You are currently viewing ਕ੍ਰਿਸਮਸ ਦੇ ਤਿਉਹਾਰ ਦੇ ਮੱਦੇਨਜ਼ਰ ਸ਼ਰਧਾਲੂਆਂ ਲਈ ਰਾਤ 10 ਤੋਂ ਸਵੇਰੇ 5 ਵਜੇ ਤੱਕ ਰਾਤ ਦੇ ਕਰਫਿਊ ਵਿੱਚ ਛੋਟ-ਜ਼ਿਲਾ ਮੈਜਿਸਟੇ੍ਰਟ

ਕ੍ਰਿਸਮਸ ਦੇ ਤਿਉਹਾਰ ਦੇ ਮੱਦੇਨਜ਼ਰ ਸ਼ਰਧਾਲੂਆਂ ਲਈ ਰਾਤ 10 ਤੋਂ ਸਵੇਰੇ 5 ਵਜੇ ਤੱਕ ਰਾਤ ਦੇ ਕਰਫਿਊ ਵਿੱਚ ਛੋਟ-ਜ਼ਿਲਾ ਮੈਜਿਸਟੇ੍ਰਟ

ਬਠਿੰਡਾ, 25 ਦਸੰਬਰ : (Jagmeet chahal) ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਹੁਕਮ ਜਾਰੀ ਕੀਤਾ ਹੈ ਕਿ ਕ੍ਰਿਸਮਸ ਦੇ ਤਿਉਹਾਰ ਦੇ ਮੱਦੇਨਜ਼ਰ ਚਰਚਾਂ ਦਾ ਦੌਰਾ ਕਰਨ ਵਾਲੇ ਸ਼ਰਧਾਲੂਆਂ ਲਈ ਰਾਤ 10 ਤੋਂ ਸਵੇਰੇ 5 ਵਜੇ ਤੱਕ ਰਾਤ ਦੇ ਕਰਫਿਊ ਵਿੱਚ ਛੋਟ ਹੋਵੇਗੀ।

ਜ਼ਿਲਾ ਮੈਜਿਸਟ੍ਰੇਟ ਨੇ ਜਾਰੀ ਹੁਕਮਾਂ ਅਨੁਸਾਰ ਕਿਹਾ ਕਿ ਸਬੰਧਤ ਚਰਚਾਂ ਦੇ ਪ੍ਰਬੰਧਕ ਸ਼ਖਤੀ ਨਾਲ ਕੋਵਿਡ-19 ਦੀਆਂ ਹਦਾਇਤਾਂ ਨੂੰ ਯਕੀਨੀ ਬਣਾਉਣਗੇ। ਹੁਕਮਾਂ ਅਨੁਸਾਰ ਮੂੰਹ ‘ਤੇ ਮਾਸਕ ਪਹਿਨਣਾ, ਸਮਾਜਿਕ ਦੂਰੀ ਬਣਾਈ ਰੱਖਣਾ, ਘੱਟੋਂ-ਘੱਟ 6 ਫੁੱਟ ਦੂਰੀ ਦੇ 2 ਵਿਅਕਤੀ ਤੇ ਅਕਸਰ ਹੱਥ ਧੋਣਾ। ਅੰਦਰੂਨੀ 100 ਵਿਅਕਤੀਆਂ ਅਤੇ ਬਾਹਰੀ 250 ਵਿਅਕਤੀਆਂ ਦੇ ਸਮਾਜਿਕ ਇਕੱਠਾਂ ‘ਤੇ ਪਾਬੰਦੀ ਦੀ ਪਾਲਣਾ ਕਰਨਗੇ।
ਇਨਾਂ ਦਿਸਾ-ਨਿਰਦੇਸਾਂ ਦੀ ਕਿਸੇ ਵੀ ਤਰਾਂ ਦੀ ਉਲੰਘਣਾ, ਆਫਤ ਪ੍ਰਬੰਧਨ ਐਕਟ, 2005 ਦੀ ਧਾਰਾ 51 ਤੋਂ 60 ਦੇ ਤਹਿਤ, ਭਾਰਤ ਦੰਡ ਕੋਡ ਆਈ.ਪੀ.ਸੀ ਦੀ ਧਾਰਾ 188 ਦੇ ਤਹਿਤ ਕਾਨੂੰਨੀ ਕਾਰਵਾਈ ਕਰਨ ਦੇ ਨਾਲ-ਨਾਲ ਜੁਰਮਾਨਾਯੋਗ ਹੋਵੇਗੀ।