ਬਠਿੰਡਾ, 19 ਜੂਨ-( ਜਗਮੀਤ ਚਹਿਲ )
ਬਠਿੰਡਾ ਜ਼ਿਲੇ ਵਿਚ ਅੱਜ ਕੋਵਿਡ 19 ਬਿਮਾਰੀ ਦੇ 3 ਨਵੇਂ ਮਾਮਲੇ ਸਾਹਮਣੇ ਆਏ ਹਨ ਜਦ ਕਿ ਇਕ ਵਿਅਕਤੀ ਕਰੋਨਾ ਨੂੰ ਮਾਤ ਦੇ ਕੇ ਘਰ ਪਰਤ ਗਿਆ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਆਈ ਏ ਐਸ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਕੁੱਲ 26 ਨਮੂਨਿਆਂ ਦੇ ਨਤੀਜੇ ਮਿਲੇ ਜਿੰਨਾਂ ਵਿਚੋਂ 3 ਪਾਜਿਟਿਵ ਤੇ 23 ਨੈਗੇਟਿਵ ਸਨ। ਪਾਜਿਟਿਵ ਕੇਸ ਪੰਜਾਬ ਦੇ ਬਾਹਰ ਤੋਂ ਪਰਤੇ ਸਨ ਅਤੇ ਹੋਮ ਕੁਆਰਨਟਾਈਨ ਵਿਚ ਸਨ। ਇੰਨਾਂ ਵਿਖੋਂ 1 ਭਗਤਾ ਬਲਾਕ ਅਤੇ 3 ਗੋਣੇਆਣਾ ਬਲਾਕ ਨਾਲ ਸਬੰਧਤ ਹਨ। ਤਿੰਨ ਵਿਚੋਂ ਦੋ ਪੁਰਸ਼ ਅਤੇ ਇਕ ਮਹਿਲਾ ਹੈ।
ਜ਼ਿਲੇ ਵਿਚ ਹੁਣ ਕੋਵਿਡ ਦੇ ਐਕਟਿਵ ਕੇਸਾਂ ਦੀ ਗਿਣਤੀ 9 ਹੈ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲਾਂ ਵਾਸੀਆਂ ਨੂੰ ਮੁੜ ਅਪੀਲ ਕੀਤੀ ਕਿ ਉਹ ਜਰੂਰੀ ਸਾਵਧਾਨੀਆਂ ਦਾ ਪਾਲਣ ਕਰਨ ਅਤੇ ਘਰ ਤੋਂ ਬਾਹਰ ਜਾਣ ਸਮੇਂ ਮਾਸਕ ਜਰੂਰ ਲਗਾਉਣ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮੋਬਾਇਲ ਵਿਚ ਕੋਵਾ ਐਪ ਜਰੂਰ ਡਾਊਨਲੋਡ ਕਰਨ। ਇਸ ਤੋਂ ਬਿਨਾਂ ਸ਼ਨੀਵਾਰ ਅਤੇ ਐਤਵਾਰ ਨੂੰ ਅੰਤਰ ਜ਼ਿਲਾਂ ਆਵਾਜਾਈ ਲਈ ਵੀ ਕੋਵਾ ਐਪ ਤੋਂ ਪਾਸ ਬਣਾ ਕੇ ਹੀ ਜਾਇਆ ਜਾਵੇ।
3 ਨਵੇਂ ਮਰੀਜ ਆਏ, ਇਕ ਠੀਕ ਹੋਕੇ ਘਰ ਪਰਤਿਆ
ਜ਼ਿਲੇ ਵਿਚ ਐਕਟਿਵ ਕੇਸ 9