ਮੋਗਾ ਦੇ ਨੌਜਵਾਨ ਨੇ ਲੰਡਨ ‘ਚ ਡਿਪਟੀ ਮੇਅਰ ਬਣਕੇ ਪੰਜਾਬ ਦਾ ਨਾਂਅ ਕੀਤਾ ਰੌਸ਼ਨ


ਸਾਲ 2002 ਵਿਚ ਮੋਗਾ ਜ਼ਿਲ੍ਹੇ ਦੇ ਪਿੰਡ ਸਿੰਘਾਵਾਲਾ ਦਾ ਰਹਿਣ ਵਾਲਾ ਰਘਵਿੰਦਰ ਸਿੰਘ ਨਾਮ ਦਾ ਨੌਜਵਾਨ ਲੰਡਨ ਵਿੱਚ ਪੜਾਈ ਕਰਨ ਲਈ ਗਿਆ ਸੀ । ਅੱਜ ਇਸ ਨੌਜਵਾਨ ਨੇ ਉੱਥੇ ਪੜਾਈ ਕਰਨ ਮਗਰੋ ਪਹਿਲਾਂ ਵਕਾਲਤ ਕੀਤੀ ਤੇ ਹੁਣ ਸ਼ਹਿਰ ਦਾ ਡਿਪਟੀ ਮੇਯਰ ਬਣਕੇ ਪੰਜਾਬ ਦਾ ਨਾ ਰੌਸ਼ਨ ਕੀਤਾ ਹੈ । ਜਿਸਨੂੰ ਲੈ ਕੇ ਉਸਦੇ ਪਿੰਡ ਸਿੰਘਾਵਾਲਾ ਵਿਖੇ ਉਸਦੇ ਮਾਂ-ਪਿਓ ਨੂੰ ਵਧਾਈ ਦੇਣ ਵਾਲਿਆ ਦਾ ਤਾਂਤਾ ਲੱਗਿਆ ਹੋਇਆ ਹੈ । ਉੱਥੇ ਹੀ ਪਰਿਵਾਰ ਵਾਲਿਆਂ ਵੱਲੋਂ ਸਾਰਿਆਂ ਦਾ ਮੂੰਹ ਮਿੱਠਾ ਕਰਵਾਉਣ ਤੋਂ ਬਾਅਦ ਗਿੱਧਾ ਪਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ।

Raghvinder Singh Sidhu london
ਰਘਵਿੰਦਰ ਸਿੰਘ ਦੀ ਮਾਤਾ ਅਤੇ ਪਿਤਾ ਤਿਰਲੋਕ ਸਿੰਘ ਨੇ ਦੱਸਿਆ ਕਿ ਸਾਲ 2002 ਵਿੱਚ ਰਘਵਿੰਦਰ ਪੜਾਈ ਕਰਨ ਲਈ ਲਈ ਲੰਡਨ ਗਿਆ ਸੀ ਤੇ ਉਸ ਤੋਂ ਬਾਅਦ ਵਕਾਲਤ ਦੀ ਡਿਗਰੀ ਹਾਸਿਲ ਕੀਤੀ । ਇਸ ਮਾਮਲੇ ਵਿੱਚ ਪਿਤਾ ਤਿਰਲੋਕ ਸਿੰਘ ਨੇ ਦੱਸਿਆ ਕਿ ਉਸਦੇ ਦਾਦਾ ਜੀ ਨੇ ਲੰਬੇ ਸਮੇਂ ਤੱਕ ਪਿੰਡ ਦੀ ਸਰਪੰਚੀ ਕੀਤੀ ਹੈ । ਉਨ੍ਹਾਂ ਨੇ ਦੱਸਿਆ ਕਿ ਰਘਵਿੰਦਰ ਆਪਣੇ ਦਾਦਾ ਜੀ ਨਾਲ ਬੈਠ ਕੇ ਸਿਆਸਤ ਵੱਲ ਧਿਆਨ ਦਿੰਦਾ ਰਹਿੰਦਾ ਸੀ । ਉਨ੍ਹਾਂ ਦੱਸਿਆ ਕਿ ਉਸਨੂੰ ਸਿਆਸਤ ਵਿੱਚ ਜਾਣ ਦਾ ਬਹੁਤ ਜਿਆਦਾ ਸ਼ੌਂਕ ਸੀ ਤੇ ਉਹ ਸਾਲ 2018 ਵਿੱਚ ਸਿਆਸਤ ਵਿੱਚ ਆ ਕੇ ਪਹਿਲਾਂ ਕੌਂਸਲਰ ਬਣਿਆ ਤੇ ਹੁਣ ਮਈ ਮਹੀਨੇ ਵਿੱਚ ਡਿਪਟੀ ਮੇਯਰ ਬਣਨ ਵਿੱਚ ਕਾਮਯਾਬ ਹੋਇਆ ਹੈ । ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਦੂਜਾ ਮੁੰਡਾ ਵੀ ਕੈਨੇਡਾ ਵਿੱਚ ਰਹਿੰਦਾ ਹੈ ।
Raghvinder Singh Sidhu london
ਉੱਥੇ ਹੀ ਘਰ ਵਧਾਈ ਦੇਣ ਪਹੁੰਚੇ ਰਘਵਿੰਦਰ ਦੇ ਦੋਸਤ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਦੋਸਤ ਤੋਂ ਬਹੁਤ ਕੁਝ ਸਿੱਖਿਆ ਹੈ । ਉਸਨੇ ਦੱਸਿਆ ਕਿ ਛੋਟੇ ਹੁੰਦਿਆ ਤੋਂ ਹੀ ਰਘਵਿੰਦਰ ਪਿੰਡ ਵਿੱਚ ਉਨ੍ਹਾਂ ਦੀ ਪੜਾਈ ਵਿੱਚ ਮਦਦ ਕਰਦਾ ਸੀ ਅਤੇ ਹੁਣ ਉਸਨੇ ਲੰਡਨ ਵਿੱਚ ਇੰਨਾ  ਵੱਡਾ ਅਹੁਦਾ ਹਾਸਿਲ ਕਰਕੇ ਸਾਡੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ ।