ਐਕਟਿਵ ਕੇਸ ਫਾਇਡਿੰਗ ਮੁਹਿੰਮ ਸਬੰਧੀ ਆਸ਼ਾ ਵਰਕਰਾਂ ਨਾਲ ਸੈਮੀਨਰ ਕੀਤਾ
ਸ੍ਰੀ ਮੁਕਤਸਰ ਸਾਹਿਬ 05 ਜਨਵਰੀ( ਪਰਗਟ ਸਿੰਘ)
ਡਾ ਰੰਜੂ ਸਿੰਗਲਾ ਸਿਵਲ ਸਰਜ਼ਨ ਸ਼੍ਰੀ ਮੁਕਤਸਰ ਸਾਹਿਬ ਅਤੇ ਡਾ ਸੁਨੀਲ ਅਰੋੜਾ ਜ਼ਿਲਾ ਟੀ.ਬੀ ਅਫਸਰ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਕਿਰਨਦੀਪ ਕੌਰ ਸੀਨੀਅਰ ਮੈਡੀਕਲ਼ ਅਫਸਰ ਸੀ.ਐਚ.ਸੀ ਚੱਕ ਸ਼ੇਰੇ ਵਾਲਾ ਦੀ ਅਗਵਾਈ ਹੇਠ ਐਕਟਿਵ ਕੇਸ ਫਾਇਡਿੰਗ ਮੁਹਿੰਮ ਸਬੰਧੀ ਆਸ਼ਾ ਵਰਕਰਾਂ ਨਾਲ ਸੈਮੀਨਰ ਕੀਤਾ ਗਿਆ। ਡਾ ਕਿਰਨਦੀਪ ਕੌਰ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਜੋ ਵਿਅਕਤੀ ਟੀ.ਬੀ ਦੀ ਬਿਮਾਰੀ ਤੋ ਪੀੜਤ ਹੁੰਦਾ ਹੈ। ਉਸ ਨੂੰ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਸ ਬਿਮਾਰੀ ਦੀ ਦਵਾਈ ਮੁਫਤ ਦਿੱਤੀ ਜਾਂਦੀ ਹੈ। ਇਸ ਬਿਮਾਰੀ ਦੇ ਸ਼ੁਰੂ ਵਿੱਚ ਹੀ ਪਤਾ ਲੱਗਾ ਜਾਣ ਤੇ ਵਿਅਕਤੀ ਵੱਲੋਂ ਘਰ ਵਿੱਚ ਰਿਹ ਕਿ ਹੀ ਇਲਾਜ਼ ਕਰਵਾਇਆ ਜਾ ਸਕਦਾ ਹੈ। ਪ੍ਰੰਤੂ ਕਈ ਵਾਰ ਆਮ ਲੋਕਾਂ ਨੂੰ ਇਸ ਬਿਮਾਰੀ ਦੇ ਲੱਛਣਾਂ ਬਾਰੇ ਜਾਣਕਾਰੀ ਨਾ ਹੋਣ ਕਰਕੇ ਅਤੇ ਸਮੇਂ ਸਿਰ ਇਲਾਜ਼ ਨਾ ਹੋਣ ਕਰਕੇ ਕਈ ਵਿਅਕਤੀਆਂ ਦੀ ਮੌਤ ਵੀ ਹੋ ਜਾਂਦੀ ਹੈ ਅਤੇ ਉਸ ਵਿਅਕਤੀ ਦੇ ਪਰਿਵਾਰਿਕ ਮੈਂਬਰਾਂ ਜਾਂ ਉਸ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਵੀ ਟੀ.ਬੀ ਹੋਣ ਦਾ ਖਤਰਾ ਹੁੰਦਾ ਹੈ। ਇਸ ਲਈ ਇਸ ਬਿਮਾਰੀ ਦੇ ਲੱਛਣਾਂ ਦਾ ਪਤਾ ਲਗਉਣ ਲਈ ਆਸ਼ਾ ਵਰਕਰਾਂ ਨੂੰ ਘਰ ਘਰ ਜਾ ਕੇ ਟੀ.ਬੀ ਦੇ ਸ਼ੱਕੀ ਮਰੀਜਾਂ ਦੀ ਭਾਲ ਕਰਨ ਲਈ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬਲਕਰਨ ਸਿੰਘ, ਸੁਰਿੰਦਰ ਕੁਮਾਰ ਟੀ.ਬੀ ਸੁਪਰਵਾਈਜਰ ਨੇ ਜਾਣਕਾਰੀ ਦਿੱਤੀ ਕੇ ਇਹ ਸਰਵੇ 14 ਜਨਵਰੀ 2021 ਤੱਕ ਕੀਤਾ ਜਾਵੇਗਾ। ਡਾ ਵਰਣ ਵਰਮਾ ਨੋਡਲ ਅਫਸਰ ਨੇ ਜਾਣਕਾਰੀ ਦਿੱਤੀ ਕਿ ਇਸ ਬਿਮਾਰੀ ਦਾ ਟੈਸਟ ਕਰਨ ਲਈ ਸੀ.ਐਚ.ਸੀ ਚੱਕ ਸ਼ੇਰੇ ਵਾਲਾ ਅਤੇ ਸੀ.ਐਚ.ਸੀ ਬਰੀ ਵਾਲਾ ਵਿਖੇ ਸਹੂਲਤਾਂ ਮੌਜੂਦ ਹਨ ਅਤੇ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਸੀ.ਬੀ.ਨਾਟ ਮਸ਼ੀਨਾਂ ਮੌਜੂਦ ਹਨ। ਇਸ ਬਿਮਾਰੀ ਦਾ ਸਾਰਾ ਇਲਾਜ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਤੇ ਡਾ ਜਤਿੰਦਰ ਪਾਲ ਸਿੰਘ ਮੈਡੀਕਲ ਅਫਸਰ, ਗੁਰਚਰਨ ਸਿੰਘ ਬੀ.ਈ.ਈ, ਪਰਮਜੀਤ ਸਿੰਘ ਮਲਟੀਪਰਪ ਹਲੈਥ ਸੁਪਰਵਾਈਜਰ ਅਤੇ ਮਨਜੀਤ ਸਿੰਘ ਮਲਟੀਪਰਪਜ ਹੈਲਥ ਵਰਕਰ ਤੋਂ ਇਲਾਵਾ ਸਮੂਹ ਆਸ਼ਾ ਵਰਕਰ ਮੌਜੂਦ ਸਨ।