ਰਾਜਿੰਦਰ ਸਿੰਘ ਨੰਬਰਦਾਰ ਦੇ ਹੱਕ ’ਚ ਹੋਈ ਭਰਵੀ ਮੀਟਿੰਗਵਾਰਡ ਵਾਸੀਆਂ ਨੇ ਰਾਜਿੰਦਰ ਸਿੰਘ ਨੂੰ ਜਿਤਾਉਂਣ ਦਾ ਦਿਵਾਇਆ ਵਿਸ਼ਵਾਸ
ਐਸ.ਏ.ਐਸ ਨਗਰ, 21 ਜਨਵਰੀ (ਗੁਰਲਾਲ ਸਿੰਘ)
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜਿਦਰ ਸਿੰਘ ਨੰਬਰਦਾਰ ਦੇ ਹੱਕ ’ਚ ਅੱਜ ਵਾਰਡ ਨੰਬਰ 6 ਦੇ ਵਸਨੀਕਾਂ ਵੱਲੋ ਬੰਗਲਾ ਬਸਤੀ ਅਤੇ ਬਾਲਮੀਕ ਛੋਟੀ ਮਾਜਰੀ ’ਚ ਭਰਮੀ ਮੀਟਿੰਗ ਕੀਤੀ ਗਈ। ਰਾਜਿੰਦਰ ਸਿੰਘ ਦੇ ਯਤਨਾ ਸਦਕਾ ਕੀਤੇ ਗਏ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਨਗਰ ਨਿਵਾਸੀਆਂ ਨੇ ਨੰਬਰਦਾਰ ਨੂੰ ਜਿਤਾਉਣ ਦਾ ਵਿਸਵਾਸ਼ ਦਿਵਾਇਆ ।
ਬੰਗਲਾ ਬਸਤੀ ’ਤੇ ਬਾਲਮੀਕ ਛੋਟੀ ਮਾਜਰੀ ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ਹਾਰ ਪਾ ਕੇ ਚੋਣ ਦੰਗਲ ਵਿੱਚ ਨੰਬਰਦਾਰ ਦਾ ਸਾਥ ਦੇਣ ਦਾ ਵਾਅਦਾ ਕੀਤਾ । ਬਸਤੀ ਦੇ ਮੋਹਤਵਾਰ ਆਗੂ ਸਰਪੰਚ ਪਾਲਾ ਰਾਮ ਦੇ ਸੁਪੱਤਰ ਸੁਭਾਸ਼ ਵੱਲੋਂ ਸਿਰੋਪਾਉ ਪਾਇਆ । ਉਨ੍ਹਾਂ ਲੋਕਾਂ ਨੂੰ ਨੰਬਰਦਾਰ ਦਾ ਸਾਥ ਦੇਣ ਦੀ ਅਪੀਲ ਕੀਤੀ ।
ਲੋਕਾ ਨੇ ਹੱਥ ਖੜੇ ਕਰਕੇ ਨੰਬਰਦਾਰ ਦਾ ਸਾਥ ਦੇਣ ਦਾ ਦਾਅਵਾ ਕੀਤਾ । ਉੱਘੇ ਬਿਲਡਰ ਅਤੇ ਸਮਾਜ ਸੇਵੀ ਸ੍ਰੀ ਰੱਬੀ ਸਿੰਘ ਨੇ ਸਿਰੋਪਾਉ ਪਾ ਕੇ ਮੁਹੱਲੇ ਨੂੰ ਅਪੀਲ ਕੀਤੀ ਕਿ ਨੰਬਰਦਾਰ ਨੂੰ ਵੋਟਾ ਪਾ ਕੇ ਜਿਤਾਇਆ ਜਾਵੇ । ਰਾਜਿੰਦਰ ਸਿੰਘ ਵੱਲੋਂ ਵਾਰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਨ੍ਹਾਂ ਵੱਲੋ ਦੁਬਾਰਾ ਐਮ.ਸੀ ਬਣਨ ਦੇ ਬਾਅਦ ਰਹਿੰਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਇਆ ਜਾਵੇਗਾ
ਇਸ ਮੌਕੇ ਵਾ ਸਮੂਹ ਲਵ-ਕੁਸ਼ ਕਲੱਬ ਦੇ ਪ੍ਰਧਾਨ ਸ੍ਰੀ ਮੋਹਿਤ , ਮਾਸਟਰ ਮਾਮ ਚੰਦ, ਅਸ਼ੋਕ ਬਰਾੜ , ਪਵਨ ਕੁਮਾਰ , ਲਾਲ ਚੰਦ , ਬੀਬੀ ਸਵਰਨ ਕੌਰ , ਜਸਪਾਲ ਕੌਰ ਹਾਜਿਰ ਸਨ।