ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਭੁੱਖ ਹੜਤਾਲ ਕੀਤੀ ਗਈ
ਮੋਹਾਲੀ, 6 ਮਾਰਚ (ਗੁਰਲਾਲ ਸਿੰਘ)
ਪੈਨਸ਼ਨਰਜ਼ ਅਤੇ ਯੂ.ਟੀ ਮੁਲਾਜ਼ਮਾਂ ਵੱਲੋਂ ਆਗੂ ਕਰਨਵੀਰ ਸਿੱਘ ਅਤੇ ਸੱਜਣ ਸਿੰਘ ਦੀ ਅਗਵਾਈ ਵਿੱਚ
ਆਪਣੀਆਂ ਮੰਗਾਂ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਂਣ ਲੲੀ ਪੰਜਾਬ ਸਿੱਖਿਆ ਬੋਰਡ ਚੌਂਕ ‘ਚ ਭੁੱਖ ਹੜਤਾਲ ਕੀਤੀ ਗੲੀ। ਉਹਨਾਂ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ ਰੋਸ ਵਜੋਂ ਜੰਮ ਕੇ ਨਾਅਰੇਬਾਜੀ ਕੀਤੀ । ਇਸ ਹੜਤਾਲ ਵਿੱਚ ਵੱਖ ਵੱਖ ਮਹਿਕਮਿਆਂ ਦੇ ਮੁਲਾਜ਼ਮਾਂ ਅਤੇ ਪੈਨਸ਼ਰਾਂ ਨੇ ਸ਼ਿਰਕਤ ਕੀਤੀ ।
ਜਾਣਕਾਰੀ ਦਿੰਦੇ ਹੋਏ ਸੱਜਣ ਸਿੰਘ ਨੇ ਕਿਹਾ ਕਿ ਇਹ ਹੜਤਾਲ 10 ਦਿਨ ਜਾਰੀ ਰਹੇਗੀ। ਉਨ੍ਹਾਂ ਕਿਹਾ ਵਿਭਾਗਾਂ ਦੇ ਪੁਨਰਗਠਨ ਦੇ ਨਾਂ ਥੱਲੇ ਹਜ਼ਾਰਾ ਅਸਾਮੀਆਂ ਨੂੰ ਖਤਮ ਕੀਤਾ ਜਾ ਰਿਹਾ ਹੈ। ਵੱਖ-ਵੱਖ ਬੁਲਾਰਿਆ ਨੇ ਕੱਚੇ ਮੁਲਾਜ਼ਮ ਪੱਕੇ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਖਾਲੀ ਅਸਾਮੀਆਂ ਭਰਨ, ਆਸ਼ਾ ਵਰਕਰ, ਅੰਗਨਵਾੜੀ ਵਰਕਰ , ਮਿਡ-ਡੇ-ਮੀਲ ਵਰਕਰਾਂ ਦੀਆਂ ਪੂਰੀਆਂ ਤਨਖਾਹਾ ਦੇਣ ਸੰਬੰਧੀ ਸਰਕਾਰ ਨੂੰ ਅਪੀਲ ਕੀਤੀ ।
ਇਸ ਮੋਹਨ ਸਿੰਘ, ਕਰਤਾਰ ਸਿੰਘ, ਕਰਨਬੀਰ ਢਿੱਲੋ, ਸੱਤ ਪ੍ਰਕਾਸ਼ ’ਤੇ ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਦੇ ਹੋਰ ਨੁਮਾਇੰਦੇ ਹਾਜ਼ਰ ਸਨ।