ਦੀਪ ਸਿੱਧੂ ਨੇ ਲਾਲ ਕਿਲ੍ਹੇ ਤੇ ਕੇਸਰੀ ਝੰਡਾ ਲਹਿਰਾਉਣ ਬਾਰੇ ਦਿੱਤੀ ਜਾਣਕਾਰੀ
ਨਵੀਂ ਦਿੱਲੀ 28 ਜਨਵਰੀ ( ਪਰਗਟ ਸਿੰਘ )
ਗਣਤੰਤਰਤਾ ਦਿਵਸ ਮੌਕੇ ਕਿਸਾਨਾਂ ਵੱਲੋਂ ਕੀਤੀ ਗੲੀ ਪਰੇਡ ਨੂੰ ਲੈ ਕੇ ਦੇਸ਼ ਦਾ ਮਾਹੌਲ ਕਾਫ਼ੀ ਗਰਮਾਇਆ ਹੋਇਆ ਹੈ । ਕਿਸਾਨ ਜਥੇਬੰਦੀਆਂ ‘ਚ ਦੀਪ ਸਿੱਧੂ ਦੁਆਰਾ ਲਾਲ ਕਿਲ੍ਹੇ ‘ਤੇ ਕੇਸਰੀ ਝੰਡਾ ਲਹਿਰਾਉਣ ਨੂੰ ਲੈ ਕੇ ਕਾਫੀ ਰੋਸ ਪਾਇਆ ਜਾ ਰਿਹਾ ਹੈ । ਜਿਸ ਦੀ ਸਚਾਈ ਦੀਪ ਸਿੱਧੂ ਨੇ ਬੁੱਧਵਾਰ ਦੇਰ ਰਾਤ ਨੂੰ ਆਪਣੇ ਫੇਸਬੁੱਕ ਪੇਜ਼ ‘ਤੇ ਲਾਈਵ ਹੋ ਕੇ ਦੱਸੀ । ਉਸ ਨੇ ਆਖਿਆ ਕਿ ਲਾਲ ਕਿਲ੍ਹੇ ਤੇ ਖਾਲਸਾ ਪੰਥ ਦਾ ਝੰਡਾ ਲਹਿਰਾਉਣ ਕਾਰਨ ਮੈਨੂੰ ਜਥੇਬੰਦੀਆਂ ਨੇ ਗਦਾਰ ਦਾ ਸਰਟੀਫਿਕੇਟ ਦਿੱਤਾ ਹੈ ਪਰ ਮੈਂ ਬੇਗੁਨਾਹ ਹਾਂ । ਉਸਨੇ ਕਿਸਾਨ ਜਥੇਬੰਦੀਆਂ ਨੂੰ ਆਖਿਆ ਕਿ ਜੇਕਰ ਮੈਂ ਤੁਹਾਡੀਆਂ ਪਰਤਾਂ ਖੋਲਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਤੁਹਾਨੂੰ ਦਿੱਲੀ ਤੋਂ ਭੱਜਣ ਨੂੰ ਰਾਹ ਨਹੀਂ ਲੱਭਣਾ ।
ਸਿੱਧੂ ਨੇ ਕਿਹਾ ਕਿ ਮੇਰੇ ਖਿਲਾਫ ਜੋ ਨਫ਼ਰਤ ਫੈਲਾਈ ਜਾ ਰਹੀ ਹੈ ਇਹ ਮੈਂ ਕਾਫੀ ਸਮੇਂ ਤੋਂ ਮਹਿਸੂਸ ਕਰ ਰਿਹਾ ਹਾਂ ।ਅਸੀਂ ਕਿਸੇ ਜਨਤਕ ਜਾਇਦਾਦ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ । ਸਭ ਕੁਝ ਸੁਚਾਰੂ ਢੰਗ ਨਾਲ ਹੋਇਆ ਹੈ । ਕਿਸੇ ਨੇ ਸਾਡੇ ‘ਤੇ ਲਾਠੀਚਾਰਜ ਨਹੀਂ ਕੀਤਾ ਅਤੇ ਨਾ ਹੀ ਅਸੀਂ ਕੋਈ ਹਿੰਸਾ ਕੀਤੀ ਹੈ । ਇਸ ਕਰਕੇ ਮੇਰੇ ਖਿਲਾਫ ਲੋਕਾਂ ਨੂੰ ਭੜਕਾਉਣ ਦਾ ਦੋਸ਼ ਨਾ ਲਗਾਇਆ ਜਾਵੇ ।