ਕਦੇ ਮੂੰਹ ਸ਼ੇਰਾਂ ਦੇ ਪਾੜ੍ਹ ਦਿੰਦੇ
ਕਦੇ ਰੇਲਾਂ ਅੱਗੇ ਪੈਂਦੇ
ਜ਼ੁਲਮਾਂ ਨੂੰ ਰੋਕਣ ਲਈ
ਸੂਰਮੇ ਸਦਾ ਹੀ ਮੂਹਰੇ ਰਹਿੰਦੇ
ਨਾ ਪਰਖ਼ ਤੂੰ ਸਾਡੇ ਹੌਂਸਲੇ ਨੂੰ
ਵੇਖ ਸਬਰ ਸਾਡੇ ਵਿੱਚ ਕਿੰਨ੍ਹਾਂ
ਪੰਜਾਬ ਦੇ ਜੰਮਿਆਂ ਨੂੰ ਮਿੱਤਰਾ ਨਿੱਤ ਮੁਹਿੰਮਾਂ
ਉੱਜੜ ਕੇ ਵੱਸਣਾ ਸਿੱਖ ਲਿਆ
ਜਦ ਵੈਰੀ ਪਾਈਆਂ ਵੰਡਾਂ
ਆਪਣਿਆਂ ਦੀਆਂ ਲਾਸ਼ਾਂ ਲੰਘ ਆਏ
ਲੈ ਸੀਨੇ ਬੋਝ ਦੀਆਂ ਪੰਡਾਂ
ਨਹੀਂ ਭੁੱਲੇ ਓਹਨਾਂ ਵਕਤਾਂ ਨੂੰ
ਸੀਨੇ ਦਰਦ ਹੈ ਮਿੰਨ੍ਹਾਂ-ਮਿੰਨ੍ਹਾਂ
ਪੰਜਾਬ ਦੇ ਜੰਮਿਆਂ ਨੂੰ ਮਿੱਤਰਾ ਨਿੱਤ ਮੁਹਿੰਮਾਂ
ਨਾ ਘੂਰ ਸਾਡੀਆਂ ਅਣਖਾਂ ਨੂੰ
ਅਸੀਂ ਹੈਂਕੜ ਕਦੇ ਨਾ ਸਹਿੰਦੇ
ਫਾਂਸੀ ਦੇ ਰੱਸੇ ਚੁੰਮਣ ਲਈ
ਅਸੀਂ ਸਦਾ ਹੀ ਕਾਹਲੇ ਰਹਿੰਦੇ
ਆ ਵਿੱਚ ਮੈਦਾਨੇ ਵੇਖ ਲਵੀਂ
ਹੈ ਜ਼ੋਰ ਤੇਰੇ ਵਿੱਚ ਜਿੰਨ੍ਹਾਂ
ਪੰਜਾਬ ਦੇ ਜੰਮਿਆਂ ਨੂੰ ਮਿੱਤਰਾ ਨਿੱਤ ਮੁਹਿੰਮਾਂ
ਸੁਖਵੀਰ ਸਿੰਘ ਮੁਕਤਸਰ