ਸੁੰਦਰ ਸ਼ਾਮ ਅਰੋੜਾ ਵਲੋਂ ਰੈਜੀਡੈਂਟ ਵੈਲਫੇਅਰ ਸੋਸਾਇਟੀ ਵਸੰਤ ਵਿਹਾਰ ਨੂੰ ਦੋ ਲੱਖ ਰੁਪਏ ਦੀ ਗਰਾਂਟ ਦਾ ਚੈਕ

by Admin

ਹੁਸ਼ਿਆਰਪੁਰ, 15 ਜਨਵਰੀ:
ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਵਾਰਡ ਨੰਬਰ 11 ਦੀ ਰੈਜੀਡੈਂਟ ਵੈਲਫੇਅਰ ਸੋਸਾਇਟੀ ਵਸੰਤ ਵਿਹਾਰ ਨੂੰ 2 ਲੱਖ ਰੁਪਏ ਦੀ ਗਰਾਂਟ ਦਾ ਚੈਕ ਸੌਂਪਿਆ ਜਿਸ ਨਾਲ ਸੋਸਾਇਟੀ ਵਲੋਂ 3 ਗੇਟਾਂ ਦੀ ਉਸਾਰੀ ਕਰਵਾਈ ਜਾਵੇਗੀ।
ਸੋਸਾਇਟੀ ਦੇ ਅਹੁਦੇਦਾਰਾਂ ਨੂੰ ਗਰਾਂਟ ਦਾ ਚੈਕ ਦੇਣ ਵੇਲੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੁਸ਼ਿਆਰਪੁਰ ਦੇ ਵੱਖ-ਵੱਖ ਇਲਾਕਿਆਂ ਵਿੱਚ ਲੋੜੀਂਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜਿਨ੍ਹਾਂ ਲਈ ਸਮੇਂ-ਸਮੇਂ ਸਿਰ ਫੰਡ ਜਾਰੀ ਕਰਨ ਦੇ ਨਾਲ-ਨਾਲ ਸਮਾਜਿਕ ਕਾਰਜ ਕਰਨ ਵਾਲੀਆਂ ਸੰਸਥਾਵਾਂ ਨੂੰ ਵੀ ਲੋੜੀਂਦੀਆਂ ਗਰਾਂਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਵਿਕਾਸ ਕਾਰਜਾਂ ਲਈ ਸ਼ਹਿਰ ਦੀਆਂ ਕਈ ਸੋਸਾਇਟੀਆਂ, ਕਮੇਟੀਆਂ ਆਦਿ ਨੂੰ ਜ਼ਰੂਰਤ ਅਨੁਸਾਰ ਗਰਾਂਟਾਂ ਦੇ ਚੈਕ ਦਿੱਤੇ ਜਾ ਰਹੇ ਹਨ ਤਾਂ ਜੋ ਹਰ ਖੇਤਰ ਵਿੱਚ ਵਿਕਾਸ ਕਾਰਜਾਂ ਦੀ ਨਿਰੰਤਰਤਾ ਬਰਕਰਾਰ ਰੱਖੀ ਜਾਵੇ। ਉਨ੍ਹਾਂ ਨੇ ਸੋਸਾਇਟੀ ਦੇ ਅਹੁਦੇਦਾਰਾਂ ਨੂੰ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਵੀ ਜਨਤਕ ਹਿੱਤਾਂ ਵਾਲੇ ਕਾਰਜਾਂ ਲਈ ਪੰਜਾਬ ਸਰਕਾਰ ਵਲੋਂ ਹਰ ਸੰਭਵ ਮਦਦ ਨੂੰ ਯਕੀਨੀ ਬਣਾਇਆ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਸਾਬਕਾ ਕੌਂਸਲਰ ਸੁਦਰਸ਼ਨ ਧੀਰ, ਰਜਨੀਸ਼ ਸੰਦਲ, ਪਵਨ ਜਿੰਦਲ, ਕੁਲਦੀਪ ਤਿਵਾੜੀ, ਕੇ.ਆਰ.ਆਹਲੂਵਾਲੀਆਂ, ਪਰਮਜੀਤ ਸਿੰਘ ਪਰਮਾਰ, ਅਨਿਲ ਸ਼ਰਮਾ, ਮਨਮੋਹਨ ਕਪੂਰ, ਪ੍ਰੇਮ ਕਾਹਲੋਂ, ਠਾਕਰ ਦਾਸ, ਪਵਨ ਕੁਮਾਰ, ਕਮਲੇਸ਼ ਵਾਸੂਦੇਵ, ਆਸ਼ਾ, ਊਸ਼ਾ, ਚਰਨਜੀਤ ਕੌਰ, ਅਸ਼ੋਕ ਕਤਿਆਲ ਅਤੇ ਸੁਰਜੀਤ ਸਿੰਘ ਆਦਿ ਮੌਜੂਦ ਸਨ।