*ਤੇਲ ਕੰਪਨੀਆਂ ਦੇ ਅੰਨੇ ਮੁਨਾਫ਼ੇ ਲਈ ਜਨਤਾ ਦੀ ਸ਼ਰੇਆਮ ਲੁੱਟ ਕਰਵਾ ਰਹੀ ਹੈ ਸਰਕਾਰ : ਅਮਨ ਅਰੋੜਾ*

*👉14 ਦਿਨਾਂ ਤੋਂ ਲਗਾਤਾਰ ਮਹਿੰਗੇ ਹੋ ਰਹੇ ਡੀਜ਼ਲ ਪੈਟਰੋਲ ਨੇ ਹੋਰ ਭੜਕਾਈ ਮਹਿੰਗਾਈ ਦੀ ਅੱਗ: ਆਪ*
*👉🏿ਬੇਕਾਬੂ ਤੇਲ ਦੀਆਂ ਕੀਮਤਾਂ ਨੂੰ ਕਾਬੂ ਨਾ ਕੀਤਾ ਤਾਂ ਸਘੰਰਸ ਦਾ ਸਾਹਮਣਾ ਕਰਨ ਲਈ ਤਿਆਰ ਰਹੇ ਮੋਦੀ ਸਰਕਾਰ*
*ਚੰਡੀਗੜ 21 ਜੂਨ 2020*(ਗੁਰਲਾਲ ਸਿੰਘ)
ਆਮ ਆਦਮੀ ਪਾਰਟੀ ਨੇ 14 ਦਿਨਾ ਤੋਂ ਡੀਜ਼ਲ ਪੈਟਰੋਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਦਾ ਜ਼ੋਰਦਾਰ ਵਿਰੋਧ ਕਰਦੇ ਹੋਏ ਕੇਂਦਰ ਦੀ ਮੋਦੀ ਸਰਕਾਰ ਉੱਤੇ ਤੇਲ ਦੀਆਂ ਕੰਪਨੀਆਂ ਹੱਥੋਂ ਆਮ ਜਨਤਾ ਦੀ ਅੰਨੀ ਲੁੱਟ ਕਰਾਉਣ ਦੇ ਗੰਭੀਰ ਇਲਜ਼ਾਮ ਲਗਾਏ ਹਨ ਆਪ ਹੈੱਡ ਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਅਮਨ ਅਰੋੜਾ ਨੇ ਤੱਥਾਂ ਅਤੇ ਅੰਕੜਿਆਂ ਨਾਲ ਮੋਦੀ ਸਰਕਾਰ ਨੂੰ ਘੇਰਦਿਆਂ ਪੁੱਛਿਆ ਕਿ ਜਦੋਂ ਕੋਰੋਨਾ ਮਹਾਂਮਾਰੀ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਚ ਕੱਚੇ ਤੇਲ ਦੀਆਂ ਕੀਮਤਾਂ ਚ ਇਤਿਹਾਸਕ ਗਿਰਾਵਟ ਜਾਰੀ ਹੈ ਤਾਂ ਭਾਰਤ ਵਿੱਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਲਗਾਤਾਰ ਕਿਉਂ ਵਧਾਈਆਂ ਜਾ ਰਹੀਆਂ ਹਨ ਅਮਨ ਅਰੋੜਾ ਨੇ ਦੱਸਿਆ ਕਿ ਅੱਜ ਅੰਤਰਰਾਸ਼ਟਰੀ ਬਾਜ਼ਾਰ ਚ ਕੱਚੇ
ਤੇਲ ਦੀ ਕੀਮਤ ਪ੍ਰਤੀ ਬੈਰਲ 32 ਤੋਂ 35 ਅਮਰੀਕੀ ਡਾਲਰ ਹੈ ਜੋ ਆਮ ਹਾਲਤਾਂ ਵਿੱਚ 65 ਤੋਂ 85 ਡਾਲਰ ਤੱਕ ਰਹਿੰਦੀ ਸੀ। ‘ਆਪ“ ਵਿਧਾਇਕ ਨੇ ਕਿਹਾ ਕਿ 50 ਤੋਂ 60 ਫ਼ੀਸਦੀ ਸਸਤੇ ਹੋਏ ਤੇਲ ਦਾ ਲਾਭ ਆਮ ਜਨਤਾ ਨੂੰ ਨਹੀਂ ਦਿੱਤਾ ਜਾ ਰਿਹਾ। ਉਲਟਾ ਤੇਲ ਕੰਪਨੀਆਂ ਆਪਣੇ ਮੁਨਾਫ਼ੇ ਲਈ ਵਧਾਉਣ ਲਈ 2 ਹਫ਼ਤਿਆਂ ਤੋਂ ਹਰ ਰੋਜ ਡੀਜ਼ਲ ਮਹਿੰਗਾ ਕਰਦੀਆਂ ਆ ਰਹੀਆਂ ਹਨ ਜੋ 70 ਸਾਲਾਂ ਦੇ ਇਤਿਹਾਸ ਚ ਕਦੇ ਵੀ ਨਹੀਂ ਹੋਇਆ । ਹੈਰਾਨੀ ਦੀ ਗੱਲ ਇਹ ਹੈ ਕਿ 14 ਦਿਨਾਂ ਚ ਸਾਢੇ 7 ਰੁਪਏ ਤੋਂ ਲੈ ਕੇ 9 ਰੁਪਏ ਤੱਕ ਪ੍ਰਤੀ ਲੀਟਰ ਮਹਿੰਗਾ ਹੋਏ ਡੀਜ਼ਲ-ਪੈਟਰੋਲ ਦੀ ਮੋਦੀ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ, ਜਦ ਕਿ ਮਹਿੰਗਾਈ ਅਤੇ ਲੋਕਡਾਊਨ ਕਾਰਨ ਪਹਿਲਾਂ ਹੀ ਅਥਾਹ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਦੇਸ ਦੀ ਜਨਤਾ ਤ੍ਰਾਹ ਤ੍ਰਾਹ ਕਰ ਰਹੀ ਹੈ ,ਅਮਨ ਅਰੋੜਾ ਨੇ ਕਿਹਾ ਕਿ ਅੰਬਾਨੀਆ ਅਡਾਨੀਆ ਦੀਆਂ ਬੇਕਾਬੂ ਹੋਈਆਂ ਤੇਲ ਕੰਪਨੀਆਂ ਨੂੰ ਲੋਕ ਹਿੱਤ ਚ ਕਾਬੂ ਕਰਨ ਦੀ ਥਾਂ ਮੋਦੀ ਸਰਕਾਰ ਖ਼ੁਦ ਵੀ ਡੀਜ਼ਲ ਪੈਟਰੋਲ ਰਾਹੀਂ ਜਨਤਾ ਦੀਆਂ ਜੇਬਾਂ ਕੱਟਣ ਤੇ ਲੱਗੀ ਹੋਈ ਹੈ
ਅਮਨ ਅਰੋੜਾ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਜਦ ਪੂਰੀ ਦੁਨੀਆ ਦੀਆਂ ਸਰਕਾਰਾਂ ਆਪਣੇ ਆਪਣੇ ਨਾਗਰਿਕਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਵਿੱਤੀ ਰਿਆਇਤਾਂ ਅਤੇ ਰਾਹਤਾਂ ਦੇ ਰਹੀਆਂ ਹਨ ਸਾਡੇ ਮੁਲਕ (ਭਾਰਤ) ਦੀ ਮੋਦੀ ਸਰਕਾਰ ਨੇ ਲੰਗੀ 13 ਮਾਰਚ ਨੂੰ ਪੈਟਰੋਲ ਡੀਜ਼ਲ ਤੇ ਕਰੀਬ 3 ਰੁਪਏ ਅਕਸਾਇਜ ਡਿਊਟੀ ਲੱਗਾ ਕੇ ਲਗਭਗ ਦੋ ਲੱਖ ਕਰੋੜ ਸਿੱਧੇ ਰੂਪ ਵਿੱਚ ਵਾਧੂ ਕਮਾਇਆ ਅਤੇ ਅੰਤਰਰਾਸਟਰੀ ਬਾਜਾਰ ਦੀਆਂ ਸਸਤੀਆਂ ਕੀਮਤਾਂ ਦਾ ਲਾਹਾ ਲੈਂਦਿਆਂ 25 ਹਜ਼ਾਰ ਕਰੋੜ ਰੁਪਏ ਤੇਲ ਭੰਡਾਰਨ ਰਾਹੀਂ ਕਮਾਏ ਜਦ ਕਿ ਇਸ ਸਵਾ ਦੋ ਲੱਖ ਕਰੋੜ ਦਾ ਲਾਭ ਦੇਸ ਦੇ ਲੋਕਾਂ ਨੂੰ ਮਿਲਣਾ ਚਾਹੀਦਾ ਸੀ
ਅਮਨ ਅਰੋੜਾ ਨੇ ਦੱਸਿਆ ਕਿ ਕਿ ਅੱਜ ਭਾਰਤ ਚ ਤੇਲ ਦੀ ਕੀਮਤ ਉੱਪਰ 70 ਪ੍ਰਤੀਸ਼ਤ ਟੈਕਸ ਕੇਂਦਰ ਅਤੇ ਸੂਬਾ ਸਰਕਾਰਾਂ ਵਸੂਲ ਰਹੀਆਂ ਹਨ , ਅਮਨ ਅਰੋੜਾ ਨੇ ਪੰਜਾਬ ਦੇ ਕਿਸਾਨਾਂ ਅਤੇ ਝੋਨੇ ਦੇ ਸੀਜਨ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਡੀਜ਼ਲ ਪੈਟਰੋਲ ਉੱਪਰ ਵੈਟ ਘਟਾਉਣ ਦੀ ਮੰਗ ਕੀਤੀ ਜੋ ਸਾਰੇ ਗਵਾਂਢੀ ਸੂਬਿਆਂ ਨਾਲੋਂ ਵੱਧ ਹੈ
ਅਮਨ ਅਰੋੜਾ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਨਾਲ ਨਾਲ ਉਨਾਂ ਭਾਜਪਾ ਦੇ ਸੱਤਾ ਵਿੱਚ ਹਿੱਸੇਦਾਰ ਬਾਦਲ ਪਰਿਵਾਰ ਨੂੰ ਚੇਤਾਵਨੀ ਭਰੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਮੁਨਾਫ਼ੇਖ਼ੋਰੀ ਅੰਨੀਆ ਹੋਈਆਂ ਤੇਲ ਕੰਪਨੀਆਂ ਨੂੰ ਨੱਥ ਨਾ ਪਾਈ ਤਾਂ ਆਮ ਆਦਮੀ ਪਾਰਟੀ ਆਮ ਲੋਕਾਂ ਲਈ ਮਹਿੰਗੇ ਤੇਲ ਵਿਰੁੱਧ ਸੰਘਰਸ਼ ਵਿੱਢੇਗੀ