ਜਲੰਧਰ ‘ਚ 8, ਅੰਮ੍ਰਿਤਸਰ ‘ਚ 10 ਤੇ ਬਠਿੰਡਾ ‘ਚ 4 ਨਵੇਂ ਮਾਮਲੇ, ਪੰਜਾਬ ‘ਚ ਕੁੱਲ ਐਕਟਿਵ ਕੇਸ 281

ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪ੍ਸਾਰ ਰੁਕ ਨਹੀਂ ਰਿਹਾ। ਅੱਜ ਸ਼ੁੱਕਰਵਾਰ ਦੁਪਹਿਰ ਤਕ ਪੰਜਾਬ ਵਿਚ ਕੁੱਲ 27 ਨਵੇਂ ਕੋਰੋਨਾ ਪਾਜ਼ੇਟਿਵ ਦੇ ਮਰੀਜ਼ ਸਾਹਮਣੇ ਆਏ ਹਨ। ਇਸ ਨਾਲ ਪੰਜਾਬ ਵਿਚ ਕੁੱਲ ਗਿਣਤੀ 2274 ਹੋ ਗਈ ਹੈ। ਇਨ੍ਹਾਂ ਵਿਚੋਂ ਹੁਣ ਤਕ ਪੰਜਾਬ ਵਿਚ ਕੁੱਲ ਮੌਤਾਂ ਦੀ ਗਿਣਤੀ 44 ਹੈ ਅਤੇ ਐਕਟਿਵ ਕੇਸ 284 ਹਨ। ਬਾਕੀ ਮਰੀਜ਼ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। ਪਠਾਨਕੋਟ ‘ਚ ਪੰਜ ਨਵੇਂ ਕੇਸ ਆਏ ਹਨ ਜਿਨਾਂ ‘ਚੋਂ ਤਿੰਨ ਇੰਦਰਾ ਕਾਲੋਨੀ, ਇੱਕ ਮਾਧੋਪੁਰ ਤੇ ਇੱਕ ਮੀਰਪੁਰ ਤੋਂ ਸਾਹਮਣੇ ਆਇਆ ਹੈ। ਇਸ ਦੇ ਨਾਲ ਪਟਿਆਲਾ ‘ਚ ਇੱਕ ਨਵਾਂ ਕੇਸ ਸਾਹਮਣੇ ਆਇਆ ਹੈ।

ਗੁਰਦਾਸਪੁਰ ਵਿਚ ਕੋਰੋਨਾ ਪਾਜੇਟਿਵ ਦੇ ਤਿੰਨ ਨਵੇਂ ਮਾਮਲੇ ਸਾਮਣੇ ਆਏ। ਇੰਨਾ ਵਿਚੋਂ 2 ਵਿਅਕਤੀ ਮੱਧ ਪ੍ਰਦੇਸ਼ ਅਤੇ ਇਕ ਗੁਜਰਾਤ ਤੋਂ ਵਾਪਸ ਪਰਤਿਆ ਸੀ। ਜਲੰਧਰ ‘ਚ ਸ਼ੁੱਕਰਵਾਰ ਨੂੰ 8 ਨਵੇਂ ਮਾਮਲੇ ਸਾਹਮਣੇ ਆਏ ਹਨ। ਜ਼ਿਲ੍ਹੇ ਵਿਚ ਹੁਣ ਕੋਰੋਨਾ ਵਾਇਰਸ ਤੋਂ ਪੀੜਤ ਕੁਲ ਲੋਕਾਂ ਦਾ ਅੰਕੜਾ 247ਹੋ ਗਿਆ ਹੈ। ਐਕਟਿਵ ਕੇਸਾਂ ਦੀ ਗਿਣਤੀ 41 ਹੋ ਗਈ ਹੈ।

ਅੰਮ੍ਰਿਤਸਰ ‘ਚ ਸ਼ੁੱਕਰਵਾਰ ਨੂੰ 10 ਨਵੇਂ ਮਾਮਲੇ ਸਾਹਮਣੇ ਆਏ ਹਨ। ਜ਼ਿਲ੍ਹੇ ਵਿਚ ਹੁਣ ਕੋਰੋਨਾ ਵਾਇਰਸ ਤੋਂ ਪੀੜਤ ਕੁਲ ਲੋਕਾਂ ਦਾ ਅੰਕੜਾ 371 ਹੋ ਗਿਆ ਹੈ। ਇਸੇ ਤਰ੍ਹਾਂ ਬਠਿੰਡਾ ਵਿਚ ਕੁੱਲ 4 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 3 ਮਰੀਜ਼ ਰਾਮਪੁਰਾ ਫੂਲ ਤੇ ਇਕ ਭਗਤਾ ਭਾਈਕਾ ਦਾ ਹੈ। ਇਨ੍ਹਾਂ ਵਿਚੋਂ ਇਕ ਆਂਗੜਵਾੜੀ ਵਰਕਰ ਕੋਰੋਨਾ ਪਾਜ਼ੇਟਿਵ ਹੈ ਅਤੇ ਇਕ ਮੁਲਜ਼ਮ ਹੈ,ਜਿਸ ਨੂੰ ਪੁਲਿਸ ਨੇ ਸ਼ਰਾਬ ਤਸਕਰੀ ਵਿਚ ਗ੍ਰਿਫ਼ਤਾਰ ਕੀਤਾ ਸੀ।