You are currently viewing ਸ਼ਰੇਆਮ ਦਿੱਤਾ ਜਾ ਰਿਹਾ ਹੈ ਦੁਰਘਟਨਾਵਾਂ ਨੂੰ ਸੱਦਾ

ਸ਼ਰੇਆਮ ਦਿੱਤਾ ਜਾ ਰਿਹਾ ਹੈ ਦੁਰਘਟਨਾਵਾਂ ਨੂੰ ਸੱਦਾ

ਸ਼ਰੇਆਮ ਦਿੱਤਾ ਜਾ ਰਿਹਾ ਹੈ ਦੁਰਘਟਨਾਵਾਂ ਨੂੰ ਸੱਦਾ

       ਪ੍ਰਸ਼ਾਸਨ ਕੁੱਭ ਕਰਨ ਦੀ ਨੀਂਦ ਸੁੱਤਾ

ਐਸ.ਏ ਐਸ ਨਗਰ 23 ਜਨਵਰੀ (ਗੁਰਲਾਲ ਸਿੰਘ)
ਖਰੜ ਤੋਂ ਰੋਪੜ ਐਕਸਪ੍ਰੈਸ ਹਾਈਵੇ ਨੂੰ ਪਾਰ ਕਰਨ ਵੇਲੇ ਲੋਕਾਂ ਦੀ ਜਾਨ ਮੁੱਠੀ ’ਚ ਆ ਜਾਦੀ ਹੈ । ਇਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ । ਹਾਈਵੇ ’ਤੇ ਕੋਈ ਲਾਲ ਅਤੇ ਹਰੀ ਬੱਤੀ ਦਾ ਪ੍ਰਬੰਧ ਨਹੀ ਕੀਤਾ ਗਿਆ , ਜਿਸ ਕਰਕੇ ਇੱਥੋ ਗੁਜ਼ਰਨ ਵਾਲੇ ਲੋਕ ਕਾਹਲੀ ਵਿੱਚ ਰਸਤਾ ਲੈਂਦੇ ਹਨ । ਹਾਈਵੇ ਹੋਣ ਕਾਰਨ ਸਾਧਨ ਤੇਜ਼ ਗਤੀ ਨਾਲ ਲੰਘਦੇ ਹਨ ਜਿਸ ਕਾਰਨ ਕਿਸੇ ਸਮੇਂ ਵੀ ਵੱਡੀ ਦੁਰਘਟਾਨਾ ਵਾਪਰ ਸਕਦੀ ਹੈ । ਰੋਡ ’ਤੇ ਸਪੀਡ ਬਰੇਰਕਰ ਦਾ ਕੋਈ ਪ੍ਰਬੰਧ ਨਹੀ ਕੀਤਾ ਗਿਆ । ਇਥੋਂ ਲੰਘਣ ਸਮੇਂ ਹਾਈਵੇ ਲੋਕਾ ਲਈ ਸਿਰਦਰਦੀ ਦਾ ਕਾਰਨ ਬਣਿਆਂ ਹੋਇਆ ਹੈ।
ਮੇਨ ਹਾਈਵੇ ਹੋਣ ਕਾਰਨ ਇਥੋ ਵੱਡੇ ਸਾਧਨ ਤੇਜ਼ ਗਤੀ ਨਾਲ ਗੁਜਰਦੇ ਹਨ । ਆਪਣੇ ਨਿੱਜੀ ਕੰਮਾਕਾਰਾਂ ਵਾਲੇ ਲੋਕਾਂ ’ਚ ਰੋਡ ਪਾਰ ਕਰਦੇ ਸਮੇਂ ਡਰ ਬਣਿਆਂ ਰਹਿਦਾ ਹੈ । ਰਾਤ ਸਮੇਂ ਜਾ ਧੁੰਦਾ ਦੇ ਦਿਨਾਂ ਵਿੱਚ ਸੜਕ ਪਾਰ ਕਰਨੀ ਬਹੁਤ ਔਖੀ ਹੋ ਜਾਦੀ ਹੈ । ਤੇਜ਼ ਗਤੀ ਵਾਲੇ ਵਾਹਨਾਂ ਨੂੰ ਵਾਹਨ ਚਾਲਕਾ ਵੱਲੋ ਉਸੇਂ ਸਮੇਂ ਕੰਟਰੋਲ ਕਰਨਾ ਮੁਸ਼ਕਲ ਹੁੰਦਾ ਹੈ। ਜੈਬਰਾ ਕਰਾਸਿੰਗ ਹੋਣ ਦੇ ਨਾਲ ਲਾਲ ਅਤੇ ਹਰੀ ਬੱਤੀ ਦਾ ਹੋਣਾ ਬਹੁਤ ਜਰੂਰੀ ਹੈ। ਹਾਲ ਵਿੱਚ ਇਥੇ ਦੁੱਧ ਦੇ ਟੈਂਕਰ ਅਤੇ ਕਾਰ ਦਾ ਜਬਰਦਸਤ ਐਕਸੀਡੈਂਟ ਹੋਇਆ ਹੈ ।
ਖਾਨਪੁਰ, ਦਾਉਮਾਜਰਾ ਅਤੇ ਨਿਰਵਾਨਾ ਦੇ ਨਿਵਾਸੀਆਂ ਵੱਲੋ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ । ਖਰੜ ਤੋਂ ਰੋਪੜ ਐਕਸਪ੍ਰੈਸ ਹਾਈਵੇ ਤੇ ਬੱਤੀਆਂ ਅਤੇ ਰੋੜ ਬਰੇਰਕਰ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਹੋਣ ਵਾਲੀਆਂ ਦੁਰਘਟਾਨਾਵਾਂ ਤੋਂ ਬਚਿਆਂ ਜਾ ਸਕੇ ।