You are currently viewing ਸਪਰਸ਼ ਲੈਪਰੋਸੀ ਜਾਗਰੂਕਤਾ ਮੁਹਿੰਮ 30 ਜਨਵਰੀ ਤੋਂ 13 ਫਰਵਰੀ ਤੱਕ

ਸਪਰਸ਼ ਲੈਪਰੋਸੀ ਜਾਗਰੂਕਤਾ ਮੁਹਿੰਮ 30 ਜਨਵਰੀ ਤੋਂ 13 ਫਰਵਰੀ ਤੱਕ

ਸਪਰਸ਼ ਲੈਪਰੋਸੀ ਜਾਗਰੂਕਤਾ ਮੁਹਿੰਮ 30 ਜਨਵਰੀ ਤੋਂ 13 ਫਰਵਰੀ ਤੱਕ

ਬਠਿੰਡਾ, 28 ਜਨਵਰੀ (ਜਗਮੀਤ ਚਹਿਲ)

ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਅਤੇ ਸਿਵਲ ਸਰਜਨ ਡਾ: ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਹੇਠ 30 ਜਨਵਰੀ 2021 ਤੋਂ 13 ਫਰਵਰੀ 2021 ਤੱਕ ਸਪਰਸ਼ ਲੈਪਰੋਸੀ ਜਾਗਰੂਕਤਾ ਮੁਹਿੰਮ (ਐਂਟੀ ਲੈਪਰੋਸੀ ਪੰਦਰਵਾੜਾ) ਚਲਾਈ ਜਾ ਰਹੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲਾ ਪ੍ਰੋਗਰਾਮ ਅਫਸਰ ਡਾ. ਸੀਮਾ ਗੁਪਤਾ ਨੇ ਦੱਸਿਆ ਕਿ ਇਸ ਸਮੇਂ ਪੂਰੇ ਜ਼ਿਲੇ ਵਿੱਚ 12 ਮਰੀਜ ਇਸ ਪ੍ਰੋਗਰਾਮ ਰਾਹੀਂ ਇਲਾਜ ਲੈ ਰਹੇ ਹਨ ਅਤੇ ਲੈਪਰੋਸੀ (ਕੋਹੜ) ਦਾ ਇਲਾਜ 6 ਮਹੀਨੇ ਤੋਂ ਇਕ ਸਾਲ ਤੱਕ ਚੱਲਦਾ ਹੈ ਅਤੇ ਮਰੀਜ ਬਿਲਕੁਲ ਠੀਕ ਹੋ ਜਾਂਦਾ ਹੈ। ਲੈਪਰੋਸੀ ਦਾ ਇਲਾਜ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ। ਇਸ ਕੌਹੜ ਰੋਗ (ਲੈਪਰੋਸੀ) ਦੀਆਂ ਨਿਸ਼ਾਨੀਆਂ ਜਿਵੇਂ ਕਿ ਪੰਜੇ ਅਤੇ ਉਗਲੀਆਂ ਦਾ ਕੰਮਜੋਰ ਹੋਣਾ, ਅੱਖ ਬੰਦ ਕਰਨ ਵਿੱਚ ਤਕਲੀਫ ਆਉਣਾ, ਸਰੀਰ ਉੱਤੇ ਸੁੰਨ ਦਾਗ, ਨਿਸ਼ਾਨ ਵਿੱਚ ਲਾਲੀ ਅਤੇ ਉਭਰਾਪਣ, ਨਸਾਂ ਦਾ ਮੋਟਾ ਹੋਣਾ ਤੇ ਦਰਦ ਨਾ ਹੋਣਾ ਅਤੇ ਲੈਪਰਾ ਰਿਐਕਸ਼ਨ ਆਦਿ ਹਨ।
ਇਸ ਦੌਰਾਨ ਉਨਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਸਰੀਰ ਤੇ ਅਜਿਹੇ ਚਿੰਨ ਜਾਂ ਲੱਛਣ ਨਜਰ ਆਉਣ ਤਾਂ ਤੁਰੰਤ ਨੇੜੇਲੇ ਹਸਪਤਾਲ ਵਿਖੇ ਚਮੜੀ ਰੋਗਾਂ ਦੇ ਮਾਹਿਰ ਡਾਕਟਰ ਤੋਂ ਜਾਂਚ ਕਰਵਾਈ ਜਾਵੇ ਤਾਂ ਜੋ ਸਹੀ ਸਮੇਂ ਤੇ ਇਸ ਰੋਗ ਦਾ ਇਲਾਜ ਸ਼ੁਰੂ ਕੀਤਾ ਜਾ ਸਕੇ। ਇਸ ਪੰਦਰਵਾੜੇ ਦੌਰਾਨ ਕੋਹੜ ਰੋਗ ਤੋਂ ਬਚਾਓ ਸਬੰਧੀ ਵਿਭਾਗ ਵੱਲੋਂ ਜਨ-ਜਾਗਰੂਕਤਾ ਗਤੀਵਿਧਿਆਂ ਵੀ ਕੀਤੀਆਂ ਜਾਣਗੀਆਂ ।