You are currently viewing A memorial of Master Tara Singh will be erected
A memorial of Master Tara Singh will be erected

A memorial of Master Tara Singh will be erected

ਅੰਮ੍ਰਿਤਸਰ, 24 ਜੂਨ ( ਆਸ਼ੀਸ਼  )

ਪੰਜਾਬ ਸਰਕਾਰ ਵੱਲੋਂ ਪੰਥਕ ਆਗੂ ਮਾਸਟਰ ਤਾਰਾ ਸਿੰਘ ਦੀ ਯਾਦ ਵਿਚ ਅੱਜ ਬੜੀ ਹੀ ਸਾਦਗੀ ਢੰਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਰਾਜ ਪੱਧਰੀ ਸਮਾਗਮ ਮਨਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ, ਮਾਸਟਰ ਜੀ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਅਧਿਕਾਰੀਆਂ ਨੇ ਮਾਸਟਰ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਕਿਹਾ ਕਿ ਸਰਕਾਰ ਵੱਲੋਂ ਜੰਗ-ਏ-ਆਜ਼ਾਦੀ ਮਿਊਜੀਅਮ ਵਿਖੇ ਮਾਸਟਰ ਤਾਰਾ ਸਿੰਘ ਜੀ ਦੀ ਯਾਦਗਾਰ ਬਣਾਈ ਜਾਵੇਗੀ ਜਿਥੇ ਉਨਾਂ ਦੀਆਂ ਯਾਦਗਾਰੀ ਵਸਤੂਆਂ ਨੂੰ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਇਸ ਸਬੰਧੀ ਉਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਵੀ ਕਰ ਲਈ ਗਈ ਹੈ|

ਸ੍ਰ ਢਿਲੋਂ ਨੇ ਦੱਸਿਆ ਕਿ ਮਾਸਟਰ ਤਾਰਾ ਸਿੰਘ ਜੀ ਦੀ ਜੀਵਨੀ ਨਾਲ ਸਬੰਧਤ ਚਿੰਨ ਇਸ ਯਾਦਗਾਰ ਵਿੱਚ ਰੱਖੇ ਜਾਣਗੇ। ਉਨਾਂ ਕਿਹਾ ਕਿ ਇਨਾਂ ਚਿੰਨਾਂ ਤੋਂ ਦੇਸ਼ ਦੀ ਨੌਜਵਾਨ ਪੀੜੀ ਪ੍ਰੇਰਨਾ ਲੈ ਸਕੇਗੀ। ਉਨਾਂ ਕਿਹਾ ਕਿ ਮਾਸਟਰ ਜੀ ਦੇ ਪਦ ਚਿੰਨਾਂ ਤੇ ਚੱਲ ਕੇ ਹੀ ਅਸੀਂ ਚੰਗਾ ਜੀਵਨ ਬਤੀਤ ਕਰ ਸਕਦੇ ਹਾਂ। ਉਨਾਂ ਦੱਸਿਆ ਕਿ ਮਾਸਟਰ ਜੀ ਨੇ ਧਾਰਮਿਕ ਜੀਵਨ ਦੇ ਨਾਲ ਨਾਲ ਰਾਜਨੀਤਕ ਖੇਤਰ ਵਿੱਚ ਵੀ ਕਾਫੀ ਯੋਗਦਾਨ ਪਾਇਆ ਹੈ ਅਤੇ ਇਕ ਲੇਖਕ ਵਜੋਂ ਵੀ ਕਈ ਕਿਤਾਬਾਂ ਲਿਖ ਕੇ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ।

