ੈਸ਼ਨ ਦੀ ਸ਼ੁਰੂਆਤ ਸਮੇਂ ਸਮੂਹ ਪੁਲਿਸ ਮੁਲਾਜਮਾਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਣ ਤੇ ਗੰਭੀਰ ਬਿਮਾਰੀਆਂ ਤੋਂ ਪੀੜਤਾਂ ਨੂੰ ਆਪਣੇ ਆਪ ਨੂੰ ਤੰਦਰੁਸਤ, ਤਨਾਅ ਮੁਕਤ ਅਤੇ ਫਿੱਟ ਰੱਖਣ ਲਈ ਘਰੇਲੂ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆ ਵਸਤਾਂ ਨਾਲ ਅਤੇ ਆਪਣਾ ਲਾਈਫ ਸਟਾਇਲ ਬਦਲ ਕੇ ਰੋਜ਼ਾਨਾ ਸੈਰ ਕਰਨਾ ਤੋਂ ਇਲਾਵਾ ਨਮਕ, ਮੈਦਾ, ਤੇਲ ਅਤੇ ਜੰਕ ਫੂਡ ਆਦਿ ਦਾ ਘੱਟ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਗਈ।

 ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜਮਾਂ ਵੱਲੋਂ ਪ੍ਰੋਗਰਾਮ ’ਚ ਹਿੱਸਾ ਲਿਆ ਗਿਆ।