ਆਖਿਰ ਕੀ ਗੁਨਾਹ ਹੈ ਨੌਦੀਪ ਕੌਰ ਗੰਧੜ ਦਾ ?
ਕੀ ਹੱਕ ਲਈ ਲੜ੍ਹਨਾ ਗੁਨਾਹ ਹੈ ?
ਸ੍ਰੀ ਮੁਕਤਸਰ ਸਾਹਿਬ, 8 ਫਰਵਰੀ ( ਪਰਗਟ ਸਿੰਘ )
ਸੋਸ਼ਲ ਮੀਡੀਆ ਤੇ ਕੁਝ ਦਿਨਾਂ ਤੋਂ ਇੱਕ ਪੰਜਾਬ ਦੀ ਧੀ ਨੌਦੀਪ ਕੌਰ ਦੀ ਫੋਟੋ ਵਾਇਰਲ ਹੋ ਰਹੀ ਹੈ। ਜਿਸ ਬਾਰੇ ਅੰਦਾਜ਼ਾ ਲਗਾਇਆ ਦਾ ਸਕਦਾ ਹੈ ਕਿ ਇਸ ਧੀ ਉੱਪਰ ਦਿੱਲੀ ਪੁਲਿਸ ਵੱਲੋਂ ਕਾਫੀ ਅਤਿੱਆਚਾਰ ਕੀਤਾ ਜਾ ਰਿਹਾ ਹੈ । ਜਿਸ ਨੂੰ ਲੈ ਕੇ ਪੰਜਾਬ ਭਰ ‘ਚ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ ।
ਆਖਿਰ ਨੌਂਦੀਪ ਕੌਰ ਦਾ ਕਸੂਰ ਕੀ ਹੈ ?
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਅੰਦਰ ਪੈਂਦੇ ਪਿੰਡ ਗੰਧੜ ਦੀ ਨੌਦੀਪ ਕੌਰ ਦਿੱਲੀ ਵਿਖੇ ਕੁੰਡਲੀ ਬਾਰਡਰ ਨੇੜ੍ਹੇ ਇਕ ਫੈਕਟਰੀ ’ਚ ਨੌਕਰੀ ਕਰਦੀ ਸੀ। ਕਿਸਾਨ ਅੰਦੋਲਨ ਦੇ ਸ਼ੁਰੂ ਹੁੰਦਿਆ ਹੀ ਉਹ ਉਸ ਨਾਲ ਜੁੜ ਗਈ। ਇਸ ਤੋਂ ਨਾਰਾਜ਼ ਹੋ ਕੇ ਫੈਕਟਰੀ ਮਾਲਕਾਂ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਪਰ ਇਸ ਦੌਰਾਨ ਨੌਦੀਪ ਕੌਰ ‘ਮਜ਼ਦੂਰ ਅਧਿਕਾਰ ਸੰਗਠਨ’ (ਐੱਮ. ਏ. ਐੱਸ.) ਨਾਲ ਜੁੜ ਗਈ ਅਤੇ ਇਸ ਸੰਗਠਨ ਵੱਲੋਂ ਦੋ ਫੈਕਟਰੀਆਂ ਦੇ ਮਜ਼ਦੂਰਾਂ ਦੀਆਂ ਕੋਰੋਨਾ ਮਹਾਮਾਰੀ ਸਮੇਂ ਦੀਆਂ ਤਨਖਾਹਾਂ ਲੈਣ ਲਈ ਸੰਘਰਸ਼ ਕੀਤਾ। ਨੌਦੀਪ ‘ਤੇ ਹੋਏ ਅੱਤਿਆਚਾਰ ਖ਼ਿਲਾਫ਼ ਅੱਜ ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਸੂਬੇ ਭਰ ‘ਚ ਵਧੇਰੇ ਥਾਵਾਂ ਤੇ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ ।