ਪਿੰਡ ਲੁਹਾਰਾ ਦਾ ਕਿਸਾਨ ਟਿਕਰੀ ਬਾਰਡਰ ਵਿਖੇ ਹੋਇਆ ਸ਼ਹੀਦ
ਸ੍ਰੀ ਮੁਕਤਸਰ ਸਾਹਿਬ,12 ਜਨਵਰੀ ( ਪਰਗਟ ਸਿੰਘ )
ਜ਼ਿਲ੍ਹੇ ਅੰਦਰ ਪੈਂਦੇ ਪਿੰਡ ਲੁਹਾਰਾ ਦਾ ਕਿਸਾਨ ਜੋ ਕਿ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ‘ਚ ਯੋਗਦਾਨ ਪਾ ਰਿਹਾ ਸੀ ਅੱਜ ਸ਼ਹੀਦ ਹੋ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਅਵਤਾਰ ਸਿੰਘ ਬਰਾੜ( ਮੈਂਬਰ ) ਦਿੱਲੀ ਟਿੱਕਰੀ ਬਾਡਰ ਤੇ ਲੱਗੇ ਕਿਸਾਨ ਮੋਰਚੇ ‘ਤੇ ਕਾਫ਼ੀ ਦਿਨਾਂ ਤੋਂ ਆਪਣੇ ਹੱਕਾਂ ਦੀ ਲੜਾਈ ਲੜ੍ਹ ਰਹੇ ਸਨ । ਅੱਜ ਜਦੋਂ ਉਹ ਟਰਾਲੀ ਵਿੱਚ ਅਰਾਮ ਕਰਨ ਲਈ ਲੰਮੇ ਪਏ ਸਨ ਤਾਂ ਅਚਾਨਕ ਉਨ੍ਹਾਂ ਨੂੰ ਹਾਰਟ ਅਟੈਕ ਆਉਣ ਕਾਰਨ ਉਸਦੀ ਮੌਤ ਹੋ ਗਈ ।