You are currently viewing ਆਖਰੀ ਸਾਹ ਤੱਕ ਆਪਣੇ ਹੱਕਾਂ ਲਈ ਸੰਘਰਸ਼ ਕਰਾਂਗੇ – ਜਗਸੀਰ ਸਿੰਘ

ਆਖਰੀ ਸਾਹ ਤੱਕ ਆਪਣੇ ਹੱਕਾਂ ਲਈ ਸੰਘਰਸ਼ ਕਰਾਂਗੇ – ਜਗਸੀਰ ਸਿੰਘ

 

ਡਰਨ ਵਾਲੀ ਕੌਮ ਚੋਂ ਨਹੀ

  ਨਵੀਂ ਦਿੱਲੀ 31 ਜਨਵਰੀ (ਗੁਰਲਾਲ ਸਿੰਘ)

                                                 ਸੋਸ਼ਲ ਮੀਡੀਆਂ ਤੇ ਇੱਕ ਸਿੱਖ ਨੌਜੁਵਾਨ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਜਿਸ ਦੇ ਸਿਰ ਤੇ ਡੂਘੀ ਸੱਟ ਲੱਗੀ ਹੈ ਤੇ ਖੂਨ ਵਹਿਦਾ ਨਜ਼ਰ ਆ ਰਿਹਾ ਹੈ । ਇਸ ਨੋਜ਼ਵਾਨ ਦਾ ਨਾਮ ਜਗਸੀਰ ਸਿੰਘ ਹੈ । ਇਹ  ਪਿੰਡ ਪਦੇੜ ਦਾ ਰਹਿਣ ਵਾਲਾ ਹੈ । ਸਥਾਨਕ ਲੋਕ ਇਸਨੂੰ ਜੱਗੀ ਬਾਬੇ ਦੇ ਨਾਮ ਤੋਂ ਜਾਣਦੇ ਹਨ।  ਇਹ ਸਿੱਖ ਪਹਿਲੇ ਦਿਨ ਤੋਂ ਕਿਸਾਨੀ ਸੰਘਰਸ਼ ਚ ਯੋਗਦਾਨ ਪਾ ਰਿਹਾ ਹੈ ।  ਦਿੱਲੀ ਪੁਲਿਸ ਦੁਆਰਾ ਕੀਤੀ ਗਈ ਲਾਠੀਚਾਰਜ ਦੌਰਾਨ ਜੱਗੀ ਬਾਬਾ ਜਖਮੀ ਹੋਏ  ।  

                                                ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਗਸੀਰ ਸਿੰਘ ਨੇ ਕਿਹਾ ਕਿ ਅਸੀ ਡਰਨ ਵਾਲੀ ਕੌਮ ਨਹੀ । ਆਪਣੇ ਆਖਰੀ ਸਾਹ ਤੱਕ ਸੰਘਰਸ਼ ਕਰਦੇ ਰਹਾਗੇ । ਹੱਕ ਲੈ ਕੇ ਹੀ ਵਾਪਸ ਪਰਾਤਾਗੇ ।