ਇਸ ਮੌਕੇ ਮਾਸਟਰ ਜੀ ਦੇ ਪਰਿਵਾਰਕ ਮੈਂਬਰ ਸ੍ਰੀਮਤੀ ਕਿਰਨਜੋਤ ਕੋਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਸਟਰ ਤਾਰਾ ਸਿੰਘ ਪੰਥ ਦੇ ਉਹ ਆਗੂ ਸਨ, ਜੋ ਪੀੜੀ ਦਰ ਪੀੜੀ ਲੋਕ ਦਿਲਾਂ ‘ਤੇ ਰਾਜ ਕਰਦੇ ਰਹਿਣਗੇ। ਉਨਾਂ ਦੱਸਿਆ ਕਿ ਮਾਸਟਰ ਜੀ ਨੇ ਹਮੇਸ਼ਾਂ ਹੀ ਦੇਸ਼ ਅਤੇ ਧਰਮ ਦੀ ਖਾਤਰ ਆਪਣੀ ਜਿੰਦਗੀ ਬਸਰ ਕੀਤੀ ਹੈ। ਉੋਨਾਂ ਕਿਹਾ ਕਿ ਮਾਸਟਰ ਜੀ ਨੇ ਬਿਨਾਂ ਕਿਸੇ ਲਾਲਚ ਤੇ ਆਪਣੇ ਆਪ ਨੂੰ ਸਿਆਸਤ ਦੇ ਨਾਲ ਨਾਲ ਧਰਮ ਨੂੰ ਵੀ ਜੋੜੀ ਰੱਖਿਆ ਹੈ।

 

ਮਾਸਟਰ ਜੀ ਦੇ ਪਰਿਵਾਰਕ ਮੈਂਬਰ ਪ੍ਰੋ: ਜਸਪ੍ਰੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਸਟਰ ਜੀ ਇਕ ਰਾਜਨੀਤਕ, ਧਾਰਮਿਕ ਤੋਂ ਇਲਾਵਾ ਇਕ ਚੰਗੇ ਲੇਖਕ ਵੀ ਸਨ । ਉਨਾਂ ਦੱਸਿਆ ਕਿ ਮਾਸਟਰ ਜੀ ਵੱਲੋਂ ਕਈ ਪੁਸਤਕਾਂ ਲਿਖੀਆਂ ਗਈਆਂ ਹਨ। ਉਨਾਂ ਕਿਹਾ ਕਿ ਉਹ ਕੌਮ ਦੇ ਅਜਿਹੇ ਆਗੂ ਸਨ, ਜਿੰਨਾਂ ਨੇ ਸਾਰੀ ਉਮਰ ਪੰਥ ਦੇ ਭਲੇ ਅਤੇ ਇਕਜੁਟਤਾ ਲਈ ਕੰਮ ਕੀਤਾ ਅਤੇ ਆਪਣਾ ਨਿੱਜ ਤਿਆਗ ਦਿੱਤਾ। ਮਾਸਟਰ ਤਾਰਾ ਸਿੰਘ ਦੇ ਪੋਤ ਨੁੰਹ ਡਾ. ਜਸਪ੍ਰੀਤ ਕੌਰ ਨੇ ਉਨਾਂ ਦੇ ਸੁੰਤਰਤਾ ਸੰਗਰਾਮ, ਗੁਰਦੁਆਰਾ ਸੁਧਾਰ ਲਹਿਰ, ਪੰਜਾਬੀ ਸੂਬੇ ਦੇ ਯੋਗਦਾਨ ਨੂੰ ਯਾਦ ਕਰਦੇ ਕਈ ਅਣਛੂਹੇ ਵਰਕੇ ਸਰੋਤਿਆਂ ਨਾਲ ਸਾਂਝੇ ਕੀਤੇ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਮਾਸਟਰ ਜੀ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਤ ਵੀ ਕੀਤਾ ਗਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ, ਸ੍ਰ ਰਜਿੰਦਰ ਸਿੰਘ ਮੂਧਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਸ੍ਰ ਨਰਿੰਦਰਜੀਤ ਸਿੰਘ ਪਨੂੰ ਸਮਾਜ ਭਲਾਈ ਅਫਸਰ, ਸ੍ਰ ਸਤਿੰਦਰਬੀਰ ਸਿੰਘ ਜਿਲਾ ਸਿਖਿਆ ਅਫਸਰ ਸੈਕੰਡਰੀ ਤੋ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।

A memorial of Master Tara Singh will be erected