ਜਾਣੋ ਕਿਸਾਨੀ ਸੰਘਰਸ਼ ‘ਚ ਸ਼ਹੀਦ ਹੋਣ ਵਾਲੇ ਨੌਜਵਾਨ ਬਾਰੇ
ਨਵੀਂ ਦਿੱਲੀ, 27 ਜਨਵਰੀ ( ਦ ਪੀਪਲ ਟਾਈਮ ਬਿਊਰੋ )
ਗਣਤੰਤਰ ਦਿਵਸ ਮੌਕੇ ਦਿੱਲੀ ਵਿਖੇ ITO ਕੋਲ ਕਿਸਾਨ ਪਰੇਡ ‘ਚ ਸ਼ਹੀਦ ਹੋਣ ਵਾਲਾ ਨਵਰੀਤ ਸਿੰਘ ਸੂਬਾ ਯੂਪੀ ਦੇ ਜ਼ਿਲ੍ਹਾ ਰਾਮਪੁਰ ਅਤੇ ਤਹਿਸੀਲ ਬਿਲਾਸਪੁਰ ਅੰਦਰ ਪੈਂਦੇ ਪਿੰਡ ਡਿਬਡਿੱਬਾ ਦਾ ਰਹਿਣ ਵਾਲਾ ਸੀ । ਉਸਦੇ ਦਾਦਾ ਭਾਈ ਹਰਦੀਪ ਸਿੰਘ ਡਿਬਡਿੱਬਾ ਰਾਜਸਥਾਨ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਨ । ਨਵਰੀਤ ਸਿੰਘ ਦਾ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ । ਨੌਜਵਾਨ ਦੀ ਮੌਤ ਦੇ ਕਾਰਨਾਂ ਦੀ ਪੂਰੀ ਪੁਸ਼ਟੀ ਨਹੀਂ ਹੋਈ । ਸੂਤਰਾਂ ਮੁਤਾਬਿਕ ਉਸਦੇ ਸਿਰ ਵਿੱਚ ਪੁਲਿਸ ਦੀ ਗੋਲੀ ਲੱਗੀ ਹੈ ਜਿਸ ਕਾਰਨ ਟਰੈਕਟਰ ਪਲਟ ਗਿਆ ਅਤੇ ਨੌਜਵਾਨ ਮੌਕੇ ‘ਤੇ ਸ਼ਹੀਦ ਹੋ ਗਿਆ । ਇਸ ਮੰਦਭਾਗੀ ਘਟਨਾ ਨੂੰ ਲੈ ਕੇ ਕਿਸਾਨੀ ਅੰਦੋਲਨ ਵਿੱਚ ਸੋਗ ਦੀ ਲਹਿਰ ਫੈਲ ਗੲਈ ਹੈ ।