ਪਿੰਡ ਚੁੱਘੇ ਖੁਰਦ ਵਿੱਚ ਡੈਪੋ ਅਧੀਨ ਨਸ਼ਾ ਛਡਾਉ ਅਤੇ ਜਾਗਰੂਕਤਾ ਕੈਂਪ ਆਯੋਜਿਤ
ਬਠਿੰਡਾ, 14 ਜਨਵਰੀ(ਜਗਮੀਤ ਚਹਿਲ)
ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀਨਿਵਾਸਨ ਦੇ ਦਿਸ਼ਾ-ਨਿਰਦੇਸ਼ਾ ਅਤੇ ਐਸ.ਡੀ.ਐਮ ਸ੍ਰੀ ਬੱਬਨਦੀਪ ਸਿੰਘ ਵਾਲੀਆ ਦੀ ਯੋਗ ਅਗਵਾਈ ਹੇਠ ਪਿੰਡ ਚੁੱਘੇ ਖੁਰਦ ਵਿਖੇ ਡੈਪੋ ਪ੍ਰੋਗਰਾਮ ਅਧੀਨ ਨਸ਼ਾ ਛਡਾਉਣ ਅਤੇ ਇਸ ਦੇ ਇਲਾਜ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ।
ਕਲੱਸਟਰ ਅਫ਼ਸਰ-ਕਮ-ਬਲਾਕ ਖੇਤੀਬਾੜੀ ਅਫ਼ਸਰ ਡਾ.ਕੰਵਲ ਕੁਮਾਰ ਦੀ ਪ੍ਰਧਾਨਗੀ ਹੇਠ ਲਗਾਏ ਗਏ ਇਸ ਕੈਂਪ ਵਿੱਚ ਪਿੰਡ ਵਾਸੀਆਂ ਨੂੰ ਨਸ਼ੇ ਦੀ ਮਾੜੀ ਲਾਹਨਤ ਖਿਲਾਫ ਅਤੇ ਨਸ਼ਿਆਂ ਨਾਲ ਹੋਣ ਵਾਲੇ ਸਿਹਤ ਅਤੇ ਆਰਥਿਕ ਨੁਕਸਾਨ ਬਾਰੇ ਜਾਗਰੂਕ ਕੀਤਾ ਗਿਆ। ਇਸ ਕੈਂਪ ਵਿੱਚ ਨਸ਼ਾ ਛੁਡਾਊ ਮੁਹਿੰਮ ਨਾਲ ਜੁੜੇ ਡੈਪੋ, ਸਮਾਜ ਸੇਵੀ ਜੱਥੇਬੰਦੀਆਂ, ਕਲੱਬਾਂ ਦੇ ਆਗੂਆਂ ਅਤੇ ਪਤਵੰਦੇ ਸੱਜਣਾਂ ਨੇ ਭਾਗ ਲਿਆ। ਇਸ ਮੌਕੇ ਉਨਾਂ ਪ੍ਰਣ ਕੀਤਾ ਕਿ ਨਸ਼ਿਆਂ ਦੀ ਲਾਹਨਤ ਵਿਰੁੱਧ ਉਹ ਵੱਡੇ ਪੱਧਰ ਤੇ ਮੁਹਿੰਮ ਜਾਰੀ ਰੱਖਣਗੇ।
ਇਸ ਕੈਂਪ ਵਿੱਚ ਸਿਹਤ ਵਿਭਾਗ ਵੱਲੋਂ ਸ੍ਰੀ ਗੁਰਸੇਵਕ ਸਿੰਘ ਅਤੇ ਸ੍ਰੀਮਤੀ ਰਵਿੰਦਰ ਕੌਰ, ਖੇਤੀਬਾੜੀ ਉੱਪ ਨਿਰੀਖਕ ਸ੍ਰੀਮਤੀ ਕੁਲਵੀਰ ਕੌਰ, ਬੀ.ਟੀ.ਐਮ. ਖੇਤੀਬਾੜੀ ਵਿਭਾਗ ਸ੍ਰੀ ਗੁਰਮਿਲਾਪ ਸਿੰਘ, ਸ਼ਹੀਦ ਭਗਤ ਸਿੰਘ ਕਲੱਬ, ਚੁੱਘੇ ਖੁਰਦ ਦੇ ਪ੍ਰਧਾਨ ਸ੍ਰੀ ਦਲਵੀਰ ਸਿੰਘ ਨੇ ਭਾਗ ਲਿਆ।
ਕੈਂਪ ਦੇ ਅਖੀਰ ਵਿੱਚ ਸ੍ਰੀ ਨਿਰੰਜਨ ਸਿੰਘ, ਸ੍ਰੀ ਜਰਨੈਲ ਸਿੰਘ ਅਤੇ ਸ੍ਰੀ ਪਰਵਿੰਦਰ ਸਿੰਘ ਨੇ ਆਏ ਅਧਿਕਾਰੀਆਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।