26 ਜਨਵਰੀ ਨੂੰ ਡਰੋਨ ਉਡਾਉਣ ‘ਤੇ ਰਹੇਗੀ ਮੁੁਕੰਮਲ ਪਾਬੰਦੀ
ਬਠਿੰਡਾ, 19 ਜਨਵਰੀ (ਜਗਮੀਤ ਚਹਿਲ)
ਵਧੀਕ ਜ਼ਿਲਾ ਮੈਜਿਸਟਰੇਟ, ਬਠਿੰਡਾ ਸ੍ਰੀ ਰਾਜਦੀਪ ਸਿੰਘ ਬਰਾੜ ਨੇ ਜ਼ਿਲੇ ਅੰਦਰ 26 ਜਨਵਰੀ (ਦਿਨ ਮੰਗਲਵਾਰ) 2021 ਨੂੰ ਡਰੋਨ ਉਡਾਉਣ ‘ਤੇ ਮੁੁਕੰਮਲ ਤੌਰ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਉਨਾਂ ਵੱਲੋਂ ਇਹ ਹੁਕਮ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰ:2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਾਰੀ ਕੀਤੇ ਗਏ ਹਨ।
ਜ਼ਿਲਾ ਮੈਜਿਸਟਰੇਟ ਨੇ ਜਾਰੀ ਹੁਕਮਾਂ ਵਿੱਚ ਦੱਸਿਆ ਕਿ 26 ਜਨਵਰੀ 2021 ਗਣਤੰਤਰਾ ਦਿਵਸ ਮੌਕੇ ਵੀ.ਆਈ.ਪੀ. ਸੁਰੱਖਿਆ ਅਤੇ ਮੌਜੂਦਾ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲੇ ਅੰਦਰ ਡਰੋਨ ਉੁਡਾਉਣ ‘ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ।