You are currently viewing ਕਿਸਾਨਾ ਦੀਆਂ ਮੰਗਾ ਪੂਰੀਆਂ ਕਰੇ ਕੇਂਦਰ ਸਰਕਾਰ:- ਦਿਲਬਾਗ ਸਿੰਘ ਗੁਰਾਇਆ

ਕਿਸਾਨਾ ਦੀਆਂ ਮੰਗਾ ਪੂਰੀਆਂ ਕਰੇ ਕੇਂਦਰ ਸਰਕਾਰ:- ਦਿਲਬਾਗ ਸਿੰਘ ਗੁਰਾਇਆ

 

ਕਿਸਾਨੀ ਸੰਘਰਸ਼ ’ਚ ਫਰੀ ਡੀਜ਼ਲ ਵੰਡ ਕੇ ਦਿੱਤਾ ਯੋਗਦਾਨ

ਕਰੂਕਸ਼ੇਤਰ, 25 ਜਨਵਰੀ (ਮਨਿੰਦਰ ਸਿੰਘ)
 ਇੱਥੋਂ ਨੇੜਲੇ ਪਿੰਡ ਠਸਕਾ ਮੀਰਾਂਜੀ ਦੇ ਸਰਪੰਚ ਦਿਲਬਾਗ ਸਿੰਘ ਗੁਰਾਇਆ ਵੱਲੋਂ ਪਿਛਲੇ ਕਰੀਬ ਇੱਕ ਮਹੀਨੇ ਤੋਂ ਫਰੀ ਡੀਜ਼ਲ ਤੇਲ , ਗਰਮ ਕੱਪੜੇ , ਗੱਦੇ ਆਦਿ ਦੀ ਸੇਵਾ ਕੀਤੀ ਜਾ ਰਹੀ ਹੈ। ਦ ਪੀਪੀਲ ਟਾਈਮ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਪੰਚ ਦਿਲਬਾਗ ਸਿੰਘ ਨੇ ਦੱਸਿਆ ਕਿ ਕਿਸਾਨੀ ਸੰਘਰਸ਼ ਦੇ ਚਲਦਿਆਂ ਪਹਿਲੇ ਦਿਨ ਤੋਂ ਕਿਸਾਨਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅੰਦੋਲਨ ਕਰ ਰਹੇ ਹਾਂ। ਜਦ ਤੱਕ ਕਾਲੇ ਕਾਨੂੰਨ ਰੱਦ ਨਹੀ ਕੀਤੇ ਜਾਂਦੇ ਸੰਘਰਸ਼ ਚਲਦਾ ਰਹੇਗਾ।
                              ਕਿਸਾਨਾਂ ਵੱਲੋ ਦਿੱਲੀ ਕੀਤੀ ਜਾਣ ਵਾਲੀ ਟਰੈਕਟਰ ਮਾਰਚ ਬਹੁਤ ਵੱਡੇ ਪੱਧਰ ਤੇ ਕੀਤੀ ਜਾਵੇਗੀ । ਇਹ ਮਾਰਚ ਸ਼ਾਂਤਮਈ ਢੰਗ ਨਾਲ ਹੋਵੇਗਾ । ਉਨ੍ਹਾਂ ਕੇਦਰ ਸਰਕਾਰ ਨੂੰ ਅਪੀਲ ਕੀਤੀ ਕਿ ਮਾਰੂ ਕਾਨੂੰਨਾ ਨੂੰ ਮੁਕੰਮਲ ਤੌਰ ਤੇ ਰੱਦ ਕੀਤਾ ਜਾਵੇ ਤਾਂ ਜੋ ਕਿਸਾਨ ਆਪਣੇ ਘਰਾਂ ਨੂੰ ਪਰਤ ਸਕਣ ।